ਪ੍ਰਦੂਸ਼ਣ ਦੀ ਸਮੱਸਿਆ ਤੇ ਹੱਲ

ਪ੍ਰਦੂਸ਼ਣ ਦੀ ਸਮੱਸਿਆ ਤੇ ਹੱਲ

ਇਨ੍ਹੀਂ ਦਿਨੀਂ ਦਿੱਲੀ ’ਚ ਤੇਜ਼ ਹਵਾ ਦੀ ਵਜ੍ਹਾ ਨਾਲ ਪਾਰੇ ’ਚ ਜਿੱਥੇ ਤੇਜ਼ ਗਿਰਾਵਟ ਆਈ, ਉੱਥੇ ਠੰਢ ਵੀ ਵਧੀ, ਪਰ ਇਸ ਨਾਲ ਹਵਾ ਦੇ ਸਾਫ਼ ਹੋਣ ਦੀ ਵੀ ਗੁੰਜਾਇਸ਼ ਬਣੀ ਹੈ ਹੁਣ ਇੱਕ ਵਾਰ ਫ਼ਿਰ ਦਿੱਲੀ ’ਚ ਕੋਹਰੇ ਜਾਂ ਧੁੰਦ ਦੀ ਹਾਲਤ ਬਣਨ ਦੇ ਨਾਲ ਵਾਯੂਮੰਡਲ ਦੇ ਖਰਾਬ ਹੋਣ ਦੀ ਹਾਲਤ ਪੈਦਾ ਹੋ ਗਈ ਹੈ ਅਤੇ ਇਸ ’ਚ ਪ੍ਰਦੂਸ਼ਣ ਦੀ ਮਾਤਰਾ ਵਧ ਗਈ ਹੈ ਧਰਤੀ ਵਿਗਿਆਨ ਮੰਤਰਾਲੇ ਤਹਿਤ ਹਵਾ ਗੁਣਵੱਤਾ ਅਤੇ ਮੌਸਮ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਸਫ਼ਰ’ ਨੇ ਜੋ ਤਾਜ਼ਾ ਮੁਲਾਂਕਣ ਜਾਰੀ ਕੀਤਾ ਹੈ, ਉਸ ਮੁਤਾਬਿਕ ਦਿੱਲੀ ’ਚ ਇੱਕ ਵਾਰ ਫ਼ਿਰ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੋਣ ਵਾਲੀ ਹੈ ਦਰਅਸਲ, ਹਵਾ ਦੀ ਗੁਣਵੱਤਾ ਦੀ ਕਸੌਟੀ ’ਤੇ ਦਿੱਲੀ ਪਹਿਲਾਂ ਵੀ ਅਕਸਰ ਹੀ ਚਿੰਤਾਜਨਕ ਹਾਲਤ ’ਚ ਰਹੀ ਹੈ ਅਜਿਹੇ ਬਹੁਤ ਘੱਟ ਮੌਕੇ ਆਏ,

ਜਦੋਂ ਇਸ ’ਚ ਰਾਹਤ ਮਹਿਸੂਸ ਕੀਤੀ ਗਈ ਪਿਛਲੇ ਸਾਲ ਪੂਰਨਬੰਦੀ ਲਾਗੂ ਹੋਣ ਤੋਂ ਬਾਅਦ ਜਦੋਂ ਵਾਹਨਾਂ ਅਤੇ ਉਦਯੋਗਿਕ ਇਕਾਈਆਂ ਦਾ ਸੰਚਾਲਨ ਨਾਮਾਤਰ ਦਾ ਰਹਿ ਗਿਆ ਸੀ, ਉਦੋਂ ਨਾ ਸਿਰਫ਼ ਹਵਾ, ਸਗੋਂ ਯਮੁਨਾ ’ਚ ਵੀ ਪ੍ਰਦੂਸ਼ਣ ਦੀ ਸਮੱਸਿਆ ’ਚ ਕਾਫ਼ੀ ਸੁਧਾਰ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਪੂਰਨਬੰਦੀ ’ਚ ਪੜਾਅਵਾਰ ਢਿੱਲ ਦੇ ਨਾਲ-ਨਾਲ ਜਦੋਂ ਆਮ ਜਨ-ਜੀਵਨ ਆਮ ਹੋਣ ਲੱਗਾ ਹੈ,

ਉਦੋਂ ਧੂੰਆਂ ਅਤੇ ਧੂੜ ਦੇ ਹਵਾ ’ਚ ਘੁਲਣ ਦੇ ਨਾਲ ਹੀ ਪ੍ਰਦੂਸ਼ਣ ਨੇ ਫ਼ਿਰ ਤੋਂ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਦਿੱਲੀ ’ਚ ਹਵਾ ਗੁਣਵੱਤਾ ਦਾ ਪੱਧਰ ਚਾਰ ਸੌ ਇਕੱਤੀ ਅੰਕਾਂ ਤੱਕ ਪਹੁੰਚ ਗਿਆ ਹਵਾ ਗੁਣਵੱਤਾ ਦਾ ਇਹ ਪੱਧਰ ‘ਗੰਭੀਰ ਸ਼੍ਰੇਣੀ’ ’ਚ ਮੰਨਿਆ ਜਾਂਦਾ ਹੈ ਅਤੇ ਇਹ ਆਮ ਲੋਕਾਂ ’ਚ ਸਾਹ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਦਿੱਕਤਾਂ ਦੇ ਲਿਹਾਜ ਨਾਲ ਜੋਖ਼ਿਮ ਦੀ ਸਥਿਤੀ ਹੈ ਜ਼ਿਆਦਾ ਚਿੰਤਾਜਨਕ ਇਹ ਹੈ ਕਿ ਇਸ ’ਚ ਅਗਲੇ ਕੁਝ ਦਿਨਾਂ ਤੱਕ ਹੋਰ ਗਿਰਾਵਟ ਆਉਣ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ ‘ਸਫ਼ਰ’ ਅਨੁਸਾਰ ਹਵਾ ਗੁਣਵੱਤਾ ਦਾ ਪੱਧਰ 459 ਅੰਕ ਤੱਕ ਪਹੁੰਚ ਸਕਦਾ ਹੈ ਸਾਰੇ ਕਾਨੂੰਨ-ਕਾਇਦੇ, ਅਦਾਲਤੀ ਜਾਂ ਸਰਕਾਰੀ ਆਦੇਸ਼ਾਂ ਨੂੰ ਅਤੇ ਪੁਲਿਸ ਦੀ ਕਵਾਇਦ ਦੇ ਬਾਵਜੂਦ ਪ੍ਰਦੂਸ਼ਣ ਦਿੱਲੀ ’ਚ ਘੱਟ ਹੋਣ ਦੀ ਬਜਾਏ ਵਧਦਾ ਜਾ ਰਿਹਾ ਹੈ

ਉਂਜ ਵੀ, ਭਾਰਤ ਦੁਨੀਆ ਦੇ ਚੋਣਵੇ ਦੇਸ਼ਾਂ ’ਚ ਹੈ, ਜਿੱਥੇ ਸ਼ਾਇਦ ਸਭ ਤੋਂ ਜਿਆਦਾ ਕਾਨੂੰਨ ਹੋਣਗੇ, ਪਰ ਅਸੀਂ ਕਿੰਨਾ ਕਾਨੂੰਨ-ਪਾਲਣ ਕਰਨ ਵਾਲੇ ਹਾਂ, ਇਹ ਕਿਸੇ ਤੋਂ ਲੁਕਿਆ ਨਹੀਂ ਹੈ ਉਂਜ ਇਸ ਮੌਸਮ ’ਚ ਦਿਨ ਦੀ ਸ਼ੁਰੂਆਤ ਭਾਵ ਸਵੇਰ ਦੇ ਸਮੇਂ ਕੋਹਰੇ ਜਾਂ ਧੁੰਦ ਦੀ ਚਾਦਰ ਦਾ ਸੰਘਣਾ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਅਸੀਂ ਹਾਲੇ ਵੀ ਅਜਿਹੇ ਮੁਕਾਮ ’ਤੇ ਹਾਂ, ਜਿੱਥੇ ਸੜਕ ’ਤੇ ਖੱਬੇ ਪਾਸੇ ਚੱਲਣ ਜਾਂ ਜਨਤਕ ਥਾਵਾਂ ’ਤੇ ਨਾ ਥੁੱਕਣ ਵਰਗੇ ਫਰਜਾਂ ਦੀ ਯਾਦ ਦਿਵਾਉਣ ਲਈ ਵੀ ਪੁਲਿਸ ਦੀ ਜ਼ਰੂਰਤ ਪੈਂਦੀ ਹੈ

ਜਦੋਂ ਵੀ ਪ੍ਰਦੂਸ਼ਣ ਦੀ ਸਮੱਸਿਆ ਖ਼ਤਰਨਾਕ ਹਾਲਤ ’ਚ ਪਹੁੰਚਦੀ ਹੈ, ਉਦੋਂ ਸਰਕਾਰਾਂ ਕੁਝ ਪ੍ਰਤੀਕਾਤਮਕ ਹੱਲ ਕਰਕੇ ਸਭ ਕੁਝ ਠੀਕ ਹੋ ਗਿਆ ਮੰਨ ਲੈਂਦੀਆਂ ਹਨ, ਪਰ ਇਸ ਮੁਸ਼ਕਲ ਅਤੇ ਜਾਨਲੇਵਾ ਸਮੱਸਿਆ ਦਾ ਠੋਸ ਹੱਲ ਸਾਹਮਣੇ ਨਹੀਂ ਆਉਂਦਾ ਭਾਵ, ਕੁਝ ਸਮਾਂ ਪਹਿਲਾਂ ਦਿੱਲੀ ’ਚ ਸਰਕਾਰ ਵੱਲੋਂ ਪ੍ਰਦੂਸ਼ਣ ਦੀ ਸਮੱਸਿਆ ’ਤੇ ਕਾਬੂ ਕਰਨ ਦੇ ਮਕਸਦ ਨਾਲ ਚੌਂਕਾਂ ’ਤੇ ਲੱਗੀਆਂ ਲਾਲਬੱਤੀਆਂ ’ਤੇ ਵਾਹਨਾਂ ਨੂੰ ਬੰਦ ਕਰਨ ਦੀ ਮੁਹਿੰਮ ਚਲਾਈ ਗਈ ਸੀ ਸਵਾਲ ਹੈ ਕਿ ਅਜਿਹੇ ਪ੍ਰਤੀਕਾਤਮਕ ਉਪਾਅ ਨਾਲ ਪ੍ਰਦੂਸ਼ਣ ਦੀ ਸਮੱਸਿਆ ਦਾ ਕੋਈ ਸਥਾਈ ਅਤੇ ਠੋਸ ਹੱਲ ਕੱਢਿਆ ਜਾ ਸਕੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.