ਉੱਤਰੀ ਫਿਲੀਪੀਨਜ਼ ’ਚ ਭੂਚਾਲ ਦੇ ਤੇਜ ਝਟਕੇ
ਮਨੀਲਾ (ਏਜੰਸੀ)। ਉੱਤਰੀ ਫਿਲੀਪੀਨਜ ਦੇ ਅਬਰਾ ਸੂਬੇ ’ਚ ਅੱਜ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਫਿਲੀਪੀਨ ਇੰਸਟੀਚਿਊਟ ਆਫ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਨੇ ਇਹ ਜਾਣਕਾਰੀ ਦਿੱਤੀ। ਸੰਸਥਾ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 08.43 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.3 ਮਾਪੀ ਗਈ। ਉਨ੍ਹਾਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਲੁਜੋਨ ਦੇ ਮੁੱਖ ਟਾਪੂ ’ਤੇ ਲਗਾਂਗਿਲਾਂਗ ਸਹਿਰ ਤੋਂ ਲਗਭਗ ਦੋ ਕਿਲੋਮੀਟਰ ਉੱਤਰ-ਪੂਰਬ ’ਚ 25 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਉਨ੍ਹਾਂ ਦੱਸਿਆ ਕਿ ਭੂਚਾਲ ਦੇ ਝਟਕੇ ਮੈਟਰੋ ਮਨੀਲਾ ਸਮੇਤ ਆਸਪਾਸ ਦੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਸੰਸਥਾ ਨੇ ਕਿਹਾ ਕਿ ਟੈਕਟੋਨਿਕ ਪ੍ਰਕਿਰਿਆ ਕਾਰਨ ਭੂਚਾਲ ਦੇ ਹੋਰ ਝਟਕੇ ਮਹਿਸੂਸ ਕੀਤੇ ਜਾਣਗੇ ਅਤੇ ਨੁਕਸਾਨ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ