ਧਨੰਜੇ ਗੇਂਦਬਾਜ਼ੀ ਐਕਸ਼ਨ ਕਾਰਨ ਬਰਖ਼ਾਸਤ

ਬ੍ਰਿਸਬੇਨ ‘ਚ 23 ਨਵੰਬਰ ਨੂੰ ਕੀਤੀ ਗਈ ਸੀ ਗੇਂਦਬਾਜ਼ੀ ਐਕਸ਼ਨ ਦੀ ਸਮੀਖਿਆ

 

ਕੋਲੰਬੋ, 11 ਦਸੰਬਰ

ਸ਼੍ਰੀਲੰਕਾਈ ਆਫ਼ ਸਪਿੱਨਰ ਅਕੀਲਾ ਧਨੰਜੇ ਨੂੰ ਉਸਦੇ ਗਲਤ ਗੇਂਦਬਾਜ਼ੀ ਐਕਸ਼ਨ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਨੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ‘ਚ ਗੇਂਦਬਾਜ਼ੀ ਕਰਨ ਤੋਂ ਬਰਖ਼ਾਸਤ ਕਰ ਦਿੱਤਾ ਹੈ ਪਿਛਲੇ ਮਹੀਨੇ ਇੰਗਲੈਂਡ ਵਿਰੁੱਧ ਲੜੀ ਦੌਰਾਨ ਪਹਿਲੇ ਟੈਸਟ ‘ਚ ਉਸਦੇ ਗੇਂਦਬਾਜ਼ੀ ਐਕਸ਼ਨ ‘ਤੇ ਸ਼ੰਕਾ ਪ੍ਰਗਟ ਕੀਤੀ ਗਈ ਸੀ ਜਿਸ ਨੂੰ ਮਹਿਮਾਨ ਟੀਮ ਨੇ 211 ਦੌੜਾਂ ਨਾਲ ਜਿੱਤਿਆ ਸੀ

 

 
ਬ੍ਰਿਸਬੇਨ ‘ਚ 23 ਨਵੰਬਰ ਨੂੰ ਉਸਦੇ ਗੇਂਦਬਾਜ਼ੀ ਐਕਸ਼ਨ ਦੀ ਸਮੀਖਿਆ ਕੀਤੀ ਗਈ ਸੀ ਜਿਸ ਵਿੱਚ ਉਸ ਦੀਆਂ ਗੇਂਦਾਂ ਆਈਸੀਸੀ ਦੇ ਤੈਅ ਪੈਮਾਨਿਆਂ ਤੋਂ ਵੱਖ ਸਨ ਅਤੇ ਗੇਂਦ ਸੁੱਟਦੇ ਸਮੇਂ ਉਸਦੀ ਕੂਹਣੀ 15 ਡਿਗਰੀ ਤੋਂ ਜ਼ਿਆਦਾ ਬਾਹਰ ਵੱਲ ਮੁੜ ਰਹੀ ਸੀਆਈਸੀਸੀ ਨੇ ਜਾਰੀ ਬਿਆਨ ‘ਚ ਕਿਹਾ ਕਿ ਆਜ਼ਾਦ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਸ਼੍ਰੀਲੰਕਾ ਦੇ ਆਫ਼ ਸਪਿੱਨ ਅਕੀਲਾ ਧਨੰਜੇ ਦਾ ਗੇਂਦਬਾਜ਼ੀ ਐਕਸ਼ਨ ਸਹੀ ਨਹੀਂ ਹੈ ਅਤੇ ਉਸਨੂੰ ਫੌਰੀ ਤੌਰ ‘ਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ

 

 
25 ਸਾਲਾ ਧਨੰਜੇ ‘ਤੇ ਲਗਾਈ ਇਸ ਬਰਖ਼ਾਸਤਗੀ ਨੂੰ ਸਾਰੇ ਘਰੇਲੂ ਕ੍ਰਿਕਟ ਸੰਘਾਂ ਨੂੰ ਵੀ ਲਾਗੂ ਕਰਨਾ ਹੋਵੇਗਾ, ਹਾਲਾਂਕਿ ਉਹ ਸ੍ਰੀਲੰਕਾ ‘ਚ ਘਰੇਲੂ ਕ੍ਰਿਕਟ ਖੇਡ ਸਕਣਗੇ ਪਰ ਇਸ ਲਈ ਉਹਨਾਂ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਤੋਂ ਮਨਜ਼ੂਰੀ ਦੀ ਜਰੂਰਤ ਹੋਵੇਗੀ ਫਰਵਰੀ ‘ਚ ਬੰਗਲਾਦੇਸ਼ ਵਿਰੁੱਧ ਸ਼ੁਰੂਆਤ ਕਰਨ ਤੋਂ ਬਾਅਦ ਧਨੰਜੇ ਨੇ ਸ਼੍ਰੀਲੰਕਾ ਲਈ ਪੰਜ ਟੇਸਟ ਖੇਡੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

LEAVE A REPLY

Please enter your comment!
Please enter your name here