ਪਿੰਡ ਮੁਹਾਲਾਂ ਵਿੱਚ ਵਿਅਕਤੀ ਵੱਲੋਂ ਪਤਨੀ ਤੇ ਉਸ ਦੇ ਸਾਥੀ ਦਾ ਕਤਲ

Sach Kahoon Punjabi Desk Picture
Published On

ਪੁਲਿਸ ਮੌਕੇ ‘ਤੇ ਪੁੱਜੀ

ਮਨਜੀਤ ਨਰੂਆਣਾ, ਸੰਗਤ ਮੰਡੀ: ਥਾਣਾ ਸੰਗਤ ਮੰਡੀ ਤਹਿਤ ਆਉਂਦੇ ਪਿੰਡ ਮੁਹਾਲਾਂ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਉਸ ਦੇ ਸਾਥੀ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਹੈ। ਘਟਨਾ ਬੀਤੀ ਦੇਰ ਰਾਤ ਦੀ ਹੈ।

ਜਾਣਕਾਰੀ ਅਨੁਸਾਰ ਪਿੰਡ ਮੁਹਾਲਾਂ ਵਾਸੀ ਗੁਰਤੇਜ ਸਿੰਘ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਫਾਇਰ ਕਰਕੇ ਆਪਣੀ ਪਤਨੀ ਜਸਪ੍ਰੀਤ ਕੌਰ ਤੇ ਉਸ ਦੇ ਪੁਰਸ਼ ਸਾਥੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਿੱਡੂ ਖੇੜਾ ਨੂੰ ਗੋਲੀ ਮਾਰ ਦਿੱਤੀ। ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts