Animal Welfare: ਬੇਜ਼ੁਬਾਨ ਅਵਾਰਾ ਪਸ਼ੂਆਂ ਨੂੰ ਸਮਾਜ ਸੇਵੀਆਂ ਵੱਲੋਂ ਗਊਸ਼ਾਲਾ ਪਹੁੰਚਾਇਆ

Animal-Welfare
ਭਾਦਸੋਂ: ਆਵਾਰਾ ਬੇਜ਼ੁਬਾਨ ਪਸ਼ੂ ਨੂੰ ਗਊਸ਼ਾਲਾ ਭਾਦਸੋਂ ਵਿਖੇ ਛੱਡਣ ਜਾਂਦੇ ਹੋਏ ਸਮਾਜ ਸੇਵੀ ਭੂਸ਼ਨ ਕੌੜਾ ਲਾਡੀ ਅਤੇ ਹਰਪਾਲ ਸਿੰਘ ਪਾਲਾ। ਤਸਵੀਰ: ਸੁਸ਼ੀਲ ਕੁਮਾਰ

Animal Welfare: (ਸੁਸ਼ੀਲ ਕੁਮਾਰ) ਭਾਦਸੋਂ । ਅੱਜ ਦੇ ਸਮੇਂ ਵਿੱਚ ਜਦੋਂ ਕੋਈ ਆਪਣਿਆਂ ਦੀ ਸਾਰ ਨਹੀਂ ਲੈਂਦਾ ਉੱਥੇ ਇਹ ਸਮਾਜ ਸੇਵੀ ਦਿਨ ਰਾਤ ਲੱਗੇ ਹੋਏ ਹਨ ਅਜਿਹੀ ਹੀ ਮਿਸਾਲ ਭਾਦਸੋਂ ਵਿਖੇ ਦੇਖਣ ਨੂੰ ਮਿਲੀ ਜਦੋਂ ਰਾਤ ਦੇ ਹਨੇਰੇ ਵਿੱਚ ਬੇਜ਼ੁਬਾਨ ਅਵਾਰਾ ਪਸ਼ੂ ਘੁੰਮਦੇ ਰਹੇ ਸਨ, ਜਿਨ੍ਹਾਂ ਨੂੰ ਸਮਾਜ ਸੇਵੀਆਂ ਵੱਲੋਂ ਗਊਸ਼ਾਲਾ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: National Games: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਦੀ ਨੈਸ਼ਨਲ ਖੇਡਾਂ ਵਾਸਤੇ ਹੋਈ …

ਇਸ ਦੌਰਾਨ ਭੂਸ਼ਨ ਕੌੜਾ ਲਾਡੀ ਅਤੇ ਹਰਪਾਲ ਸਿੰਘ ਪਾਲਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਦ ਕਲੋਨੀ ਨੇੜੇ ਲੱਗਦੇ ਚੋਏ ਵਾਲੀ ਸੜਕ ’ਤੇ ਰਾਤ ਦੇ ਹਨੇਰੇ ਵਿੱਚ ਇਹ ਆਵਾਰਾ ਪਸ਼ੂ ਇੱਧਰ-ਉੱਧਰ ਘੁੰਮ ਰਹੇ ਸਨ, ਇਹ ਸੜਕ ਤੇ ਆਵਾਜਾਈ ਬਹੁਤ ਰਹਿੰਦੀ ਹੈ ਤੇ ਕੰਮਕਾਰੇ ਵਾਲੇ ਲੰਘਦੇ ਰਹਿੰਦੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਰਾਹਗੀਰ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗਉਸ਼ਾਲਾ ਦੇ ਪ੍ਰਧਾਨ ਅਮਿਤ ਕੁਮਾਰ ਬੱਬੂ ਕੌਹਲੀ ਨਾਲ ਗੱਲ ਕਾਰਨ ਤੋਂਂ ਇਸ ਅਵਾਰਾ ਘੁੰਮ ਰਹੇ ਬੇਜ਼ੁਬਾਨ ਪਸ਼ੂ ਨੂੰ ਫੜਕੇ ਗਉਸ਼ਾਲਾ ਭਾਦਸੋਂ ਵਿਖੇ ਛੱਡ ਦਿੱਤਾ ਇਸ ਬਾਅਦ ਤੋਂ ਲੰਘ ਰਹੇ ਲੋਕਾਂ ਨੇ ਇਨ੍ਹਾਂ ਸਮਾਜ ਸੇਵੀ ਦਾ ਧੰਨਵਾਦ ਕੀਤਾ।