ਬੜਬੋਲਾਪਣ ਰੋਕਿਆ ਜਾਵੇ

Stop, Talking

ਆਪਣੇ ਵਿਵਾਦ ਭਰੇ ਬਿਆਨਾਂ ਲਈ ਚਰਚਿਤ ਸਾਂਸਦ ਆਜ਼ਮ ਖਾਨ ਆਪਣੀ ਆਦਤ ਤੋਂ ਬਾਜ ਨਹੀਂ ਆ ਰਹੇ ਉਹ ਪਿਛਲੇ ਲੰਮੇ ਸਮੇਂ ਤੋਂ ਧਰਮ ਤੇ ਜਾਤ ਅਧਾਰਿਤ ਵਿਵਾਦ ਭਰੇ ਬਿਆਨ ਦੇ ਕੇ ਸੁਰਖੀਆ ‘ਚ ਰਹਿੰਦੇ ਹਨ ਕਈ ਵਾਰ ਉਹਨਾਂ ਦੇ ਬਿਆਨਾਂ ਕਾਰਨ ਫਿਰਕੂ ਸਦਭਾਵਨਾ (ਸੰਪ੍ਰਦਾਇਕ ਸਦਭਾਵ) ਵੀ ਖਤਰੇ ‘ਚ ਪਈ ਹੈ ਫਿਰ ਵੀ ਨਾ ਆਜ਼ਮ ਸੁਧਰਨ ਦਾ ਨਾਂਅ ਲੈ ਰਹੇ ਹਨ ਤੇ ਨਾ ਹੀ ਉਹਨਾਂ ਦੀ ਪਾਰਟੀ ਕੋਈ ਸਖ਼ਤ ਨਸੀਹਤ ਦੇ ਰਹੀ ਹੈ ਲੱਗਦਾ ਹੈ ਕਿ ਬੁਰਾ ਬੋਲਣ ਨੂੰ ਪਾਰਟੀਆਂ ਨੇ ਆਗੂਆਂ ਦੀ ਕਾਬਲੀਅਤ ਮੰਨ ਲਿਆ ਹੈ  ਪਿਛਲੇ ਕੁਝ ਕੁ ਮਹੀਨਿਆਂ ‘ਚ ਉਹਨਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਔਰਤਾਂ ਖਿਲਾਫ਼ ਅਸਲੀਲ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਹੈਪਿਛਲੇ ਦਿਨੀਂ ਉਹਨਾਂ ਨੇ ਮਹਿਲਾ ਸਪੀਕਰ ਖਿਲਾਫ਼ ਇਤਰਾਜਯੋਗ ਬੇਹੱਦ ਨਿੰਦਣਯੋਗ ਹਨ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ÎਿÂੱਕ ਸਾਂਸਦ ਜੋ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਨੈਤਿਕਤਾ ਤੇ ਸਮਾਜ ਦੀ ਪ੍ਰਵਾਹ ਨਹੀਂ ਕਰਦਾ ਸਾਂਸਦ ਲੋਕਾਂ ਦਾ ਆਦਰਸ਼ ਹੋਣਾ ਚਾਹੀਦਾ ਹੈ ਨਵੀਂ ਪੀੜ੍ਹੀ ਆਪਣੇ ਆਗੂਆਂ ਤੋਂ ਸੇਧ ਲੈਂਦੀ ਹੈ ਸੰਸਦ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਤੇ ਪਵਿੱਤਰ ਸਦਨ ਹੈ ਜੇਕਰ ਸਾਂਸਦ ਦਾ ਵਿਹਾਰ ਆਮ ਆਦਮੀ ਤੋਂ ਵੀ ਮਾੜਾ ਹੋਵੇ ਤਾਂ ਦੇਸ਼ ਕਿਵੇਂ ਚੱਲ ਸਕਦਾ ਹੈ ਸਾਂਸਦ ਲਈ ਕੋਈ ਨਾ ਕੋਈ ਮਰਿਆਦਾ ਤਾਂ ਹੋਣੀ ਚਾਹੀਦੀ ਹੈ ਔਰਤਾਂ ਦਾ ਮਾਣ ਸਨਮਾਨ ਤੇ ਬਰਾਬਰੀ ਸਾਡੀ ਸੰਸਕ੍ਰਿਤੀ ਤੇ ਰਾਜਨੀਤਕ ਸਿਸਟਮ ਦਾ ਉਦੇਸ਼ ਹੈ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਾ ਬਿਲ ਵੀ ਲਟਕ ਰਿਹਾ ਹੈ ਜਦੋਂ 33 ਫੀਸਦੀ ਔਰਤਾਂ ਸੰਸਦ ‘ਚ ਪਹੁੰਚਣਗੀਆਂ ਤਾਂ ਔਰਤਾਂ ਦੇ ਮਾਣ ਸਨਮਾਨ ਦਾ ਮੁੱਦਾ ਵੀ ਮਜ਼ਬੂਤ ਹੋਵੇਗਾ ਇਹ ਜ਼ਰੂਰੀ ਹੈ ਕਿ ਪਾਰਟੀਆਂ ਵੀ ਆਪਣੇ ਸਾਂਸਦਾਂ /ਵਿਧਾਇਕਾਂ ਪਾਰਟੀ ਅਹੁਦੇਦਾਰਾਂ ਲਈ ਕੋਈ ਅਚਾਰ ਜ਼ਾਬਤਾ ਲਾਗੂ ਕਰਨ ਆਮ ਤੌਰ ‘ਤੇ ਜਦੋਂ ਕੋਈ ਸਾਂਸਦ/ ਵਿਧਾਇਕ ਅਨੈਤਿਕ ਹਰਕਤ ਜਾਂ ਬਿਆਨਬਾਜੀ ਕਰਦਾ ਹੈ ਤਾਂ ਪਾਰਟੀਆਂ ਇਹ ਕਹਿ ਕੇ ਖਹਿੜਾ ਛੁਡਵਾ ਲੈਂਦੀਆਂ ਹਨ ਕਿ ਇਹ ਆਗੂ ਦਾ ਨਿੱਜੀ ਬਿਆਨ ਹੈ ਜਾਂ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਪਾਰਟੀਆਂ ਨੂੰ ਅਜਿਹੇ ਆਗੂਆਂ ਖਿਲਾਫ਼ ਸਖ਼ਤ ਫੈਸਲਾ ਲੈ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਕਿ ਆਗੂ ਨੂੰ ਪਾਰਟੀ ਦੇ ਅਨੁਸ਼ਾਸਨ ਦਾ ਕੋਈ ਡਰ ਭੈਅ ਹੋਵੇ ਜਨਤਾ ਦੇ ਮੁੱਦਿਆਂ ਪ੍ਰਤੀ ਜਿੰਮੇਵਾਰੀ ਨਿਭਾਉਣ ਤੋਂ ਭੱਜਣ ਵਾਲੇ ਆਗੂ ਅਕਸਰ ਹੀ ਇਤਰਾਜ ਭਰੇ ਬਿਆਨਾਂ ਦੀ ਪੈਂਤਰੇਬਾਜੀ ਕਰਦੇ ਹਨ ਇਹ ਮਾੜਾ ਰੁਝਾਨ ਤਾਂ ਹੀ ਰੁਕੇਗਾ ਜੇਕਰ ਸੰਸਦ ਵਿਧਾਨ ਸਭਾ ਦੇ ਨਾਲ ਨਾਲ ਪਾਰਟੀਆਂ ਵੀ ਨੈਤਿਕਤਾ ਤੇ ਮਰਿਆਦਾ ਦੀ ਕੋਈ ਲਛਮਣ ਰੇਖਾ ਖਿੱਚਣ ਰਾਜਨੀਤੀ ਬੜਬੋਲੇ ਲੋਕਾਂ ਦਾ ਸਮੂਹ ਨਹੀਂ ਹੋਣੀ ਚਾਹੀਦੀ ਹੈ ਸੰਸਦ ਵਿਦਵਾਨਾਂ, ਬੁੱਧੀਜੀਵੀਆਂ ਸਮਾਜ ਸੁਧਾਰਕਾਂ ਦੀ ਜਗ੍ਹਾ ਹੈ ਆਜ਼ਮ ਖਾਨ ਖਿਲਾਫ਼ ਸਖ਼ਤ ਕਾਰਵਾਈ ਕਰਨੀ ਬਣਦੀ ਹੈ ਚੰਗੀ ਗੱਲ ਹੈ ਕਿ ਨਾ ਸਿਰਫ਼ ਕੁਝ ਮਹਿਲਾ ਸਾਂਸਦਾਂ ਸਗੋਂ ਸਾਰੇ ਸੰਸਦ ਮੈਂਬਰ ਕਰ ਰਹੇ ਹਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।