ਕਰੋਨਾ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਈ ਤਾਂ ਹੋਏਗੀ ਸਖ਼ਤ ਕਾਰਵਾਈ
ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ-19 ਮਹਾਂਮਾਰੀ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਬੇਬੁਨਿਆਦ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅਜਿਹੀਆਂ ਗ਼ੈਰ-ਸਮਾਜਕ ਗਤੀਵਿਧੀਆਂ ਵਿਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦੀ ਧਾਰਾਵਾਂ ਤਹਿਤ ਬਣਦੀ ਸਜ਼ਾ ਦੇਣ ਲਈ ਤਾੜਨਾ ਕੀਤੀ।
ਇੱਥੇ ਅਡਵਾਈਜ਼ਰੀ ਜਾਰੀ ਕਰਦਿਆਂ ਡੀਜੀਪੀ ਨੇ ਮੋਬਾਇਲ ਫੋਨ, ਸੋਸ਼ਲ ਮੀਡੀਆ ਰਾਹੀਂ ਸਮਾਜ ਵਿਚ ਬੇਬੁਨਿਆਦ ਖ਼ਬਰਾਂ, ਅਫਵਾਹਾਂ ਅਤੇ ਕੱਚ ਘਰੜ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਬੇਲੋੜੀ ਦਹਿਸ਼ਤ ਅਤੇ ਪਰੇਸ਼ਾਨੀਆਂ ਪੈਦਾ ਕਰਨ ਵਾਲੇ ਸ਼ਰਾਰਤੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਚੇਤਵਾਨੀ ਦਿੱਤੀ ਹੈ। ਉਨਾਂ ਕਿਹਾ ਕਿ ਲੋਕਾਂ ਦੇ ਆਪਸੀ ਸੰਪਰਕ ਅਤੇ ਜਾਣਕਾਰੀ ਸਾਂਝੀ ਕਰਨ ਦੇ ਸਾਧਨ ਹਨ ਅਤੇ ਇਹਨਾਂ ਨੂੰ ਜਾਅਲੀ ਖਬਰਾਂ ਪੋਸਟ ਕਰਨ ਜਾਂ ਦਹਿਲਾਉਣ ਵਾਲੀਆਂ ਅਫਵਾਹਾਂ ਫੈਲਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
ਗੁਪਤਾ ਨੇ ਕਿਹਾ ਕਿ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸਾਡੇ ਪਰਿਵਾਰਾਂ, ਸਾਡੇ ਮਿੱਤਰਾਂ ਅਤੇ ਸਾਡੇ ਭਾਈਚਾਰਿਆਂ ਲਈ ਵਿਨਾਸ਼ਕਾਰੀ ਸਿੱਧ ਹੋ ਸਕਦਾ ਹੈ ਅਤੇ ਸਾਡੇ ਪਰਿਵਾਰ ਦੇ ਹਰੇਕ ਜੀਅ, ਸਾਡੇ ਕੰਮ ਦੇ ਸਹਿਯੋਗੀ ਅਤੇ ਆਸ ਪਾਸ ਦੇ ਹਰ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਬਹੁਤ ਮਹੱਤਵਪੂਰਨ ਹੈ, ਅਧਿਕਾਰੀ ਇਸ ਸਮੱਸਿਆ ਦਾ ਟਾਕਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਦੇ ਡੀਜੀਪੀ ਵਲੋਂ ਸਲਾਹ :
1 ਬਿਨਾਂ ਸੋਚੇ ਸਮਝੇ ਸੰਦੇਸ਼ ਅੱਗੇ ਨਾ ਭੇਜੋ। ਜੇ ਤੁਹਾਨੂੰ ਖੁਦ ਨੂੰ ਹੀ ਭੇਜੇ ਗਏ ਸੰਦੇਸ਼ ਜਾਂ ਜਾਣਕਾਰੀ ਦੇ ਸਰੋਤ ਨਹੀਂ, ਤਾਂ ਦੋਸਤਾਂ ਅਤੇ ਪਰਿਵਾਰ ਵਿਚ ਅਜਿਹਾ ਸੰਦੇਸ਼ ਨਾ ਭੇਜੋ।।
2 ਤੁਸੀਂ ਸੋਸ਼ਲ ਮੀਡੀਆ ‘ਤੇ ਜੋ ਪੋਸਟ ਕਰਦੇ ਹੋ ਜਾਂ ਵਟਸਅੱਪ ‘ਤੇ ਜੋ ਭੇਜਦੇ ਹੋ, ਉਸ ‘ਤੇ ਸੰਜਮ ਦਿਖਾਓ ਨਕਲੀ ਖ਼ਬਰਾਂ ਨਾ ਫੈਲਾਓ।
3 ਜਾਣਕਾਰੀ ਲਈ ਪ੍ਰਮਾਣਿਕ ਸਰੋਤ ਜਾਂ ਸਰਕਾਰੀ ਹੈਲਪਲਾਈਨ ਨੂੰ ਚੁਣੋਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।