ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਏਗਾ ਖਰੜ / Arshdeep Singh
- ਚੰਡੀਗੜ੍ਹ ਤੋਂ ਖਰੜ ਤੱਕ ਹੋਵੇਗਾ ਵਿਕਟਰੀ ਮਾਰਚ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਰਤੀ ਟੀ-20 ਕ੍ਰਿਕਟ ਵਿਸ਼ਵ ਕੱਪ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਅਰਸ਼ਦੀਪ (Arshdeep Singh) ਦਾ ਮੁਹਾਲੀ ਹਵਾਈ ਅੱਡੇ ‘ਤੇ ਪਹੁੰਚਣਗੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਥੋਂ ਉਹ ਮੁਹਾਲੀ ਦੇ ਖਰੜ ਕਸਬੇ ਵਿੱਚ ਆਪਣੇ ਘਰ ਜਾਣਗੇ। ਇਸ ਦੇ ਲਈ ਉਨ੍ਹਾਂ ਦੇ ਘਰ ‘ਚ ਉਨ੍ਹਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੇ ਸੁਆਗਤ ਲਈ ਉਨ੍ਹਾਂ ਦੇ ਸਮਰਥਕ ਖੁਦ ਚੰਡੀਗੜ੍ਹ ਏਅਰਪੋਰਟ ’ਤੇ ਉਨ੍ਹਾਂ ਨੂੰ ਲੈਣ ਪਹੁੰਚੇ। ।
ਦੱਸੇ ਦੀਏਏ ਕਿ ਜਿੱਥੇ ਉਨ੍ਹਾਂ ਨੇ ਮਾਤਾ ਪਿਤਾ ਨੇ ਅਰਸ਼ਦੀਪ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮਾਤਾ-ਪਿਤਾ ਘਰ ਆ ਗਏ ਅਤੇ ਅਰਸ਼ਦੀਪ ਮੁੰਬਈ ਲਈ ਰਵਾਨਾ ਹੋ ਗਿਆ। ਹੁਣ ਅੱਜ ਅਰਸ਼ਦੀਪ ਵੀ ਆਪਣੇ ਘਰ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ: Who Will Replace Virat, Rohit And Jadeja: ਕੌਣ ਲਵੇਗਾ ਵਿਰਾਟ, ਰੋਹਿਤ ਤੇ ਜਡੇਜ਼ਾ ਦੀ ਥਾਂ, ਓਪਨਿੰਗ ਦੇ 5 ਦਾਅਵੇਦਾਰ ਇਹ ਖਿਡਾਰੀ
ਕੌਣ ਲਵੇਗਾ ਕਪਤਾਨ ਰੋਹਿਤ ਸ਼ਰਮਾ ਦੀ ਥਾਂ?
- ਯਸ਼ਸਵੀ ਜਾਇਸਵਾਲ : ਵਿਸ਼ਵ ਕੱਪ ਜੇਤੂ ਟੀਮ ਇੰਡੀਆ ਦਾ ਹਿੱਸਾ ਰਹੇ 22 ਸਾਲਾ ਦੇ ਯਸ਼ਸਵੀ ਜਾਇਸਵਾਲ ਨੇ ਭਾਰਤ ਲਈ 17 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਇਕ ਸੈਂਕੜੇ ਨਾਲ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਰੋਹਿਤ ਦੀ ਤਰ੍ਹਾਂ, ਉਹ ਹਮਲਾਵਰ ਬੱਲੇਬਾਜੀ ਕਰਦੇ ਹਨ, ਅਤੇ ਆਪਣੀ ਘਰੇਲੂ ਟੀਮ ਮੁੰਬਈ ਨਾਲ ਘਰੇਲੂ ਕ੍ਰਿਕੇਟ ਵੀ ਖੇਡਦੇ ਹਨ। ਫਿਲਹਾਲ ਉਹ ਰੋਹਿਤ ਦੇ ਬਿਹਤਰੀਨ ਰਿਪਲੇਸਮੈਂਟ ਹੈ।
- ਈਸ਼ਾਨ ਕਿਸ਼ਨ : ਵਿਸਫੋਟਕ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ ਕਿਸ਼ਨ ਨੇ ਭਾਰਤ ਲਈ 32 ਟੀ-20 ਖੇਡੇ ਹਨ। ਉਨ੍ਹਾਂ 2021 ’ਚ ਟੀ-20 ਤੇ 2023 ’ਚ ਇੱਕ ਰੋਜਾ ਵਿਸ਼ਵ ਕੱਪ ਵੀ ਖੇਡਿਆ ਸੀ। ਬੀਸੀਸੀਆਈ ਉਨ੍ਹਾਂ ਨੂੰ ਲਗਾਤਾਰ ਮੌਕੇ ਦੇ ਰਿਹਾ ਹੈ, ਜੇਕਰ ਯਸ਼ਸਵੀ ਫਲਾਪ ਹੁੰਦੇ ਹਨ ਤਾਂ ਈਸ਼ਾਨ ਅਗਲੇ ਦਾਅਵੇਦਾਰ ਹੋਣਗੇ।
- ਕੇਐਲ ਰਾਹੁਲ : ਭਾਰਤ ਲਈ 2 ਟੀ-20 ਸੈਂਕੜੇ ਜੜਨ ਵਾਲੇ ਰਾਹੁਲ ਨੇ ਇਨ੍ਹੀਂ ਦਿਨੀਂ ਇਸ ਫਾਰਮੈਟ ’ਚ ਹੌਲੀ ਬੱਲੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ 2021 ਤੇ 2022 ’ਚ ਲਗਾਤਾਰ ਦੋ ਵਿਸ਼ਵ ਕੱਪ ਖੇਡਣ ਤੋਂ ਬਾਅਦ ਉਨ੍ਹਾਂ ਨੂੰ 2024 ’ਚ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਜੇਕਰ ਰਾਹੁਲ ਫਿਰ ਤੋਂ ਬੱਲੇਬਾਜੀ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਟੀਮ ਇੰਡੀਆ ਨੂੰ ਉਸ ਤੋਂ ਵਧੀਆ ਓਪਨਰ ਨਹੀਂ ਮਿਲ ਸਕਦਾ।
ਅਭਿਸ਼ੇਕ ਸ਼ਰਮਾ :
- ਆਈਪੀਐਲ ’ਚ ਆਪਣੀ ਛਾਪ ਛੱਡਣ ਵਾਲੇ ਹੈਦਰਾਬਾਦ ਦੇ ਧਮਾਕੇਦਾਰ ਓਪਨਰ ਅਭਿਸ਼ੇਕ ਸ਼ਰਮਾ ਪਿਛਲੇ ਟੂਰਨਾਮੈਂਟ ’ਚ ਸ਼ਾਨਦਾਰ ਫਾਰਮ ਵਿੱਚ ਨਜਰ ਆਏ। ਉਸ ਨੇ 204.22 ਦੀ ਸਟ੍ਰਾਈਕ ਰੇਟ ਨਾਲ 484 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਖੱਬੇ ਹੱਥ ਦੀ ਬੱਲੇਬਾਜੀ ਦੇ ਨਾਲ-ਨਾਲ ਉਹ ਸਪਿਨ ਗੇਂਦਬਾਜੀ ਵੀ ਕਰਦੇ ਹਨ। ਫਿਲਹਾਲ ਉਹ ਜਿੰਮਬਾਵੇ ’ਚ ਆਪਣੀ ਕਾਬਲੀਅਤ ਦਿਖਾਉਂਦੇ ਨਜਰ ਆਉਣਗੇ
- ਪ੍ਰਿਥਵੀ ਸ਼ਾਅ : 2018 ਵਿੱਚ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿਤਾਉਣ ਵਾਲੇ ਪ੍ਰਿਥਵੀ ਸ਼ਾਅ ਤੋਂ ਭਾਰਤੀ ਟੀਮ ਨੂੰ ਬਹੁਤ ਉਮੀਦਾਂ ਸਨ, ਪਰ ਉਹ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ। ਹਾਲਾਂਕਿ ਪਿਛਲੇ ਇੱਕ ਸਾਲ ’ਚ ਉਨ੍ਹਾਂ ਨੇ ਸੁਧਾਰ ਕੀਤਾ ਹੈ ਤੇ ਘਰੇਲੂ ਕ੍ਰਿਕੇਟ ’ਚ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਮਲਾਵਰ ਬੱਲੇਬਾਜੀ ਲਈ ਵੀ ਪ੍ਰਿਥਵੀ ਦਾ ਕੋਈ ਮੁਕਾਬਲਾ ਨਹੀਂ ਹੈ, ਜੇਕਰ ਉਹ ਆਪਣੀ ਫਿਟਨੈੱਸ ਅਤੇ ਫਾਰਮ ਨੂੰ ਬਰਕਰਾਰ ਰੱਖਦੇ ਹਨ ਤਾਂ ਟੀ-20 ਟੀਮ ’ਚ ਜਗ੍ਹਾ ਬਣਾ ਸਕਦਾ ਹੈ।