ਤੁਰਕੀ-ਗ੍ਰੀਸ ਸਰਹੱਦ ’ਤੇ ਬਰਫੀਲੇ ਤੂਫਾਨ ਕਾਰਨ 12 ਪ੍ਰਵਾਸੀਆਂ ਦੀ ਮੌਤ
ਅੰਕਾਰਾ। ਇੱਕ ਹਫ਼ਤਾ ਪਹਿਲਾਂ ਤੁਰਕੀ ਅਤੇ ਗ੍ਰੀਸ ਦੀ ਸਰਹੱਦ ’ਤੇ ਆਏ ਬਰਫੀਲੇ ਤੂਫਾਨ (Snow Storm in Turkey) ਕਾਰਨ ਤੁਰਕੀ ਦੇ ਸ਼ਹਿਰ ਅੰਕਾਰਾ ਵਿੱਚ ਘੱਟੋ-ਘੱਟ 12 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਦੋਵੇਂ ਦੇਸ਼ ਇਸ ਦੁਖਾਂਤ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਪ੍ਰਵਾਸੀ ਕਿੱਥੋਂ ਆਏ ਸਨ ਅਤੇ ਮਾੜੇ ਹਾਲਾਤਾਂ ਵਿੱਚ ਕਿਵੇਂ ਫਸ ਗਏ ਸਨ। ਸੀਐਨਐਨ ਨੇ ਦੱਸਿਆ ਕਿ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਬੁੱਧਵਾਰ ਨੂੰ ਧੁੰਦਲੀਆਂ ਤਸਵੀਰਾਂ ਟਵੀਟ ਕੀਤੀਆਂ ਜੋ ਘੱਟ-ਘੱਟ ਅੱਠ ਲੋਕਾਂ ਦੀਆਂ ਲਾਸ਼ਾਂ ਦਿਖਾਉਂਦੀਆਂ ਹਨ, ਜਿਹੜੇ ਨਿੱਕੇ-ਨਿੱਕੇ ਕੱਪੜੇ ਪਾ ਕੇ ਚਿੱਕੜ ਵਿੱਚ ਪਏ ਸਨ। ਉਨ੍ਹਾਂ ਨੇ ਕਿਹਾ, ‘‘ਯੂਨਾਨ ਦੀ ਸਰਹੱਦੀ ਯੂਨਿਟ ਨੇ 22 ਪ੍ਰਵਾਸੀਆਂ ਵਿੱਚੋਂ 12 ਨੂੰ ਵਾਪਸ ਧੱਕ ਦਿੱਤਾ। ਉਹਨਾਂ ਦੇ ਕੱਪੜੇ ਅਤੇ ਜੁੱਤੇ ਲਾਹ ਲਏ ਗਏ, ਜਿਸ ਕਾਰਨ ਠੰਢ ਕਾਰਨ ਉਹਨਾਂ ਦੀ ਮੌਤ ਹੋ ਗਈ।
ਯੂਨਾਨ ਦੇ ਇਮੀਗ੍ਰੇਸ਼ਨ ਮੰਤਰੀ ਨੋਟਿਸ ਮਿਤਾਰਾਚੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ,‘‘ ਤੁਰਕੀ ਦੀ ਸਰਹੱਦ ’ਤੇ ਇਪਸਾਲਾ ਨੇੜੇ 12 ਪ੍ਰਵਾਸੀਆਂ ਦੀ ਮੌਤ ਇੱਕ ਦੁਖਾਂਤ ਹੈ।’’ ਉਹਨਾਂ ਕਿਹਾ, ‘‘ਬੇਬੁਨਿਆਦ ਦਾਅਵਿਆ ਨੂੰ ਖਾਰਜ ਕਰਨ ਦੀ ਬਜਾਏ, ਤੁਰਕੀ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਅਤੇ ਇਹਨਾਂ ਖਤਰਨਾਕ ਯਾਤਰਾਵਾਂ ਨੂੰ ਰੋਕਣ ਲਈ ਕੰਮ ਕਰਨ ਦੀ ਲੋੜ ਹੈ।’’ ਸੀਐਨਐਨ ਦੇ ਅਨੁਸਾਰ, ਮਾਰੇ ਗਏ ਪ੍ਰਵਾਸੀ 22 ਲੋਕਾਂ ਦੇ ਸਮੂਹ ਦਾ ਹਿੱਸਾ ਸਨ। ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਉਹ ਬਾਕੀ ਪ੍ਰਵਾਸੀਆਂ ਦੀ ਭਾਲ ਕਰ ਰਹੇ ਹਨ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ