ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home ਵਿਚਾਰ ਪ੍ਰੇਰਨਾ ਤਿਣਕਾ ਪਾ ਕੇ ਬ...

    ਤਿਣਕਾ ਪਾ ਕੇ ਬਣਿਆ ਹਿੱਸੇਦਾਰ

    ਤਿਣਕਾ ਪਾ ਕੇ ਬਣਿਆ ਹਿੱਸੇਦਾਰ

    ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ ਖੂਹ ’ਚ ਹਲ਼ਟ ਲਾਉਣ ਦਾ ਫ਼ੈਸਲਾ ਹੋਇਆ ਤਰਖ਼ਾਣ ਹਲ਼ਟ ਬਣਾਉਂਦਾ ਸੀ, ਬਾਣੀਆ ਸਾਮਾਨ ਲੈ ਕੇ ਆਉਂਦਾ ਸੀ ਜਦੋਂ ਹਲ਼ਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘‘ਹੁਣ ਤਾਂ ਕੁਝ ਨਹੀਂ ਲੱਗਣਾ?’’ ਤਰਖ਼ਾਣ ਬਹੁਤ ਚਲਾਕ ਸੀ, ਬੋਲਿਆ, ‘‘ਅਜੇ ਤਾਂ ਇੱਕ ਸੌ ਇੱਕ ਲੱਕੜ ਹੋਰ ਲੱਗੇਗੀ’’ ਬਾਣੀਆ ਸੁਣ ਕੇ ਘਬਰਾ ਗਿਆ ਹਿੱਸੇਦਾਰੀ ਛੱਡ ਕੇ ਘਰ ਚਲਾ ਗਿਆ

    ਉੱਥੇ ਤਰਖ਼ਾਣ ਨੇ ਇੱਕ ਸੌ ਇੱਕ ਲੱਕੜਾਂ ਲਾ ਲਈਆਂ ਤੇ ਖੇਤੀ ਸ਼ੁਰੂ ਕਰ ਦਿੱਤੀ ਲੱਕੜਾਂ ਹਲ਼ਟ ਦੀ ਮਾਲ੍ਹ ’ਚ ਲੱਗਣੀਆਂ ਸਨ ਜੋ ਛੋਟੀਆਂ-ਛੋਟੀਆਂ ਹੁੰਦੀਆਂ ਹਨ ਇੱਕ ਦਿਨ ਬਾਣੀਆ ਫਿਰ ਆਇਆ ਤੇ ਹਲ਼ਟ ਚੱਲਦਾ ਦੇਖ ਕੇ ਉਸ ਨੇ ਪੁੱਛਿਆ, ‘‘ਕਿੱਥੇ ਲੱਗੀਆਂ ਹਨ ਉਹ ਇੱਕ ਸੌ ਇੱਕ ਲੱਕੜਾਂ?’’ ਤਰਖ਼ਾਣ ਨੇ ਦਿਖਾ ਦਿੱਤੀਆਂ ਬਾਣੀਆ ਉਸ ਦੀ ਚਲਾਕੀ ਸਮਝ ਗਿਆ ਫਿਰ ਅਣਜਾਣ ਬਣ ਕੇ ਬੋਲਿਆ, ‘‘ਕਿਉਂ ਦਾਦਾ, ਹਲ਼ਟ ਦੀਆਂ ਇਨ੍ਹਾਂ ਬਾਲਟੀਆਂ ’ਚ ਪਾਣੀ ਕੌਣ ਭਰਦਾ ਹੋਵੇਗਾ?’’ ਤਰਖ਼ਾਣ ਗੁੱਸੇ ਨਾਲ ਬੋਲਿਆ, ‘‘ਤੇਰਾ ਪਿਓ’’ ਬਾਣੀਏ ਨੇ ਫਿਰ ਨਿਮਰਤਾ ਨਾਲ ਪੁੱਛਿਆ, ‘

    ‘ਉਸ ਨੂੰ ਹੇਠਾਂ ਠੰਢ ਲੱਗਦੀ ਹੋਵੇਗੀ?’’ ਤਰਖ਼ਾਣ ਬੋਲਿਆ, ‘‘ਤਾਂ ਪਾ ਆਪਣਾ ਕੰਬਲ’’ ਉੁਥੇ ਕੁਝ ਹੋਰ ਲੋਕ ਖੜ੍ਹੇ ਸਨ, ਉਨ੍ਹਾਂ ਨੂੰ ਦਿਖਾ ਕੇ ਤੇ ਗਵਾਹ ਬਣਾ ਕੇ ਬਾਣੀਏ ਨੇ ਆਪਣਾ ਕੰਬਲ ਖੂਹ ’ਚ ਪਾ ਦਿੱਤਾ ਜਦੋਂ ਫ਼ਸਲ ਪੱਕ ਗਈ ਤਾਂ ਬਾਣੀਆ ਫਿਰ ਆਇਆ ਤੇ ਬੋਲਿਆ, ‘‘ਮੇਰਾ ਹਿੱਸਾ ਦਿਓ’’ ‘‘ਕਿਸ ਗੱਲ ਦਾ ਹਿੱਸਾ?’’ ਤਰਖ਼ਾਣ ਨੇ ਗੁੱਸੇ ਨਾਲ ਪੁੱਛਿਆ ਬਾਣੀਆ ਗਵਾਹਾਂ ਨੂੰ ਸੱਦ ਲਿਆਇਆ ਤੇ ਉਨ੍ਹਾਂ ਤੋਂ ਪੁੱਛਣ ਲੱਗਾ, ‘‘ਮੇਰਾ ਪਿਓ ਹਲ਼ਟ ਦੀਆਂ ਬਾਲਟੀਆਂ ’ਚ ਪਾਣੀ ਭਰਦਾ ਰਿਹਾ ਹੈ ਕਿ ਨਹੀਂ? ਮੈਂ ਉਸ ਲਈ ਕੰਬਲ ਪਾਇਆ ਸੀ ਕਿ ਨਹੀਂ?’’ ਗਵਾਹਾਂ ਨੇ ਹਾਮੀ ਭਰ ਦਿੱਤੀ ਇਸ ਤਰ੍ਹਾਂ ਤਰਖ਼ਾਣ ਨੂੰ ਫ਼ਸਲ ਦਾ ਅੱਧਾ ਹਿੱਸਾ ਬਾਣੀਏ ਨੂੰ ਦੇਣਾ ਪਿਆ ਤੇ ਉਦੋਂ ਤੋਂ ਇਹ ਕਹਾਵਤ ਪ੍ਰਚੱਲਤ ਹੋ ਗਈ, ‘‘ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ