12 ਸਤੰਬਰ ਤੋਂ ਸ਼ੁਰੂ ਹੋ ਰਹੇ ਇਨ੍ਹਾਂ ਸਿੱਖਿਆ ਮੇਲਿਆਂ ’ਚ 30 ਤੋਂ ਵੱਧ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਨੁਮਾਇੰਦੇ ਲੈਣਗੇ ਭਾਗ
(ਸੱਚ ਕਹੂੰ ਨਿਊਜ਼) ਜਲੰਧਰ। ਵਿਦਿਆਰਥੀਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਵਿਦੇਸ਼ੀ ਸਿੱਖਿਆ ਸਲਾਹਕਾਰ ਪਿਰਾਮਿਡ ਈ-ਸਰਵਿਸਿਜ ਇੱਕ ਵਾਰ ਫਿਰ ਤੋਂ ਵਿਦੇਸ਼ੀ ਸਿੱਖਿਆ ਮੇਲੇ ਕਰਵਾਉਣ ਜਾ ਰਹੀ ਹੈ ਜੋ ਕਿ 12 ਸਤੰਬਰ ਤੋਂ 23 ਸਤੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਲੱਗਣਗੇ ਸੰਸਥਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਿੱਖਿਆ ਮੇਲਿਆਂ ਰਾਹੀਂ ਕੈਨੇਡਾ, ਯੂ.ਕੇ., ਅਮਰੀਕਾ, ਜਰਮਨੀ, ਲਾਤਵੀਆ ਅਤੇ ਹੰਗਰੀ ਦੀਆਂ 30 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨੁਮਾਇੰਦੇ ਚਾਹਵਾਨ ਵਿਦਿਆਰਥੀਆਂ ਨੂੰ ਜਨਵਰੀ 2022 ਸੈਸ਼ਨ ’ਚ ਦਾਖਲੇ, ਕੋਰਸ ਅਤੇ ਕੰਮ ਦੇ ਮੌਕਿਆਂ ਤੋਂ ਜਾਣੂ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਇਹ ਮੇਲੇ 12 ਸਤੰਬਰ ਨੂੰ ਹੋਟਲ ਪਾਰਕ ਪਲਾਜਾ ਲੁਧਿਆਣਾ, 13 ਸਤੰਬਰ ਹੋ ਟਲ ਰਮਾਡਾ ਜਲੰਧਰ, 14 ਨੂੰ ਮੋਗਾ, 15 ਨੂੰ ਬਠਿੰਡਾ, 20 ਨੰੂ ਚੰਡੀਗੜ੍ਹ, 21 ਨੂੰ ਪਟਿਆਲਾ, 22 ਨੂੰ ਪਠਾਨਕੋਟ, ਅਤੇ 23 ਸਤੰਬਰ ਨੂੰ ਹੁਸ਼ਿਆਰਪੁਰ ’ਚ ਪਿਰਾਮਿਡ ਦਫ਼ਤਰਾਂ ਵਿਚ ਲੱਗਣਗੇ ਪਿਰਾਮਿਡ ਈ ਸਰਵਿਸਿਜ ਦੇ ਐਮ.ਡੀ. ਭਵਨੂਰ ਸਿੰਘ ਬੇਦੀ ਨੇ ਦੱੱਸਿਆ ਕਿ ਇਨ੍ਹਾਂ ਮੇਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿੱਧੇ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਵਾ ਕੇ ਸਟੱਡੀ ਪ੍ਰੋਗਰਾਮ, ਜਗ੍ਹਾ, ਨੌਕਰੀਆਂ ਅਤੇ ਪੀ.ਆਰ. ਦੇ ਮੌਕਿਆਂ ਨਾਲ ਜਾਣੂ ਕਰਵਾਉਣ ਹੈ ਤਾਂ ਜੋ ਉਹ ਆਪਣੇ ਸੁਨਹਿਰੇ ਭਵਿੱਖ ਦੀ ਸਹੀ ਸ਼ੁਰੂਆਤ ਕਰ ਸਕਣ ਸ੍ਰ. ਬੇਦੀ ਨੇ ਦੱਸਿਆ ਕਿ ਇਨ੍ਹਾਂ ਸਿੱਖਿਆ ਮੇਲਿਆਂ ਰਾਹੀਂ ਵਿਦਿਆਰਥੀ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਪ੍ਰਾਂਤ ਦੇ ਇੱਕ ਸਰਕਾਰੀ ਕਾਲਜ ਵਿਚ ਮੌਕੇ ਤੇ ਹੀ ਦਾਖਲਾ ਲੈ ਸਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ