ਪਰਾਲੀ ਸਾੜਨ ਵਾਲਿਆਂ?ਨੂੰ ਨਹੀਂ ਮਿਲੇਗੀ ਖੇਤੀ ਲਈ ਮੁਫ਼ਤ ਬਿਜਲੀ

LPG, Burners, Free Electricity, Agriculture

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਸੁਣਾਇਆ ਸਖ਼ਤ ਫੈਸਲਾ | Agriculture

  • ਪ੍ਰਦੂਸ਼ਣ ਕਾਰਨ ਰਾਜਧਾਨੀ ਦਿੱਲੀ ‘ਚ ਲੋਕਾਂ ਦਾ ਸਾਹ ਲੈਣਾ ਹੁੰਦਾ ਜਾ ਰਿਹਾ ਹੈ ਮੁਸ਼ਕਲ | Agriculture

ਨਵੀਂ ਦਿੱਲੀ (ਏਜੰਸੀ)। ਦਿੱਲੀ ਐਨਸੀਆਰ ‘ਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਧਿਆਨ ‘ਚ ਰੱਖਦਿਆਂ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਇੱਕ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਅੱਜ ਕਿਹਾ ਕਿ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਮਿਲੇਗੀ ਮੀਡੀਆ ਰਿਪੋਰਟਾਂ ਅਨੁਸਾਰ ਐਨਜੀਟੀ ਨੇ ਇਹ ਕਿਹਾ, ਯੂਪੀ, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਵੀ ਉਨ੍ਹਾਂ ਕਿਸਾਨਾਂ ਖਿਲਾਫ਼ ਇਸ ਤਰ੍ਹਾਂ ਦੇ ਕਦਮ ਉਠਾਉਣ, ਜੋ ਪਰਾਲੀ ਸਾੜਦੇ ਹਨ ਜ਼ਿਕਰਯੋਗ ਹੈ ਕਿ ਦਿੱਲੀ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਭਾਰੀ ਮਾਤਰਾ ‘ਚ ਪ੍ਰਦੂਸ਼ਣ ਹੈ ਜੋ ਕਿ ਸਰਕਾਰ ਤੇ ਜਨਤਾ ਲਈ ਚਿੰਤਾ ਦਾ ਵਿਸ਼ਾ ਹੈ। (Agriculture)

ਇਸ ਪ੍ਰਦੂਸ਼ਣ ਦੀ ਇੱਕ ਮੁੱਖ ਵਜ੍ਹਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਪਰਾਲੀ ਸਾੜਨਾ ਹੈ, ਅਜਿਹੇ ‘ਚ ਰਾਜਧਾਨੀ ਦਿੱਲੀ ‘ਚ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਚਾਰੇ ਪਾਸੇ ਫੈਲਿਆ ਪ੍ਰਦੂਸ਼ਣ ਛੋਟੇ-ਛੋਟੇ ਬੱਚਿਆਂ ਦੇ ਸਰੀਰ ‘ਚ ਸੈਂਕੜੇ ਸਿਗਰੇਟ ਜਿੰਨਾ ਜ਼ਹਿਰੀਲਾ ਧੂੰਆਂ ਭਰ ਰਿਹਾ ਹੈ ਹਾਲਾਂਕਿ ਬੁੱਧਵਾਰ ਰਾਤ ਹੋਈ ਹਲਕੇ ਮੀਂਹ ਨਾਲ ਪ੍ਰਦੂਸ਼ਣ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਇਹ ਬਹੁਤ ਮਹੱਤਵਪੂਰਨ ਹੈ ਕਿ ਪਰਾਲੀ ਸਾੜੇ ਜਾਣ ਵਾਲਿਆਂ ‘ਤੇ ਕੰਟਰੋਲ ਕੀਤਾ ਜਾਵੇ ਐਨਜੀਟੀ ਦਾ ਫੈਸਲਾ ਇਸ ਕੜੀ ਦਾ ਇੱਕ ਹਿੱਸਾ ਹੈ ਇਸ ਮਾਮਲੇ ‘ਚ ਹੁਣ ਅਗਲੀ ਸੁਣਵਾਈ 30 ਅਪਰੈਲ ਨੂੰ ਹੋਵੇਗੀ ਪਰ ਉਸ ਤੋਂ ਵੀ ਪਹਿਲਾਂ ਦਿੱਲੀ ਦੇ ਆਸ-ਪਾਸ ਦੇ ਚਾਰੇ ਸੂਬਿਆਂ ਨੂੰ ਸੈਂਟਰਲ ਪਾਲਯੂਸ਼ਨ ਕੰਟਰੋਲ ਬੋਰਡ ਨੂੰ ਸਟੇਟਸ ਰਿਪੋਰਟ ਸੌਂਪਣੀ ਹੋਵੇਗੀ ਜ਼ਿਕਰਯੋਗ ਹੈ ਕਿ ਐਨਜੀਟੀ ਦੇ ਹੁਕਮਾਂ ‘ਤੇ ਪਹਿਲਾਂ ਹੀ ਪੰਜਾਬ ‘ਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਪਰਚੇ ਦਰਜ ਕੀਤੇ ਜਾ ਚੁੱਕੇ ਹਨ। (Agriculture)