ਸਾਡੇ ਨਾਲ ਸ਼ਾਮਲ

Follow us

22.2 C
Chandigarh
Tuesday, January 20, 2026
More
    Home Breaking News WTC Final 202...

    WTC Final 2025: ਮਾਰਕ੍ਰਮ ਦੇ ਪਰਾਕ੍ਰਮ ਅੱਗੇ ਪਸਤ ਕੰਗਾਰੂ, ਕੰਗਾਰੂਆਂ ਨੂੰ ਹਰਾ ਅਫਰੀਕਾ ਬਣਿਆ ਟੈਸਟ ਦਾ ਬਾਦਸ਼ਾਹ

    WTC Final 2025
    WTC Final 2025: ਮਾਰਕ੍ਰਮ ਦੇ ਪਰਾਕ੍ਰਮ ਅੱਗੇ ਪਸਤ ਕੰਗਾਰੂ, ਕੰਗਾਰੂਆਂ ਨੂੰ ਹਰਾ ਅਫਰੀਕਾ ਬਣਿਆ ਟੈਸਟ ਦਾ ਬਾਦਸ਼ਾਹ

    ਐਡਨ ਮਾਰਕ੍ਰਮ ਨੇ ਖੇਡੀ ਸੈਂਕੜੇ ਵਾਲੀ ਪਾਰੀ

    • ਵਿਸ਼ਵ ਟੈਸਟ ਚੈਂਪੀਅਨਸਿ਼ਪ ਦੇ ਫਾਈਨਲ ‘ਚ ਅਸਟਰੇਲੀਆ ਨੂੰ ਹਰਾਇਆ

    ਸਪੋਰਟਸ ਡੈਸਕ। WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਇੰਗਲੈਂਡ ਦੇ ਲਾਰਡਜ਼ ਮੈਦਾਨ ’ਤੇ ਖੇਡਿਆ ਗਿਆ। ਇਸ ਮੈਚ ’ਚ ਦੱਖਣੀ ਅਫਰੀਕਾ ਨੇ ਕੰਗਾਰੂਆਂ ਨੂੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਟੈਸਟ ਦਾ ਖਿਤਾਬ ਆਪਣੇ ਨਾਂਅ ਕੀਤਾ।ਅਫਰੀਕਾ ਵੱਲੋਂ ਓਪਰਨ ਬੱਲੇਬਾਜ਼ ਏਡਨ ਮਾਰਕ੍ਰਮ ਨੇ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਤੇਂਬਾ ਬਾਵੂਮਾ ਨੇ 65 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ।

    ਇਹ ਖਬਰ ਵੀ ਪੜ੍ਹੋ : Israeli Airstrikes Iran 2025: ਇਜ਼ਰਾਈਲੀ ਹਮਲੇ ’ਚ 24 ਘੰਟਿਆਂ ’ਚ 138 ਈਰਾਨੀਆਂ ਦੀ ਮੌਤ, ਇਜ਼ਰਾਈਲ ਵੱਲੋਂ 2 ਵਾਰ ਪ੍…

    ਏਡਨ ਮਾਰਕ੍ਰਮ 136 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਹੇਜਲਵੁੱਡ ਨੇ ਟ੍ਰੈਵਿਸ ਹੈੱਡ ਹੱਥ ਕੈਚ ਕਰਵਾਇਆ। ਉਨ੍ਹਾਂ ਨੇ ਕਪਤਾਨ ਤੇਂਬਾ ਬਾਵੂਮਾ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਸੀ। ਏਡਨ ਮਾਰਕ੍ਰਮ ਨੇ 136 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਅਸਟਰੇਲੀਆ ਨੇ ਦੂਜੀ ਪਾਰੀ ’ਚ ਜਿੱਤਣ ਲਈ 282 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ’ਚ ਅਸਟਰੇਲੀਆ ਨੇ 212 ਤੇ ਦੱਖਣੀ ਅਫਰੀਕਾ ਨੇ 138 ਦੌੜਾਂ ਬਣਾਈਆਂ ਸਨ। ਕੰਗਾਰੂਆਂ ਨੂੰ 74 ਦੌੜਾਂ ਦੀ ਬੜ੍ਹਤ ਮਿਲੀ ਸੀ, ਟੀਮ ਨੇ ਫਿਰ ਦੂਜੀ ਪਾਰੀ ’ਚ 218 ਦੌੜਾਂ ਬਣਾਈਆਂ। ਇਸ ਲਈ ਦੱਖਣੀ ਅਫਰੀਕਾ ਨੂੰ ਜਿੱਤਣ ਲਈ 282 ਦੌੜਾਂ ਦਾ ਟੀਚਾ ਮਿਲਿਆ ਸੀ।