ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਪੁਲਿਸ ਨੇ ਇੱਕ ਮਹਿਲਾ ਦੇ ਬਿਆਨਾਂ ’ਤੇ ਦੂਜੀ ਮਹਿਲਾ ਖਿਲਾਫ਼ ਛੇ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਅਮਾਨਤ ’ਚ ਖਿਆਨਤ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ਼ ਕੀਤਾ ਹੈ। ਮਾਮਲੇ ’ਚ ਮੁੱਦਈ ਦੇ ਬਿਆਨਾਂ ਮੁਤਾਬਕ ਉਸ ਨਾਲ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਹੋਈ ਹੈ।Êਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੀਆ ਸ਼ਰਮਾਂ ਪਤਨੀ ਸੰਜੀਵ ਸ਼ਰਮਾਂ ਵਾਸੀ ਪਿੰਡ ਫੁਲਾਵਾਲ (ਲੁਧਿਆਣਾ) ਨੇ ਦੱਸਿਆ ਕਿ ਉਹ ਲੰਡਨ ’ਚ ਪੜ੍ਹਾਈ ਲਈ ਜਾਣਾ ਚਾਹੁੰਦੀ ਸੀ। ਜਿਸ ਲਈ ਉਸਨੇ ਦਿੱਲੀ ਸਾਊਥ ਦੀ ਰਹਿਣ ਵਾਲੀ ਸੁਪਰੀਆ ਚੌਹਾਨ ਨਾਲ ਸੰਪਰਕ ਸਾਧਿਆ। ਜਿਸ ਨੇ ਉਸ ਦਾ ਲੰਡਨ ਦਾ ਸਟੱਡੀ ਵੀਜਾ ਲਵਾ ਕੇ ਦੇਣ ਲਈ ਉਸ ਕੋਲੋਂ ਧੋਖਾਧੜੀ ਨਾਲ 11 ਲੱਖ ਰੁਪਏ ਹਾਸਲ ਕਰ ਲਏ। (Visa Fraud)
ਇਹ ਵੀ ਪੜ੍ਹੋ : NEET Exam: ਵਿਦਿਆਥੀਆਂ ਨੂੰ ਨਿਆਂ ਤੇ ਦੋਸ਼ੀਆਂ ਨੂੰ ਮਿਲੇ ਸਜ਼ਾ
ਦੀਆ ਸ਼ਰਮਾਂ ਮੁਤਾਬਕ ਰਕਮ ਹਾਸਲ ਕਰਨ ਤੋਂ ਬਾਅਦ ਸੁਪਰੀਆ ਚੌਹਾਨ ਨੇ ਨਾ ਉਸ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਅਤੇ ਨਾ ਹੀ ਉਸ ਕੋਲੋਂ ਹਾਸਲ ਕੀਤੀ ਰਕਮ ਉਸ ਨੂੰ ਵਾਪਸ ਕੀਤੀ। ਇਸ ਲਈ ਸੁਪਰੀਆ ਚੌਹਾਨ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਪੁਲਿਸ ਨੇ ਦੀਆ ਸ਼ਰਮਾਂ ਵੱਲੋਂ 8 ਦਸੰਬਰ 2023 ਨੂੰ ਦਿੱਤੀ ਗਈ ਸ਼ਿਕਾਇਤ ’ਤੇ ਪੜਤਾਲ ਉਪਰੰਤ ਸੁਪਰੀਆ ਚੌਹਾਨ ਵਾਸੀ ਐਸਐਫ਼ਐਸ ਫਲੈਟ ਨੇੜੇ ਇਲਾਹਾਬਾਦ ਵਿਕਾਸਪੁਰੀ ਬੈਂਕ ਦਿੱਲੀ ਸਾਊਥ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਜੌਹਨ ਪੀਟਰ ਦਾ ਕਹਿਣਾ ਹੈ ਕਿ ਪੁਲਿਸ ਨੇ ਦੀਆ ਸ਼ਰਮਾਂ ਦੇ ਬਿਆਨਾਂ ’ਤੇ ਸੁਪਰੀਆ ਚੌਹਾਨ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Visa Fraud)