ਸੰਗਰੂਰ ਵਿੱਚ ਅੱਜ 5 ਹੋਰ ਆਏ ਕੋਰੋਨਾ ਪੋਜ਼ਿਟਿਵ, ਕੁੱਲ 13 ਹੋਈ ਗਿਣਤੀ

Sach Kahoon Punjabi Desk Picture
Published On

ਸੰਗਰੂਰ ਵਿੱਚ ਅੱਜ 5 ਹੋਰ ਆਏ ਕੋਰੋਨਾ ਪੋਜ਼ਿਟਿਵ, ਕੁੱਲ 13 ਹੋਈ ਗਿਣਤੀ

ਸੰਗਰੂਰ (ਗੁਰਪ੍ਰੀਤ ਸਿੰਘ) ਅੱਜ ਸੰਗਰੁਰ ਜਿਲ੍ਹੇ ਦੇ 5 ਹੋਰ ਵਿਅਕਤੀ ਕੋਰੋਨਾ ਪਾਜ਼ਿਟਿਵ ਆਏ ਹਨ। ਇਹਨਾਂ ਦੇ ਸੈਂਪਲ ਬੀਤੇ ਦਿਨ ਲੈਬ ਵਿਚ ਭੇਜਿਆ ਗਿਆ ਸੀ। ਜਾਣਕਾਰੀ ਮੁਤਾਬਕ Iਅੱਜ ਜਿਹੜੇ 5 ਜਣੇ ਹੋਰ ਵਿਅਕਤੀ ਪਾਜ਼ਿਟਿਵ ਪਾਏ ਗਏ ਹਨ ਇਨ੍ਹਾਂ ਵਿਚੋਂ ਇਕ ਵਿਅਕਤੀ, ਜਿਸ ਦੀ ਉਮਰ 32 ਸਾਲ ਹੈ, ਉਹ ਉੱਤਰ ਪ੍ਰਦੇਸ਼ ਤੋਂ ਆਇਆ ਹੈ।

Corona

26 ਸਾਲਾਂ ਦਾ ਲੜਕਾ ਮੁੰਬਈ , ਜਦੋਂ ਕਿ 28 ਸਾਲ ਅਤੇ 24 ਸਾਲ ਦਾ ਇੱਕ ਇੱਕ ਨੌਜਵਾਨ ਮੱਧ ਪ੍ਰਦੇਸ਼ ਤੋਂ ਪਰਤਿਆ ਹੈ। ਅੱਜ ਪਾਜ਼ਿਟਿਵ ਪਾਏ ਵਿਅਕਤੀਆਂ ਵਿੱਚ ਇੱਕ ਗੁਰੂ ਨਾਨਕ ਕਲੋਨੀ ਸੰਗਰੂਰ ਦਾ ਵਸਨੀਕ ਵੀ ਹੈ ਜਿਸ ਦੀ ਉਮਰ 26 ਸਾਲ ਹੈ ਅਤੇ ਇਹ ਮੁੰਬਈ ਤੋਂ ਆਇਆ ਹੈ। ਜਦੋਂ ਕਿ ਬਾਕੀ ਸਾਰੇ ਮਰੀਜ ਮਲੇਰਕੋਟਲਾ ਨਾਲ ਸਬੰਧਤ ਹਨ। ਹੁਣ ਜਿਲ੍ਹਾ ਸੰਗਰੂਰ ਵਿੱਚ ਕੁੱਲ 13 ਮਰੀਜ਼ ਹੋ ਚੁਕੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts