ਉਨ੍ਹਾਂ ਨੂੰ ਨੀਂਦ ’ਚੋਂ ਜਗਾ ਦਿਓ

Sach Kahoon Punjabi Desk Picture
Published On

ਚੰਗੀ ਸਿਹਤ ਲਈ ਲੋੜ ਅਨੁਸਾਰ ਨੀਂਦ (Sleep) ਬਹੁਤ ਜ਼ਰੂਰੀ ਹੈ। ਸਹੀ ਸਮੇਂ ’ਤੇ ਨੀਂਦ ਨਾ ਲੈਣ ਕਾਰਨ ਪ੍ਰੇਸ਼ਾਨੀਆਂ ਵਧਦੀਆਂ ਹਨ। ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਸਮੇਂ ਸੌਂ ਰਿਹਾ ਹੈ ਤਾਂ ਉਸ ਨੂੰ ਤੁਰੰਤ ਉਠਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਵਿੱਦਿਆ ਦਾ ਅਭਿਆਸ ਚੰਗੀ ਤਰ੍ਹਾਂ ਕਰ ਸਕੇ। ਨਹੀਂ ਤਾਂ ਵਿਦਿਆਰਥੀ ਸੌਂਦਾ ਰਹੇਗਾ ਤੇ ਉਹ ਪ੍ਰੀਖਿਆ ’ਚ ਮਨ ਨਹੀਂ ਲਾ ਸਕੇਗਾ। ਜੇਕਰ ਕੋਈ ਨੌਕਰ ਕੰਮ ਸਮੇਂ ਨੀਂਦ ਲੈ ਰਿਹਾ ਹੈ ਤਾਂ ਉਸ ਨੂੰ ਤੁਰੰਤ ਜਗਾ ਦੇਣਾ ਚਾਹੀਦਾ ਹੈ ਨਹੀਂ ਤਾਂ ਕੰਮ ਪੂਰਾ ਨਹੀਂ ਹੋਵੇਗਾ।

ਇਸ ਤਰ੍ਹਾਂ ਜੇਕਰ ਕੋਈ ਰਾਹਗੀਰ ਜਾਂ ਯਾਤਰੀ ਰਸਤੇ ’ਚ ਸੌਂਦਾ ਜਾਂ ਨੀਂਦ ਲੈਂਦਾ ਦਿਖਾਈ ਦੇਵੇ ਤਾਂ ਉਸ ਨੂੰ ਵੀ ਜਗਾ ਦੇਣਾ ਚਾਹੀਦਾ ਹੈ ਨਹੀਂ ਤਾਂ ਉਸਦਾ ਸਾਮਾਨ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਯਾਤਰੀ ਨੂੰ ਸੌਂਦਾ ਦੇਖ ਚੋਰ ਉਸ ਦੇ ਧਨ ਜਾਂ ਹੋਰ ਕਿਸੇ ਵਸਤੂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਕੋਈ ਵਿਅਕਤੀ ਭੁੱਖਾ ਹੈ ਤਾਂ ਉਸ ਨੂੰ ਉਠਾ ਦੇਣਾ ਚਾਹੀਦਾ ਹੈ ਤੇ ਉਸ ਨੂੰ ਭੋਜਨ ਦੇਣਾ ਚਾਹੀਦਾ ਹੈ। ਭੁੱਖਾ ਵਿਅਕਤੀ ਸੌਂਦਾ ਰਹੇਗਾ ਤਾਂ ਉਸ ਨੂੰ ਸਰੀਰਕ ਦੁੱਖਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਤਰ੍ਹਾਂ ਜੇਕਰ ਕੋਈ ਵਿਅਕਤੀ ਨੀਂਦ ’ਚ ਡਰ ਰਿਹਾ ਹੈ ਤਾਂ ਉਸ ਨੂੰ ਵੀ ਉਸ ਸਮੇਂ ਹੀ ਉਠਾ ਦੇਣਾ ਚਾਹੀਦਾ ਹੈ ਤਾਂ ਕਿ ਉਸ ਦਾ ਭਿਆਨਕ ਸੁਫ਼ਨਾ ਟੁੱਟ ਜਾਵੇ ਅਤੇ ਉਸ ਨੂੰ ਸ਼ਾਂਤੀ ਮਿਲੇ ਕਿਸੇ ਗੋਦਾਮ ਦਾ ਰਖਵਾਲਾ ਜਾਂ ਕੋਈ ਚੌਂਕੀਦਾਰ ਆਪਣੀ ਡਿਊਟੀ ਸਮੇਂ ਸੌਂਦਾ ਦਿਖਾਈ ਦੇਵੇ ਤਾਂ ਉਸ ਨੂੰ ਵੀ ਤੁਰੰਤ ਜਗਾ ਦੇਣਾ ਚਾਹੀਦਾ ਹੈ। ਚੌਂਕੀਦਾਰ ਦੇ ਸੌਂਦੇ ਰਹਿਣ ਕਾਰਨ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਇਸ ਨਾਲ ਹੀ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts