ਤੇਜ ਰਫ਼ਤਾਰ ਬਲੈਰੋ ਪਿੱਕਅਪ ਨੇ ਸੜਕ ਕਿਨਾਰੇ ਖੜੇ 3 ਜਣਿਆਂ ਨੂੰ ਦਰੜਿਆ, ਇੱਕ ਦੀ ਮੌਤ

Road Accident
ਤਾਜਪੁਰ ਰੋਡ ’ਤੇ ਸੜਕ ਹਾਦਸੇ ’ਚ ਮਰੇ ਜੈ ਰਾਮ ਦੀ ਫਾਇਲ ਫੋਟੋ।

ਤਾਜਪੁਰ/ਲੁਧਿਆਣਾ (ਸੱਚ ਕਹੂੰ ਨਿਊਜ਼)। ਲੰਘੀ ਦੇਰ ਰਾਤ ਸਥਾਨਕ ਤਾਜਪੁਰ ਰੋਡ ’ਤੇ ਇੱਕ ਬਲੈਰੋ ਪਿੱਕਅਪ ਦੇ ਡਰਾਇਵਰ ਵੱਲੋਂ ਸੜਕ ਕਿਨਾਰੇ ਖੜੇ ਤਿੰਨ ਵਿਅਕਤੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਕਾਰਨ ਇੱਕ ਦੀ ਮੌਤ ਤੇ ਦੋ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸੌਮਵਾਰ ਦੇਰ ਰਾਤ ਸੈਂਟਰਲ ਜ਼ੇਲ ਤਾਜਪੁਰ ਰੋਡ ’ਤੇ ਇੱਕ ਤੇਜ਼ ਰਫ਼ਤਾਰ ਬਲੈਰੋ ਪਿੱਕਅਪ ਆ ਰਹੀ ਸੀ। ਜਿਸ ਨੇ ਤਾਜਪੁਰ ਰੋਡ ’ਤੇ ਗੁਰੂ ਰਾਮਦਾਸ ਨਗਰ ਭਾਮੀਆਂ ਵਿਖੇ ਸੜਕ ਕਿਨਾਰੇ ਤਿੰਨ ਵਿਅਕਤੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। (Road Accident)

ਜਿਸ ਕਾਰਨ ਇੱਕ ਦੀ ਮੌਤ ਅਤੇ ਇੱਕ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਜਦਕਿ ਤੀਸਰੇ ਦੀ ਲੱਤ ’ਚ ਫਰੈਕਚਰ ਹੋ ਗਿਆ। ਜਿੰਨਾਂ ਨੂੰ ਰਾਹਗੀਰਾਂ ਨੇ ਚੁੱਕ ਕੇ ਸਿਵਲ ਹਸਪਤਾਲ ਭਰਤੀ ਕਰਵਾਇਆ। ਦੂਜੇ ਪਾਸੇ ਪਿੱਕਅਪ ਚਾਲਕ ਲਾਹਪ੍ਰਵਾਹੀ ਨਾਲ ਮੌਕੇ ’ਤੋਂ ਫ਼ਰਾਰ ਹੋ ਗਿਆ। ਜਿਸ ਨੂੰ ਪੁਲਿਸ ਨੇ ਬਾਅਦ ਵਿੱਚ ਗਿ੍ਰਫ਼ਤਾਰ ਕਰ ਲਿਆ। (Road Accident)

Also Read :ਬਦਲ ਗਿਆ ਪੈਨਸ਼ਨ ਦਾ ਤਰੀਕਾ, ਹੁਣ ਘਰ ਬੈਠੇ ਮਿਲਣਗੀਆਂ ਇਹ ਸਹੂਲਤਾਂ

ਹਾਦਸੇ ਵਿੱਚ ਮਰਨ ਵਾਲੇ ਦੀ ਪਛਾਣ ਜੈ ਰਾਮ ਵਾਸੀ ਚੁੰਗੀ ਗੁਰੂ ਰਾਮਦਾਸ ਨਗਰ ਅਤੇ ਲੱਤ ’ਚ ਫਰੈਕਚਰ ਵਾਲੇ ਦੀ ਪਹਿਚਾਣ ਜਗਦੀਸ ਕੁਮਾਰ ਵਾਸੀ ਚੂੰਗੀ ਗੁਰੂ ਰਾਮਦਾਸ ਨਗਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਤੀਜੇ ਗੰਭੀਰ ਜਖ਼ਮੀ ਦੇ ਨਾਮ- ਪਤੇ ਦੀ ਪੁਲਿਸ ਤਫ਼ਤੀਸ ਕਰ ਰਹੀ ਹੈ। ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਪਿੱਕਅਪ ਚਾਲਕ ਨੂੰ ਗਿ੍ਰਫ਼ਤਾਰ ਕਰਕੇ ਅਗਲੇਰੀ ਜਾਂਚ ’ਚ ਜੁਟ ਗਈ ਹੈ।