ਪਹਾੜਾਂ ‘ਤੇ ਬਰਫਬਾਰੀ, ਠਰੇ ਲੋਕ

Winter

ਪਹਾੜਾਂ ‘ਤੇ ਬਰਫਬਾਰੀ, ਠਰੇ ਲੋਕ

ਏਜੰਸੀ ਸ੍ਰੀਨਗਰ, ਸ੍ਰੀਨਗਰ-ਜੰਮੂ Kashmir ਕੌਮੀ ਰਾਜਮਾਰਗ ‘ਤੇ ਪਿਛਲੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਤੇ ਧਰਤੀ ਖਿਸਕਣ ਤੋਂ ਬਾਅਦ ਅੱਜ ਸੁਰੱਖਿਆ ਕਾਰਨਾਂ ਕਰਕੇ ਆਵਾਜਾਈ ਰੋਕ ਦਿੱਤੀ  ਗਈ ਇਸ ਤੋਂ ਇਲਾਵਾ ਕੰਟਰੋਲ ਰੇਖਾ ਤੇ ਦੂਰ-ਦੁਰਾਡੇ ਦੇ ਖੇਤਰਾਂ ਦੀਆਂ 10 ਤੋਂ ਜ਼ਿਆਦਾ ਸੜਕਾਂ ਵੀ ਬੰਦ ਕਰ ਦਿੱਤੀਆਂ ਗਈਆਂ.

ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਖੇਤਰਾਂ ਨਾਲ ਜੋੜਨ ਵਾਲੇ ਇਸ ਰਾਜਮਾਰਗ  ‘ਤੇ ਯਾਤਰੀ ਵਾਹਨਾਂ ਸਮੇਤ 1300 ਤੋਂ ਜ਼ਿਆਦਾ ਵਾਹਨ ਫਸ ਗਏ ਹਨ ਹਾਲਾਂਕਿ ਆਵਾਜਾਈ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੇ ਬਰਫਬਾਰੀ ਦੀ ਸੰਭਾਵਨਾ ਵਾਲੇ ਖੇਤਰਾਂ ਤੋਂ ਯਾਤਰੀ ਵਾਹਨਾਂ ਨੂੰ ਸੁਰੱਖਿਅਤ ਥਾਵਾਂ ਵੱਲ ਰਵਾਨਾ ਕਰ ਦਿੱਤਾਆਵਾਜਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਾਜੀਗੁੰਡ, ਜਵਾਹਰ ਸੁਰੰਗ ਤੇ ਬਨੀਹਾਲ ਤੇ ਪਟਨੀਟਾੱਪ ‘ਚ ਰਾਜਮਾਰਗ ਦੇ ਦੋਵੇਂ ਪਾਸੇ ਭਾਰੀ ਬਰਫਬਾਰੀ ਕਾਰਨ ਸੜਕ ‘ਤੇ ਦੋ-ਦੋ ਫੁੱਟ ਬਰਫ ਜੰਮੀ ਹੈ.

ਰਾਮਬਾਣ ਤੇ ਰਾਮਸੂ ਇਲਾਕੇ ‘ਚ ਮੀਂਹ ਕਾਰਨ ਧਰਤੀ ਖਿਸਕ ਗਈ ਬੁਲਾਰੇ ਨੇ ਦੱਸਿਆ ਕਿ ਸਰਹੱਦੀ ਸੜਕ ਸੰਗਠਨ (ਬੀਆਰਓ) ਨੇ ਪੂਰੇ ਖੇਤਰ ‘ਚ ਸੜਕਾਂ ‘ਤੇ ਜੰਮੀ ਬਰਫ ਨੂੰ ਮਸ਼ੀਨਾਂ ਰਾਹੀਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਬਰਫਬਾਰੀ ਤੇ ਮੀਂਹ ਤੇ ਧਰਤੀ ਖਿਸਕਣ ਕਾਰਨ ਹਾਲਾਂਕਿ ਇਸ ਕੰਮ ‘ਚ ਰੁਕਾਵਟ ਆਈ ਬੀਆਰਓ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਆਵਾਜਾਈ ਨੂੰ ਆਗਿਆ ਦਿੱਤੀ ਜਾਵੇਗੀ.

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ