World Environment Day 2025: ਸਰਸਾ (ਸੱਚ ਕਹੂੰ ਨਿਊਜ਼)। ਮੌਜ਼ੂਦਾ ਸਮੇਂ ’ਚ ਜਦੋਂ ਹਵਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਵਿਕਾਸ ਦੀ ਤੇਜ਼ ਦੌੜ ’ਚ ਰੋਜ਼ਾਨਾ ਹਜ਼ਾਰਾਂ ਰੁੱਖਾਂ ’ਤੇ ਆਰੀ ਚੱਲ ਰਹੀ ਹੈ। ਅਜਿਹੇ ਸਮੇਂ ’ਚ ਇੱਕ ਅਜਿਹੀ ਸੰਸਥਾ ਹੈ ਜੋ ਭਾਰਤ ’ਚ ਨਹੀਂ ਸਗੋਂ ਵਿਸ਼ਵ ਭਰ ’ਚ ਵੀ ਵਾਤਾਵਰਨ ਸੁਰੱਖਿਆ ਦੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੀ ਹੈ, ਉਹ ਸੰਸਥਾ ਹੈ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 168 ਕਾਰਜਾਂ ’ਚੋਂ ‘ਬੂਟੇ ਲਾਓ’ ਮੁਹਿੰਮ ਵੀ ਅਹਿਮ ਸਥਾਨ ਰੱਖਦੀ ਹੈ। ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੇ ਕਰੋੜਾਂ ਸੇਵਾਦਾਰ ਹੁਣ ਤੱਕ ਦੇਸ਼-ਵਿਦੇਸ਼ ’ਚ 17 ਕਰੋੜ ਤੋਂ ਵੱਧ ਬੂਟੇ ਲਾ ਚੁੱਕੇ ਹਨ। ਸੇਵਾਦਾਰ ਨਾ ਸਿਰਫ਼ ਬੂਟੇ ਲਾਉਂਦੇ ਹਨ, ਸਗੋਂ ਉਨ੍ਹਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਵੀ ਬਾਖੂਬੀ ਨਿਭਾ ਰਹੇ ਹਨ। World Environment Day 2025
‘ਬੂਟੇ ਲਾਓ’ ਮੁਹਿੰਮ ਲਈ ਦਰਜ ਹਨ ਗਿੰਨੀਜ ਬੁੱਕ ਆਫ ਵਰਲਡ ਰਿਕਾਰਡਜ਼ ’ਚ ਨਾਂਅ | World Environment Day 2025
ਡੇਰਾ ਸੱਚਾ ਸੌਦਾ ਦੇ ਨਾਂਅ 22 ਗਿੰਨੀਜ ਬੁੱਕ ਆਫ ਵਰਲਡ ਰਿਕਾਰਡਜ਼ ਹਨ। ਇਨ੍ਹਾਂ ’ਚ ‘ਬੂਟੇ ਲਾਓ’ ਮੁਹਿੰਮ ਵੀ ਸ਼ਾਮਲ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ 15 ਅਗਸਤ 2009 ਨੂੰ ਅੱਠ ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ ਲਾਏ। ਉੱਥੇ ਹੀ ਇਸੇ ਦਿਨ ਇੱਕ ਘੰਟੇ ’ਚ ਇੱਕ ਲੱਖ 69 ਹਜ਼ਾਰ 920 ਸੇਵਾਦਾਰਾਂ ਵੱਲੋਂ 9 ਲੱਖ 38 ਹਜ਼ਾਰ 7 ਬੂਟੇ ਲਾਏ ਗਏ। ਇਸ ਤੋਂ ਬਾਅਦ 15 ਅਗਸਤ 2011 ਨੂੰ 3 ਲੱਖ 40 ਹਜ਼ਾਰ 200 ਸੇਵਾਦਾਰਾਂ ਵੱਲੋਂ 408 ਸਥਾਨਾਂ ’ਤੇ 19 ਲੱਖ 45 ਹਜ਼ਾਰ 535 ਬੂਟੇ ਲਾਏ ਗਏ, ਇਹ ਵੀ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹੋਇਆ।
Read Also : Central Jail: ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਕੇਂਦਰੀ ਜ਼ੇਲ੍ਹ ਦਾ ਨਿਰੀਖਣ
ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗਦਰਸ਼ਨ ’ਚ ਕੀਤੇ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ’ਚ ਕਈ ਕਾਰਜ ਅਜਿਹੇ ਹਨ, ਜੋ ਵਾਤਾਵਰਨ ਸੁਰੱਖਿਆ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਸੇਵਾਦਾਰ ਹਰ ਖੁਸ਼ੀ, ਗ਼ਮੀ ਦੇ ਮੌਕੇ ਬੂਟੇ ਲਾਉਂਦੇ ਹਨ। ਸੇਵਾਦਾਰ ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਸਮੇਂ-ਸਮੇਂ ’ਤੇ ਖਾਦ-ਪਾਣੀ ਦੇ ਕੇ ਸੰਭਾਲ ਵੀ ਕਰਦੇ ਹਨ। ਇਸੇ ਦਾ ਨਤੀਜਾ ਹੈ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਲਾਏ ਗਏ 85 ਫੀਸਦੀ ਤੋਂ ਵੱਧ ਬੂਟੇ ਚੱਲ ਰਹੇ ਹਨ ਅਤੇ ਹੁਣ ਇਨ੍ਹਾਂ ਬੂਟਿਆਂ ਨੇ ਰੁੱਖਾਂ ਦਾ ਰੂਪ ਲੈ ਲਿਆ ਹੈ। ਪੂਜਨੀਕ ਗੁਰੂ ਜੀ ਨੇ ‘ਅਸਥੀਆਂ ਨਾਲ ਪਰਉਪਕਾਰ’ ਮੁਹਿੰਮ ਚਲਾ ਕੇ ਵਾਤਾਵਰਨ ਦੀ ਰੱਖਿਆ ਤੇ ਬੂਟਿਆਂ ਨੂੰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਵਿਲੱਖਣ ਸ਼ੁਰੂਆਤ ਕੀਤੀ।