ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Kabaddi Award...

    Kabaddi Award Ceremony: ਕਬੱਡੀ ਖਿਡਾਰਨ ਪ੍ਰਿਯਾ ਸ਼ਰਮਾ ਤੇ ਕੋਚ ਗੁਰਪ੍ਰੀਤ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ

    Kabaddi Award Ceremony
    Kabaddi Award Ceremony: ਕਬੱਡੀ ਖਿਡਾਰਨ ਪ੍ਰਿਯਾ ਸ਼ਰਮਾ ਤੇ ਕੋਚ ਗੁਰਪ੍ਰੀਤ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ

    ਛੇ ਵਾਰੀ ਕੌਮੀ ਖੇਡਾਂ ‘ਚ ਮੱਲਾਂ ਮਾਰਨ ਵਾਲੀ ਖਿਡਾਰਨ ਪ੍ਰਿਯਾ ਸ਼ਰਮਾ ਕਬੱਡੀ ਕੋਚ ਨਿਯੁਕਤ

    Kabaddi Award Ceremony: (ਸੁਸ਼ੀਲ ਕੁਮਾਰ) ਭਾਦਸੋਂ। ਖੇਡ ਵਿਭਾਗ ਵੱਲੋਂ ਭਾਦਸੋਂ ਵਿੱਖੇ ਚੱਲ ਰਹੇ ਕਬੱਡੀ ਕੋਚਿੰਗ ਸੈਂਟਰ ਦੀ ਖਿਡਾਰਨ ਤੇ ਕਬੱਡੀ ਕੋਚ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਛੇ ਵੇਰ ਕੌਮੀ ਖੇਡਾਂ ਵਿੱਚ ਮੱਲਾਂ ਮਾਰਨ ਵਾਲੀ ਕਬੱਡੀ ਪਲੇਅਰ ਪ੍ਰਿਯਾ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਅਪਣੇ ਖੇਡ ਵਿਭਾਗ ਵਿੱਚ ਕਬੱਡੀ ਕੋਚ ਨਿਯੁਕਤ ਕੀਤਾ ਗਿਆ ਹੈ । ਇਸ ਨਿਯੁਕਤੀ ਉਪਰੰਤ ਅਪਣੇ ਜੱਦੀ ਪਿੰਡ ਦੰਦਰਾਲਾ ਖਰੌਡ ਦੇ ਪ੍ਰਸਿੱਧ ਧਾਰਮਿਕ ਅਸਥਾਨ ਮਾਤਾ ਹਿੰਗਲਾਜ਼ ਮੰਦਰ ਵਿੱਚ ਪੁੱਜਣ ‘ਤੇ ਪਿੰਡ ਦੀ ਪੰਚਾਇਤ ਤੇ ਇਲਾਕੇ ਭਰ ਦੇ ਪਤਵੰਤਿਆਂ ਵੱਲੋਂ ਖਿਡਾਰਨ ਪ੍ਰਿਯਾ ਸਰਮਾ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੇ ਕੋਚ ਗੁਰਪ੍ਰੀਤ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ।

    ਸਨਮਾਨ ਉਪਰੰਤ ਬੋਲਦਿਆਂ ਕੋਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਿਯਾ ਸ਼ਰਮਾ ਨੇ ਮਾਂ ਖੇਡ ਕਬੱਡੀ ਪ੍ਰਤੀ ਸਮਰਪਣ, ਖੇਡ ਮੈਦਾਨ ਦੇ ਸਖ਼ਤ ਅਭਿਆਸ ਤੇ ਅਨੁਸ਼ਾਸ਼ਨ ਵਿੱਚ ਰਹਿਣ ਦੀ ਭਾਵਨਾ ਨਾਲ ਅਪਣੇ ਕੋਚ ਬਣਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਹੈ। ਉਨ੍ਹਾਂ ਉਮੀਦ ਜਿਤਾਈ ਕਿ ਪ੍ਰਿਯਾ ਸਰਮਾ ਇਕ ਸ਼ਾਨਦਾਰ ਕਬੱਡੀ ਪਲੇਅਰ ਵਜੋਂ ਅਪਣੀਆਂ ਖੇਡ ਪ੍ਰਾਪਤੀਆਂ ਦੇ ਸਫ਼ਰ ਨੂੰ ਅੱਗੇ ਵਧਾਉਂਦੀ ਹੋਈ ਖੇਡ ਕਬੱਡੀ ਦੀ ਟਕਸਾਲ ਵਜੋਂ ਕੰਮ ਕਰੇਗੀ ਤੇ ਅਪਣੇ ਵਰਗੇ ਹਜਾਰਾਂ ਹੋਰ ਖਿਡਾਰੀ ਤਿਆਰ ਕਰੇਗੀ ।

    Kabaddi Award Ceremony
    Kabaddi Award Ceremony

    ਇਹ ਵੀ ਪੜ੍ਹੋ: Ukraine War News: ਯੂਕਰੇਨ ‘ਤੇ ਰੂਸ ਦਾ ਹੁਣ ਤੱਕ ਦਾ ਸਭ ਤੋਂ ‘ਸ਼ਕਤੀਸ਼ਾਲੀ ਹਮਲਾ’

    ਇਸ ਮੌਕੇ ਪੰਡਿਤ ਜੈ ਪ੍ਰਕਾਸ਼, ਕ੍ਰਿਸ਼ਨ ਕੁਮਾਰ, ਪਵਨ ਬਾਵਾ, ਬਾਬਾ ਬਘੇਲ ਜੀ, ਪ੍ਰਿਯਾ ਦੇ ਪਿਤਾ ਭੁਪਿੰਦਰ ਕੁਮਾਰ, ਨਵੀਨ ਕੁਮਾਰ, ਸਤਨਾਮ ਬਾਤਿਸ਼, ਜਸਵੰਤ ਸਿੰਘ, ਗੁਰਪ੍ਰੀਤ ਮਾਣਾ, ਸਾ.ਕਬੱਡੀ ਖਿਡਾਰੀ ਭੁਪਿੰਦਰ ਸਿੰਘ ਡਕਾਲਾ,ਮਾਸਟਰ ਅਮਰਨਾਥ ਸ਼ੁਕਲਾ,ਡਾ. ਪ੍ਰਦੀਪ ਕੁੰਦਰਾ, ਬੱਬੀ ਰੰਘੇੜੀ ਪ੍ਰਧਾਨ ਜਿਊਲਰਜ਼ ਐਸੋ., ਰਣਧੀਰ ਸਿੰਘ ਸ਼ੇਰਗਿੱਲ, ਅਸ਼ਵਨੀ ਗਰਗ, ਰਵਿੰਦਰ ਕੌੜਾ, ਵੇਦ ਪ੍ਰਕਾਸ਼ ਰਿੰਕੂ, ਐਡਵੋਕੇਟ ਰਣਜੀਤ ਸਿੰਘ , ਵਿਸ਼ਾਲ ਕੁਮਾਰ, ਕਬੱਡੀ ਖਿਡਾਰੀ ਕਰਨ ਡਕਾਲਾ, ਗੁਰਵੀਰ ਸਿੰਘ, ਖਿਡਾਰਨ ਪ੍ਰਨਪ੍ਰੀਤ ਕੌਰ, ਮੁਸਕਾਨ, ਏਕਮਜੋਤ ਕੌਰ, ਮਨਜੀਤ ਕੌਰ, ਦੀਕਸ਼ਾ, ਸਮੂਹ ਮਾਤਾ ਹਿੰਗਲਾਜ਼ ਮੰਦਰ ਕਮੇਟੀ, ਗ੍ਰਾਮ ਪੰਚਾਇਤ ਪਿੰਡ ਦੰਦਰਾਲਾ ਖਰੌੜ ਤੇ ਪਿੰਡ ਵਾਸੀਆਂ ਨੇ ਪ੍ਰਿਯਾ ਸਰਮਾ ਦਾ ਸਵਾਗਤ ਤੇ ਕੋਚ ਗੁਰਪ੍ਰੀਤ ਸਿੰਘ ਦਾ ਸਨਮਾਨ ਕੀਤਾ । Kabaddi Award Ceremony