ਭ੍ਰਿਸ਼ਟਾਚਾਰ ਦਾ ਮਜ਼ਬੂਤ ਜਾਲ

Corruption
Corruption

ਰੋਜ਼ਾਨਾ ਹੀ ਭਿ੍ਰਸ਼ਟਾਚਾਰ ਦੇ ਦੋਸ਼ ’ਚ ਗਿ੍ਰਫ਼ਤਾਰੀਆਂ ਦਾ ਦੌਰ ਸਿਸਟਮ ਦੀ ਖਰਾਬੀ ਤੇ ਸੁਧਾਰ ਦੇ ਯਤਨਾਂ ’ਤੇ ਚਰਚਾ ਦੀ ਮੰਗ ਕਰਦਾ ਹੈ ਇੱਕ ਕਲਰਕ ਤੋਂ ਲੈ ਕੇ ਆਈਪੀਐੱਸ, ਆਈਏਐੱਸ ਅਫ਼ਸਰਾਂ ’ਤੇ ਰੋਜ਼ਾਨਾ ਹੀ ਪੁਲਿਸ ਪਰਚੇ ਤੇ ਗਿ੍ਰਫ਼ਤਾਰੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ ਇਹ ਰਿਪੋਰਟਾਂ ਇਸ ਗੱਲ ਦਾ ਵੀ ਸਬੂਤ ਹਨ ਕਿ ਭਿ੍ਰਸ਼ਟਾਚਾਰ ਸਿਰਫ਼ ਸਿਆਸਤ ਤੱਕ ਸੀਮਤ ਨਹੀਂ ਸਗੋਂ ਹੇਠਲੇ ਪੱਧਰ ’ਤੇ ਵੀ ਬਹੁਤ ਜ਼ਿਆਦਾ ਹੈ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਅਫ਼ਸਰ ਅਤੇ ਮੁਲਾਜ਼ਮ ਰੰਗੇ ਹੱਥੀਂ ਫੜੇ ਜਾ ਰਹੇ ਹਨ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਕਾਰਵਾਈਆਂ ਦਾ ਅਸਰ ਕੀ ਹੈ ਜਦੋਂ 5-7 ਅਫ਼ਸਰ ਫੜੇ ਜਾਂਦੇ ਹਨ ਤਾਂ ਹੋਰ ਭਿ੍ਰਸ਼ਟ ਅਫ਼ਸਰਾਂ ਦੇ ਦਿਲ ’ਚ ਕਾਨੂੰਨੀ ਕਾਰਵਾਈ ਦਾ ਡਰ ਕਿਉਂ ਨਹੀਂ ਪੈਦਾ ਹੁੰਦਾ ਗਿ੍ਰਫ਼ਤਾਰੀਆਂ ਵੀ ਹੋ ਰਹੀਆਂ ਹਨ ਫਿਰ ਵੀ ਭਿ੍ਰਸ਼ਟਾਚਾਰ ਜਾਰੀ ਹੈ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਭਿ੍ਰਸ਼ਟ ਅਧਿਕਾਰੀਆਂ ਨੂੰ ਪਤਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਵੱਡੀ ਖਬਰ

ਕਿ ਉਹ ਕਿਵੇਂ ਨਾ ਕਿਵੇਂ ਕਾਨੂੰਨੀ ਸ਼ਿਕੰਜੇ ’ਚੋਂ ਨਿੱਕਲਣ ਦਾ ਰਾਹ ਕੱਢ ਹੀ ਲੈਣਗੇ ਇਸ ਦਾ ਮਤਲਬ ਹੋਇਆ ਭਿ੍ਰਸ਼ਟਾਚਾਰੀ ਨੂੰ ਬਚਾਉਣ ਲਈ ਵੀ ਭਿ੍ਰਸ਼ਟਾਚਾਰ ਹੋ ਸਕਦਾ ਹੈ ਫਸਿਆ ਹੋਇਆ ਅਫ਼ਸਰ ਕਿਸੇ ਸਿਆਸੀ ਆਗੂ ਜਾਂ ਅਧਿਕਾਰੀ ਤੱਕ ਪਹੰੁਚ ਕਰਕੇ ਆਪਣੇ ਕੇਸ ਨੂੰ ਕਮਜ਼ੋਰ ਕਰਵਾਉਂਦਾ ਹੈ ਤੇ ਆਖਰ ਉਹ ਬਰੀ ਹੋ ਜਾਂਦਾ ਹੈ ਭਿ੍ਰਸ਼ਟਾਚਾਰ ਦੇ ਅਜਿਹੇ ਮਾਮਲੇ ਵੀ ਸਭ ਦੇ ਸਾਹਮਣੇ ਹਨ ਕਿ ਜਿਹੜੇ ਮਾਮਲਿਆਂ ਕਰਕੇ ਕੇਂਦਰ ਤੇ ਸੂਬਿਆਂ ’ਚ ਸਰਕਾਰਾਂ ਪਲਟੀਆਂ ਉਹੀ ਸਾਬਕਾ ਮੰਤਰੀ ਤੇ ਅਧਿਕਾਰੀ 5-7 ਸਾਲਾਂ ਮਗਰੋਂ ਬਰੀ ਹੋ ਗਏ ਪੁਲਿਸ ਸਬੂਤ ਤੇ ਤੱਥ ਪੇਸ਼ ਨਹੀਂ ਕਰ ਸਕਦੀ ਜਾਂ ਪੇਸ਼ ਨਹੀਂ ਕਰਾਏ ਜਾਂਦੇ, ਭਿ੍ਰਸ਼ਟਾਚਾਰੀ ਬਚ ਨਿੱਕਲਦਾ ਹੈ ਤੇ ਕਈ ਕਸੂਰਵਾਰ ਬਿਨਾ ਵਜ੍ਹਾ ਖ਼ਮਿਆਜ਼ਾ ਭੁਗਤਦੇ ਹਨ ਭਿ੍ਰਸ਼ਟਾਚਾਰ ਖਿਲਾਫ਼ ਕਾਰਵਾਈਆਂ ਦਾ ਫਾਇਦਾ ਉਦੋਂ ਹੀ ਹੋਵੇਗਾ ਜਦੋਂ ਕੁਝ ਅਧਿਕਾਰੀਆਂ ’ਤੇ ਕਾਰਵਾਈ ਤੋਂ ਬਾਅਦ ਭਿ੍ਰਸ਼ਟਾਚਾਰ ਦੇ ਕੇਸ ਮਿਲਣੇ ਬੰਦ ਹੋ ਜਾਣ ਇਹ ਸਪੱਸ਼ਟ ਹੈ ਕਿ ਕਾਨੂੰਨੀ ਕਾਰਵਾਈ ਹੀ ਭਿ੍ਰਸ਼ਟਾਚਾਰ ਰੋਕਣ ਦਾ ਇੱਕੋ-ਇੱਕ ਹੱਲ ਨਹੀਂ ਹੈ। (Corruption)

ਇਹ ਵੀ ਪੜ੍ਹੋ : ਪੰਜਾਬ ਬੰਦ : ਦੁਕਾਨਾਂ ਬੰਦ ਕਰਵਾਉਣ ’ਤੇ ਚੱਲੀ ਗੋਲੀ

ਅਸਲ ’ਚ ਭਿ੍ਰਸ਼ਟਾਚਾਰ (Corruption) ਖਿਲਾਫ਼ ਇੱਕ ਸੱਭਿਆਚਾਰ ਵੀ ਪੈਦਾ ਕਰਨ ਦੀ ਜ਼ਰੂਰਤ ਹੈ ਜਦੋਂ ਤੱਕ ਆਮ ਜਨਤਾ ਭਿ੍ਰਸ਼ਟਾਚਾਰ ਦੇ ਖਿਲਾਫ਼ ਨਹੀਂ ਉੱਤਰਦੀ ਉਦੋਂ ਤੱਕ ਭਿ੍ਰਸ਼ਟਾਚਾਰ ਰੋਕਣਾ ਕਾਫ਼ੀ ਔਖਾ ਹੈ ਜਨਤਾ ਨੂੰ ਜਾਗਰੂਕ ਹੋਣਾ ਪਵੇਗਾ ਇਸ ਮਾਮਲੇ ’ਚ ਡੇਰਾ ਸੱਚਾ ਸੌਦਾ ਦੀ ਮੁਹਿੰਮ ਵਰਣਨਯੋਗ ਤੇ ਅਸਰਦਾਰ ਹੈ ਇਸ ਮੁਹਿੰਮ ਦਾ ਸਿੱਧਾ ਜਿਹਾ ਸੰਦੇਸ਼ ਇਹੀ ਹੈ ਕਿ ਨਾ ਰਿਸ਼ਵਤ ਲਓ ਨਾ ਰਿਸ਼ਵਤ ਦਿਓ ਜਦੋਂ ਕੋਈ ਰਿਸ਼ਵਤ ਦੇਵੇਗਾ ਨਹੀਂ ਤਾਂ ਰਿਸ਼ਵਤ ਲਵੇਗਾ ਕੌਣ ਜਨਤਾ ਨੂੰ ਭਿ੍ਰਸ਼ਟਾਚਾਰ ਵਿਰੋਧੀ ਕਾਨੂੰਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਲੋਕ ਇਨ੍ਹਾਂ ਕਾਨੂੰਨਾਂ ਦਾ ਲਾਭ ਉਠਾਉਣ ਕਈ ਰਾਜਾਂ ’ਚ ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਹੋ ਚੁੱਕਾ ਹੈ ਇਸੇ ਤਰ੍ਹਾਂ ਸੂਚਨਾ ਅਧਿਕਾਰ ਐਕਟ ਵੀ ਭਿ੍ਰਸ਼ਟਾਚਾਰ ਖਿਲਾਫ਼ ਵੱਡਾ ਹਥਿਆਰ ਹੈ ਜਾਗਰੂਕ ਤੇ ਮਜ਼ਬੂਤ ਇੱਛਾ-ਸ਼ਕਤੀ ਵਾਲੀ ਜਨਤਾ ਭਿ੍ਰਸ਼ਟਾਚਾਰ ਨੂੰ ਵੱਡੀ ਸੱਟ ਮਾਰ ਸਕਦੀ ਹੈ। (Corruption)

LEAVE A REPLY

Please enter your comment!
Please enter your name here