ਜਪਾਨੀ ਐਫ਼-15 ਲੜਾਕੂ ਜਹਾਜ ਦੇ ਪਾਇਲਟ ਦੀ ਲਾਸ਼ ਮਿਲੀ

Japanese F-15 Fighter Sachkahoon

ਜਪਾਨੀ ਐਫ਼-15 ਲੜਾਕੂ ਜਹਾਜ ਦੇ ਪਾਇਲਟ ਦੀ ਲਾਸ਼ ਮਿਲੀ

ਜੋਕੀਓ (ਏਜੰਸੀ)। ਜਪਾਨ ਵਿੱਚ ਜਨਵਰੀ ਵਿੱਚ ਲਾਪਤਾ ਹੋਏ ਐਫ਼ 15 ਲੜਾਕੂ ਜਹਾਜ (Japanese F-15 Fighter) ਦੇ ਪਾਇਲਟ ਦੀ ਲਾਸ਼ ਜਪਾਨ ਦੇ ਸਮੁੰਦਰ ਵਿੱਚ ਮਿਲੀ ਹੈ। ਜਿਸ ਦੀ ਜਾਣਕਾਰੀ ਇੱਥੋਂ ਦੇ ਮੀਡੀਆ ਨੇ ਐਤਵਾਰ ਨੂੰ ਦਿੱਤੀ। ਐਨਐਚਕੇ ਪ੍ਰਸਾਰਕ ਨੇ ਦੱਸਿਆ ਕਿ ਪਾਇਲਟ ਦੀ ਲਾਸ਼ ਇਸ਼ੀਕਾਵਾ ਪ੍ਰਾਂਤ ਦੇ ਕੋਲ ਦੁਰਘਟਨਾ ਸਥਾਨ ਦੇ ਨੇੜੇ ਮਿਲੀ। ਇਸ ਦੇ ਨਾਲ ਹੀ ਇਸ ਇਲਾਕੇ ਵਿੱਚ ਫਾਈਟਰ ਜੈਟ ਦਾ ਟੁਕੜਾ ਮਿਲਿਆ ਸੀ। ਦੂਜੇ ਪਾਇਲਟ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ, ਇੱਕ ਜਪਾਨੀ ਐਫ਼ 15 ਲੜਾਕੂ ਜਹਾਜ 31 ਜਨਵਰੀ ਨੂੰ ਇਸ਼ੀਕਾਵਾ ਵਿੱਚ ਕੇਂਦਰੀ ਪ੍ਰਾਂਤ ਦੇ ਇੱਕ ਏਅਰਬੇਸ ਤੋਂ ਉਡਾਨ ਭਰਨ ਦੇ ਕੁੱਝ ਸਮੇਂ ਬਾਅਦ ਜਪਾਨ ਦੇ ਸਾਗਰ ਦੇ ਉੱਪਰੋਂ ਰਡਾਰ ਤੋਂ ਗਾਇਬ ਹੋ ਗਿਆ ਸੀ। ਐਨਐਚ ਕੇ ਦੇ ਮੁਤਾਬਿਕ ਜਹਾਜ ਨੇ ਫੌਜੀ ਅਭਿਆਸ ਦੌਰਾਨ ਲਾਪਤਾ ਹੋਣ ਤੋਂ ਪਹਿਲਾਂ ਐਮਰਜੈਂਸੀ ਸੂਚਨਾ ਨਹੀਂ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ