(ਏਜੰਸੀ)
ਮੁੰਬਈ । ਵਿਸ਼ਵ ਬੈਂਕ ਵੱਲੋਂ ਦੁਨੀਆ ਭਰ ‘ਚ ਮੁੜ ਮੰਦੀ ਦੀ ਚਿਤਾਵਨੀ ਤੋਂ ਬਾਅਦ ਆਲਮੀ ਸ਼ੇਅਰ ਬਾਜ਼ਾਰਾਂ ‘ਚ ਵਿਕਰੀ ਦਾ ਅਸਰ ਅੱਜ ਘਰੇਲੂ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਸ਼ੇਅਰ ਬਾਜ਼ਾਰ ‘ਚ ਹੋਈ ਚੌਤਰਫਾ ਬਿਕਵਾਲੀ ਨੇ ਭੂਚਾਲ ਲਿਆ ਦਿੱਤਾ ਅਤੇ ਸੈਂਸੈਕਸ 1100 ਅੰਕਾਂ ਦੇ ਨੇੜੇ-ਤੇੜੇ ਅਤੇ ਨਿਫਟੀ ਕਰੀਬ 350 ਅੰਕ ਟੁੱਟ ਗਿਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 1093.22 ਅੰਕ ਡਿੱਗ ਕੇ 58840.79 ਅੰਕਾਂ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 346.55 ਅੰਕ ਡਿੱਗ ਕੇ 17530.85 ਅੰਕ ’ਤੇ ਖੁੱਲ੍ਹਿਆ। ਦਿੱਗਜਾਂ ਦੇ ਮੁਕਾਬਲੇ ਛੋਟੀਆਂ ਅਤੇ ਮੱਧਮ ਕੰਪਨੀਆਂ ਨੇ ਜ਼ਿਆਦਾ ਦਬਾਅ ਦਿਖਾਇਆ, ਜਿਸ ਕਾਰਨ ਬੀਐੱਸਈ ਮਿਡਕੈਪ 2.85 ਫੀਸਦੀ ਡਿੱਗ ਕੇ 25558.21 ਅੰਕ ਅਤੇ ਸਮਾਲਕੈਪ 2.38 ਫੀਸਦੀ ਡਿੱਗ ਕੇ 29199.39 ਅੰਕ ‘ਤੇ ਆ ਗਿਆ।
ਅਗਲੇ ਸਾਲ ਵੈਸ਼ਵਿਕ ਪੱਧਰ ’ਤੇ ਫੇਰ ਤੋਂ ਮੰਦੀ ਆਉਣ ਦੀ ਉਮੀਦ
ਬੀਐਸਈ ਵਿੱਚ ਸ਼ਾਮਲ ਸਾਰੇ ਸਮੂਹ ਲਾਲ ਨਿਸ਼ਾਨ ਵਿੱਚ ਸਨ, ਜਿਸ ਵਿੱਚ ਰਿਐਲਟੀ 3.53 ਪ੍ਰਤੀਸ਼ਤ, ਆਈਟੀ 3.37 ਪ੍ਰਤੀਸ਼ਤ, ਟੈਕ 3.03 ਪ੍ਰਤੀਸ਼ਤ, ਬੇਸਿਕ ਮੈਟੀਰੀਅਲ 3.05 ਪ੍ਰਤੀਸ਼ਤ, ਆਟੋ 2.67 ਪ੍ਰਤੀਸ਼ਤ, ਤੇਲ ਅਤੇ ਗੈਸ 2.30 ਪ੍ਰਤੀਸ਼ਤ, ਧਾਤੂ 1.99 ਪ੍ਰਤੀਸ਼ਤ ਅਤੇ ਊਰਜਾ 2.41 ਫੀਸਦੀ ਹੈ। ਬੀ.ਐੱਸ.ਈ. ਵਿੱਚ ਕੁੱਲ 3610 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ ਵਿੱਚੋਂ 2532 ਨੂੰ ਨੁਕਸਾਨ ਹੋਇਆ ਜਦਕਿ ਸਿਰਫ਼ 972 ਕੰਪਨੀਆਂ ਹੀ ਲਾਭ ਵਿੱਚ ਰਹੀਆਂ। 106 ਕੰਪਨੀਆਂ ‘ਚ ਕੋਈ ਬਦਲਾਅ ਨਹੀਂ ਹੋਇਆ। ਵਿਸ਼ਵ ਬੈਂਕ ਨੇ ਕੱਲ੍ਹ ਕਿਹਾ ਕਿ ਦੁਨੀਆ ਦੀਆਂ ਤਿੰਨ ਵੱਡੀਆਂ ਅਰਥਵਿਵਸਥਾਵਾਂ ਅਮਰੀਕਾ, ਚੀਨ ਅਤੇ ਯੂਰਪੀ ਖੇਤਰ ਦੀ ਅਰਥਵਿਵਸਥਾ ਸੁਸਤ ਹੋ ਰਹੀ ਹੈ ਅਤੇ ਇਸ ਕਾਰਨ ਅਗਲੇ ਸਾਲ ਫਿਰ ਤੋਂ ਮੰਦੀ ਆਉਣ ਦੀ ਸੰਭਾਵਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ