ਮਮਤਾ ਲਈ ਸੰਘਰਸ਼

ਮੈਂ ਆਪਣੇ ਦੋਸਤ ਦੀ ਮਾਂ ਬਾਰੇ ਦੱਸਦਾ ਹਾਂ ਜਿਸਨੇ ਆਪਣੇ ਬੱਚਿਆਂ ਲਈ ਹੁਣ ਤੱਕ ਸੰਘਰਸ ਕੀਤਾ ਤੇ ਹੁਣ ਵੀ ਕਰ ਰਹੀ ਹੈ । ਦੋਸਤ ਦੇ ਮਾਂ ਦੀ ਉਮਰ ਉਦੋਂ ਛੋਟੀ ਹੀ ਸੀ ਜਦ ਉਸ ਦੇ ਮਾਂ-ਬਾਪ ਚੱਲ ਵਸੇ ਵੱਡੀ ਭੈਣ ਦੇ ਸਹਾਰੇ ਉਸਨੇ ਕੁਝ ਕੰਮ ਸਿੱਖਿਆ, 15 ਸਾਲ ਦੀ ਹੋਣ ਤੇ 40 ਸਾਲ ਦੇ ਫੌਜੀ ਨਾਲ ਵਿਆਹ ਕਰ ਦਿੱਤਾ ਗਿਆ।ਜਿਸਦੀ ਪਹਿਲੀ ਪਤਨੀ ਮਰ ਚੁੱਕੀ ਸੀ। ਫੌਜੀ ਨਾਲ ਹੋਏ ਵਿਆਹ ਤੋਂ ਬਾਅਦ 2 ਬੱਚਿਆਂ ਨੇ ਜਨਮ ਲਿਆ। ਇਸ ਸੰਘਰਸ਼ੀ ਔਰਤ ਦੇ ਸਿਰ ਦਾ ਸਾਈ ਫੌਜੀ ਵਿਆਹ ਦੇ 5 ਸਾਲ ਬਾਅਦ ਇਸ ਦੁਨੀਆਂ ਤੋਂ ਚੱਲਾ ਗਿਆ।

ਇਹ ਵੀ ਪੜ੍ਹੋ : ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!

ਪਰ ਇਸ ਸੰਘਰਸ਼ੀ ਔਰਤ ਦਾ ਸਿੱਦਕ ਨਾ ਡੋਲਿਆ। ਫੇਰ ਕੁਝ ਰਿਸ਼ਤੇਦਾਰਾਂ ਨੇ ਦੁਬਾਰਾ ਵਿਆਹ ਦਾ ਕਹਿਆ ਤਾਂ ਜਵਾਬ ਮਿਲਿਆ ਕਿ ਵਿਆਹ ਤਾਂ ਠੀਕ ਹੈ ਪਰ ਹੋਵੇਗਾ ਉਸ ਨਾਲ ਜੋ ਇਹਨਾਂ ਬੱਚਿਆਂ ਨੂੰ ਆਪਣਾ ਸਮਝੇ। ਉਸ ਸੰਘਰਸ਼ੀ ਮਾਂ ਨੇ ਆਪਣਾ ਕੁਝ ਵੀ ਨਾ ਦੇਖਿਆ ਸਿਰਫ ਸੋਚਿਆ ਤਾਂ ਸਿਰਫ ਆਪਣੇ ਬੱਚਿਆਂ ਦਾ। ਬਚਪਨ ਤੋਂ ਸੰਘਰਸ ਕਰਦੀ ਆ ਰਹੀ ਇਸ ਮਾਂ ਨੂੰ ਦੁਬਾਰਾ ਇਹਨਾਂ ਬੱਚਿਆਂ ਕਰਕੇ ਵਿਆਹ ਕਰਨਾ ਪਿਆ। ਬੱਚਿਆਂ ਦੇ ਚੰਗੇ ਪਾਲਣ ਪੋਸਣ ਲਈ ਉਸਨੇ ਫੇਰ ਵੱਡੀ ਉਮਰ ਦੇ ਬੰਦੇ ਨਾਲ ਵਿਆਹ ਕਰਵਾਇਆ ਕਿਉਂਕਿ ਉਸਨੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਹਾਮੀ ਭਰੀ ਸੀ। ਪਰ ਸੰਘਰਸ਼ ਕਿੱਥੇ ਮੁਕਣਾ ਸੀ। ਕੁਝ ਸਮੇਂ ਬਾਅਦ ਉਸਦਾ ਦੂਜਾ ਪਤੀ ਵੀ ਬਿਮਾਰ ਰਹਿਣ ਲੱਗਾ।ਬੱਸ ਫੇਰ ਕੇ ਸੀ ਬੱਚਿਆਂ ਦੀ ਚੰਗੀ ਪੜ੍ਹਾਈ ਦੇ ਨਾਲ ਨਾਲ ਉਸ ਮਾਂ ਨੇ ਆਪਣੇ ਪਤੀ ਦਾ ਵੀ ਹੁਣ ਧਿਆਨ ਰੱਖਿਆ। ਇਸ ਮਾਂ ਦਾ ਸੰਘਰਸ਼ ਹੁਣ ਤੱਕ ਚੱਲ ਰਿਹਾ। ਪਰ ਸੰਘਰਸ਼ ਕਰਦੇ ਲੋਕਾਂ ਨੂੰ ਜਿੱਤ ਜ਼ਰੂਰ ਮਿਲਦੀ ਹੈ । ਉਸ ਮਾਂ ਦੇ ਬੱਚੇ ਅੱਜ ਚੰਗੀਆਂ ਨੌਕਰੀਆਂ ਵਿੱਚ ਹਨ ।

ਹਰਪ੍ਰੀਤ ਸਿੰਘ ਉੱਪਲ
80540-20692

LEAVE A REPLY

Please enter your comment!
Please enter your name here