ਸਾਡੇ ਨਾਲ ਸ਼ਾਮਲ

Follow us

19 C
Chandigarh
Tuesday, February 17, 2026
More
    Home ਇੱਕ ਨਜ਼ਰ ਐਸਐਸਪੀ ਬਠਿੰਡਾ...

    ਐਸਐਸਪੀ ਬਠਿੰਡਾ ਦੀ ਕੋਰੋਨਾ ਰਿਪੋਰਟ ਪੌਜਟਿਵ

    ਡਿਪਟੀ ਕਮਿਸ਼ਨਰ ਨੇ ਕੀਤਾ ਆਪਣੇ ਆਪ ਨੂੰ ਇਕਾਂਤਵਾਸ

    ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੇ ਐਸਐਸਪੀ ਭੁਪਿੰਦਰ ਸਿੰਘ ਵਿਰਕ ਦੀ ਕੋਰੋਨਾ ਰਿਪੋਰਟ ਪੌਜਟਿਵ ਆਈ ਹੈ। ਉਨਾਂ ਦੀ ਰਿਪੋਰਟ ਪੌਜਟਿਵ ਆਉਣ ਮਗਰੋਂ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਨੇ ਵੀ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਕਿਉਂਕਿ ਅਜ਼ਾਦੀ ਦਿਹਾੜੇ ਦੇ ਸਮਾਗਮ ’ਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੋਵੇਂ ਕਾਫੀ ਨੇੜੇ-ਨੇੜੇ ਰਹੇ ਸਨ।

    ਬਠਿੰਡਾ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਅਤੇ ਆਈਜੀ ਤੇ ਨਾਲ ਮੌਜੂਦ ਐਸਐਸਪੀ ਬਠਿੰਡਾ।

    ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਇਸ ਮੌਕੇ ਆਖਿਆ ਕਿ ਜੋ ਵੀ ਐਸਐਸਪੀ ਬਠਿੰਡਾ ਦੇ ਸੰਪਰਕ ’ਚ ਰਹੇ ਹਨ ਉਹ ਆਪੋ-ਆਪਣਾ ਕੋਰੋਨਾ ਟੈਸਟ ਲਾਜ਼ਮੀ ਕਰਵਾ ਲੈਣ। ਬਠਿੰਡਾ ’ਚ ਅਜ਼ਾਦੀ ਦਿਹਾੜੇ ਦੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਸਨ। ਜਦੋਂ ਵਿੱਤ ਮੰਤਰੀ ਨੇ ਤਿਰੰਗਾ ਲਹਿਰਾਇਆ ਅਤੇ ਜ਼ਿਲਾ ਵਾਸੀਆਂ ਨੂੰ ਸੰਬੋਧਨ ਕੀਤਾ ਉਸ ਵੇਲੇ ਐਸਐਸਪੀ ਬਠਿੰਡਾ ਤੋਂ ਇਲਾਵਾ ਆਈ ਜੀ ਬਠਿੰਡਾ ਰੇਂਜ ਜਸਕਰਨ ਸਿੰਘ ਵੀ ਉੱਥੇ ਮੌਜੂਦ ਸੀ। ਇਸ ਸੰਪਰਕ ’ਚ ਆਉਣ ਕਾਰਨ ਆਪਣੇ ਆਪ ਨੂੰ ਇਕਾਂਤਵਾਸ ਕਰਨ ਵਾਲੇ ਹੋਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.