ਸ਼ੇਅਰ ਬਾਜਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ

Stock Market Sachkahoon

ਸ਼ੇਅਰ ਬਾਜਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ

ਮੁੰਬਈ (ਏਜੰਸੀ)। ਸ਼ੇਅਰ ਬਾਜ਼ਾਰ ’ਚ ਖਰੀਦਦਾਰੀ ਦੇ ਆਧਾਰ ’ਤੇ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਕਾਰੋਬਾਰ ਸ਼ੁਰੂ ਹੋਇਆ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 740.91 ਅੰਕ ਵਧ ਕੇ 54,468.89 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 226.95 ਅੰਕ ਵਧ ਕੇ 15,926.20 ਅੰਕਾਂ ’ਤੇ ਪਹੁੰਚ ਗਿਆ। ਮਿਡਕੈਪ ਅਤੇ ਸਮਾਲਕੈਪ ’ਚ ਵੀ ਹਰੇ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇਖਣ ਨੂੰ ਮਿਲੀ।

ਬੀਐਸਈ ਮਿਡਕੈਪ 208.37 ਅੰਕ ਵਧ ਕੇ 22,011.53 ’ਤੇ ਅਤੇ ਸਮਾਲਕੈਪ 288.23 ਅੰਕ ਵਧ ਕੇ 24,810.16 ’ਤੇ ਖੁੱਲ੍ਹਿਆ। ਧਿਆਨ ਯੋਗ ਹੈ ਕਿ ਸ਼ੁੱਕਰਵਾਰ ਨੂੰ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 462.26 ਅੰਕਾਂ ਦੀ ਤੇਜ਼ੀ ਨਾਲ 52727.98 ’ਤੇ ਅਤੇ ਐਨਐਸਈ ਦਾ ਨਿਫਟੀ 142.60 ਅੰਕਾਂ ਦੀ ਤੇਜ਼ੀ ਨਾਲ 15619.45 ਅੰਕਾਂ ’ਤੇ ਬੰਦ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ