ਹਰੇ ਨਿਸ਼ਾਨ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ

Stock Market Sachkahoon

ਹਰੇ ਨਿਸ਼ਾਨ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ

ਮੁੰਬਈ। ਈਦ ਦੀ ਛੁੱਟੀ ਦੇ ਅਗਲੇ ਦਿਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੇ ਦਿਨ ਦੀ ਸ਼ੁਰੂਆਤ ਵਾਧੇ ਨਾਲ ਕੀਤੀ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 148.92 ਅੰਕਾਂ ਦੇ ਵਾਧੇ ਨਾਲ 57124.94 ਅੰਕਾਂ ‘ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 27.5 ਅੰਕ ਦੇ ਵਾਧੇ ਨਾਲ 17,096.60 ਅੰਕਾਂ ‘ਤੇ ਪਹੁੰਚ ਗਿਆ। ਹਰੇ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ ਵਿੱਚ ਮਿਡਕੈਪ ਅਤੇ ਸਮਾਲਕੈਪ ‘ਚ ਵੀ ਗਿਰਾਵਟ ਦਰਜ ਕੀਤੀ ਗਈ। ਬੀਐਸਈ ਮਿਡਕੈਪ 127.64 ਅੰਕ ਵਧ ਕੇ 24,431.62 ‘ਤੇ ਅਤੇ ਸਮਾਲਕੈਪ 130.81 ਅੰਕ ਵਧ ਕੇ 28,492.59 ‘ਤੇ ਖੁੱਲ੍ਹਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ ਸੋਮਵਾਰ ਨੂੰ 84.88 ਅੰਕ ਡਿੱਗ ਕੇ 56975.99 ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 33.45 ਅੰਕ ਡਿੱਗ ਕੇ 17069.10 ‘ਤੇ ਬੰਦ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ