ਖੇਰੂੰ-ਖੇਰੂੰ ਹੁੰਦੇ ਰਿਸ਼ਤੇ

ਖੇਰੂੰ-ਖੇਰੂੰ ਹੁੰਦੇ ਰਿਸ਼ਤੇ

ਦੇਸ਼ ਵਿਕਾਸ ਕਰ ਰਿਹਾ ਹੈ?ਉੱਚੀਆਂ ਇਮਾਰਤਾਂ ਦੇ ਜੰਗਲ ਵਧ ਰਹੇ ਹਨ ਸੰਚਾਰ ਤਕਨੀਕ ਨੇ ਰਫਤਾਰ ’ਚ ਤੇਜੀ ਲਿਆ ਦਿੱਤੀ ਹੈ ਪਰ ਮਨੁੱਖ ਖੋਖਲਾ ਹੁੰਦਾ ਜਾ ਰਿਹਾ ਹੈ ਜਿਸ ਵਾਸਤੇ ਤਰੱਕੀ ਹੋ ਰਹੀ ਹੈ ਹਿੰਸਾ, ਅਪਰਾਧ ਤਾਂ ਦੁਨੀਆ ਦੀ ਸ਼ੁਰੂਆਤ ਨਾਲ ਹੀ ਜੁੜ ਗਏ ਹਨ ਪਰ ਪਦਾਰਥਕ ਚੀਜਾਂ ਲਈ ਰਿਸ਼ਤਿਆਂ ਦੇ ਕਤਲ ਹੋਣਗੇ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਬੀਤੇ ਦਿਨੀਂ ਜ਼ਿਲ੍ਹਾ ਬਠਿੰਡਾ ’ਚ ਇੱਕ ਪੁੱਤ ਵੱਲੋਂ ਜ਼ਮੀਨ ਦੇ ਲਾਲਚ ’ਚ ਮਾਂ ਦਾ ਕਤਲ ਕਰ ਦਿੱਤਾ ਗਿਆ ਮਾਵਾਂ ਵੱਲੋਂ ਧੀਆਂ-ਪੁੱਤਰਾਂ ਦੇ ਕਤਲ ਲੂੰ-ਕੰਡੇ ਖੜਨ ਵਾਲੀਆਂ ਘਟਨਾਵਾਂ ਹੌਲਨਾਕ ਹਨ ਇਸੇ ਤਰ੍ਹਾਂ ਇੱਕ ਹੋਰ ਨਸ਼ੱਈ ਪੁੱਤ ਨੇ ਬਾਪ ਦਾ ਕਤਲ ਕਰ ਦਿੱਤਾ

ਹੈਰਾਨੀ ਹੈ ਸਰਕਾਰਾਂ ਕਹਿ ਰਹੀਆਂ ਹਨ ਕਿ ਨਸ਼ਾ ਕਾਬੂ ਹੇਠ ਆ ਰਿਹਾ ਹੈ ਪਰ ਨਸ਼ੇ ਖਾਤਿਰ ਪੈਸਾ ਨਾ ਮਿਲਣ ’ਤੇ ਪੁੱਤ ਮਾਂ-ਬਾਪ ਦਾ ਕਤਲ ਕਰ ਦਿੰਦਾ ਹੈ ਜ਼ਮੀਨਾਂ ਦੀ ਕੀਮਤ ਕਾਹਦੀ ਵਧੀ ਇਸ ਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾ ਧੋਖਾਧੜੀਆਂ ਤੇ ਕਤਲ ਜ਼ਮੀਨ ਵਾਸਤੇ ਹੋ ਰਹੇ ਹਨ ਇਸ ਗੱਲ ਦੀ ਚਿੰਤਾ ਕਿਧਰੇ ਨਜ਼ਰ ਨਹੀਂ ਆ ਰਹੀ ਸਰਕਾਰਾਂ ਲਈ ਇਹ ਮਸਲਾ ਹੀ ਨਹੀਂ, ਉਹ ਇਸ ਮੁੱਦੇ ਨੂੰ ਸਮਾਜਿਕ, ਪਰਿਵਾਰਕ ਜਾਂ ਨਿੱਜੀ ਮੁੱਦਾ ਮੰਨ ਲੈਂਦੀਆਂ ਹਨ ਸਰਵਣ ਪੁੱਤ ਦਾ ਸੰਕਲਪ ਖੁਰ ਰਿਹਾ ਹੈ ਸੰਸਕ੍ਰਿਤੀ, ਆਧੁਨਿਕਤਾ ਤੇ ਤਰੱਕੀ ’ਚ ਕੋਈ ਤਾਲਮੇਲ ਨਹੀਂ ਰਿਹਾ ਸੰਸਕ੍ਰਿਤੀ ਸਿਰਫ ਧਰਮਾਂ ਨੂੰ ਕੱਟੜ ਰੂਪ ’ਚ ਮੰਨਣਾ ਨਹੀਂ ਸਗੋਂ ਮਨੁੱਖਤਾ ਦੀ ਸਾਂਝ ਤੇ ਸਦਾਚਾਰ ਨੂੰ ਅੱਗੇ ਵਧਾਉਣਾ ਹੈ

ਦਰਅਸਲ ਵਿਕਾਸ ਤੇ ਸੰਸਕ੍ਰਿਤੀ ਨੂੰ ਅਸਲੋਂ ਵੱਖ ਕਰਕੇ ਰੱਖ ਦਿੱਤਾ ਗਿਆ ਹੈ ਸਿਰਫ ਬਾਹਰੀ ਧਾਰਮਿਕ ਪਹਿਰਾਵੇ ਨੂੰ ਹੀ ਸੰਸਕ੍ਰਿਤੀ ਮੰਨਣ ਦੀ ਭੁੱਲ ਹੀ ਸਮਾਜ ਲਈ ਖਤਰਾ ਬਣ ਰਹੀ ਹੈ ਸਿਸਟਮ ਨੇ ਆਦਮੀ ਨੂੰ ਸਿਰਫ ਇੱਕ ਖਪਤਕਾਰ ਜਾਂ ਗਾਹਕ ਬਣਾ ਦਿੱਤਾ ਹੈ ਜਿੱਥੇ ਭਾਵਨਾਵਾਂ, ਰਿਸ਼ਤਿਆਂ ਦਾ ਕੋਈ ਮੁੱਲ ਨਹੀਂ ਰਹਿ ਗਿਆ ਲੋਕ ਕਮਾਉਂਦੇ ਹਨ, ਧਨ ਜੋੜਦੇ ਹਨ ਪਰ ਕੋਈ ਝਟਕਾ ਲੱਗਦਾ ਹੈ ਤਾਂ ਪਰਿਵਾਰ ਸਮੇਤ ਖੁਦਕੁਸ਼ੀ ਕਰ ਲੈਂਦੇ ਹਨ

ਦਰਅਸਲ ਧਰਮ ਤੇ ਸਮਾਜ ਦਾ ਰਿਸ਼ਤਾ ਟੁੱਟ ਗਿਆ ਹੈ ਧਰਮ ਨੂੰ ਸਿਰਫ ਬਾਹਰੀ ਵਿਖਾਵੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ ਜਾਂ ਸਿਰਫ ਖਾਨਾਪੂਰਤੀ ਬਣਾ ਲਿਆ ਗਿਆ ਹੈ ਧਰਮ ਨੂੰ ਸਿਰਫ ਕੁਝ ਪਦਾਰਥਕ ਚੀਜਾਂ ਮੰਗਣ ਜਾਂ ਇੱਛਾਂ ਪੂਰੀਆਂ ਕਰਨ ਦਾ ਸਾਧਨ ਮੰਨ ਲਿਆ ਗਿਆ ਹੈ ਅਸਲ ’ਚ ਧਰਮ ਮਨੁੱਖ ਦੇ ਦਿਲੋ-ਦਿਮਾਗ ਨੂੰ ਸਕੂਨ ਦੇਣ ਵਾਲਾ ਜੋ ਸਬਰਸੰਤੋਖ, ਪਿਆਰ, ਭਾਈਚਾਰੇ, ਅਹਿੰਸਾ, ਸਕਾਰਾਤਮਕ ਸੋਚ, ਰਿਸ਼ਤਿਆਂ ਦੀ ਮਹੱਤਤਾ ਨੂੰ ਅਹਿਮੀਅਤ ਦੇਣ ਵਾਲਾ ਹੈ ਧਰਮ ਤੋਂ ਬੇਮੁੱਖ ਹੋ ਕੇ ਤਰੱਕੀ-ਭਰਪੂਰ ਮਨੁੱਖੀ ਸਮਾਜ ਉਸ ਤੇਜ ਰਫਤਾਰ ਬੇੜੀ ਵਾਂਗ ਹੋਵੇਗਾ ਜਿਸ ਦਾ ਕੋਈ ਮਲਾਹ ਨਹੀਂ ਮਨੁੱਖ ਨੂੰ ਆਰਥਿਕ ਤੌਰ ’ਤੇ ਮਜਬੂਤ ਬਣਾਉਣ ਵਾਲੀਆਂ ਸਰਕਾਰਾਂ ਮਨੁੱਖ ਦੀ ਮਾਨਸਿਕ ਤੇ ਅੰਦਰੂਨੀ ਤਰੱਕੀ ਦਾ ਖਿਆਲ ਰੱਖਣ ਜਿੱਥੇ ਮਨੁੱਖ ਦੀਆਂ ਬਣਾਈਆਂ ਚੀਜ਼ਾਂ ਤੋਂ ਪਹਿਲਾਂ ਮੱਨੁਖ ਦੀ ਕਦਰ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.