ਫਿਰੋਜ਼ਪੁਰ ਦੇ ਤੀਰਅੰਦਾਜ਼ੀ ਸੁਖਬੀਰ ਸਿੰਘ ਦੀ ਏਸ਼ੀਆ ਕੱਪ ਲਈ ਚੋਣ

Sach Kahoon Punjabi Desk Picture
Published On

ਫਿਰੋਜ਼ਪੁਰ ਦੇ ਤੀਰਅੰਦਾਜ਼ੀ ਸੁਖਬੀਰ ਸਿੰਘ ਦੀ ਏਸ਼ੀਆ ਕੱਪ ਲਈ ਚੋਣ

ਫ਼ਿਰੋਜ਼ਪੁਰ, (ਸਤਪਾਲ ਥਿੰਦ)। ਸੁਖਬੀਰ ਸਿੰਘ ਜੋ ਕਿ ਫ਼ਿਰੋਜ਼ਪੁਰ ਦੇ ਪਿੰਡ ਬਾਰੇ ਕੇ ਦਾ ਰਹਿਣ ਵਾਲਾ ਹੈ, ਜਿਸ ਨੇ ਖੇਡ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਖਿਡਾਰੀ ਸੁਖਬੀਰ ਸਿੰਘ ਨੇ ਅਗਸਤ 2019 ਵਿਚ ਹੋਏ ਯੂਥ ਵਰਲਡ ਚੈਂਪੀਅਨਸ਼ਿਪ ਦੌਰਾਨ ਤੀਰਅੰਦਾਜ਼ੀ ਖੇਡ ਵਿਚ ਗੋਲਡ ਅਤੇ ਕਾਂਸਾ ਮੈਡਲ ਜਿੱਤੇ ਸਨ ਅਤੇ ਹੁਣ ਇਸ ਖਿਡਾਰੀ ਦੀ ਏਸ਼ੀਆ ਕੱਪ ਲਈ ਚੋਣ ਹੋਈ ਹੈ, ਜਿਸ ‘ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸੁਖਬੀਰ ਸਿੰਘ ਨੂੰ ਮਿਠਾਈ ਖੁਆ ਕੇ ਵਧਾਈ ਦਿੱਤੀ। ਇਸ ਮੌਕੇ ਜ਼ਿਲਾ ਖੇਡ ਅਫ਼ਸਰ ਸੁਨੀਲ ਕੁਮਾਰ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੂਰੇ ਫ਼ਿਰੋਜ਼ਪੁਰ ਲਈ ਮਾਨ ਵਾਲੀ ਗੱਲ ਹੈ ਕਿ ਫ਼ਿਰੋਜ਼ਪੁਰ ਦੇ ਖਿਡਾਰੀ ਦੀ ਏਸ਼ੀਆ ਕੱਪ ਲਈ ਚੋਣ ਹੋਈ ਹੈ।

ਉਨਾਂ ਦੱਸਿਆ ਕਿ 11 ਤੋਂ 13 ਫਰਵਰੀ ਦੌਰਾਨ ਸੋਨੀਪਤ ਵਿਖੇ ਤੀਰ-ਅੰਦਾਜ਼ੀ ਲਈ ਟਰਾਇਲ ਹੋਏ ਸਨ, ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ। ਟਰਾਇਲ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਤੇ ਸੁਖਬੀਰ ਸਿੰਘ ਨੂੰ ਆਗਾਮੀ  ਥਾਈਲੈਂਡ ਵਿਖੇ ਹੋਣ ਵਾਲੇ ਏਸ਼ੀਆ ਕੱਪ ਲਈ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸੁਖਬੀਰ ਸਿੰਘ ਨੂੰ ਏਸ਼ੀਆ ਕੱਪ ਵਿਚ ਵਧੀਆ ਪ੍ਰਦਰਸ਼ਨ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts