WPL ਨਿਲਾਮੀ ‘ਚ ਸਮ੍ਰਿਤੀ ਮੰਧਾਨਾ ਵਿਕੀ ਸਭ ਤੋਂ ਮਹਿੰਗੀ

WPL

WPL : ਬੈਂਗਲੁਰੂ ਨੇ 3.4 ਕਰੋੜ ਰੁਪਏ ‘ਚ ਖਰੀਦਿਆ

ਮੁੰਬਈ।   ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਪਹਿਲੀ ਮਹਿਲਾ ਪ੍ਰੀਮੀਅਰ ਲੀਗ (WPL) ਲਈ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਹੈ। ਨਿਲਾਮੀ ਵਿੱਚ ਭਾਰਤ ਦੀ ਸਿਖਰਲੇ ਕ੍ਰਮ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੀ ਵਿਕੀ। । ਉਸ ਨੂੰ ਬੈਂਗਲੁਰੂ ਨੇ 3.4 ਕਰੋੜ ਰੁਪਏ ‘ਚ ਖਰੀਦਿਆ ਹੈ।

10 ਸੈੱਟਾਂ ਦੀ ਨਿਲਾਮੀ ਹੋ ਚੁੱਕੀ ਹੈ ਅਤੇ ਹੁਣ ਤੱਕ ਤਿੰਨ ਖਿਡਾਰੀਆਂ ਦੀ 3 ਕਰੋੜ ਤੋਂ ਵੱਧ ਦੀ ਬੋਲੀ ਲੱਗ ਚੁੱਕੀ ਹੈ। ਜਦੋਂਕਿ ਚਾਰ ਦੇਸ਼ਾਂ ਦੇ ਕਪਤਾਨ ਅਣਸੋਲਡ ਰਹੀਆਂ ਹਨ। ਇਨ੍ਹਾਂ ਵਿੱਚ ਦੱਖਣੀ ਅਫਰੀਕਾ ਦੀ ਸਨੇ ਲੂਸ, ਇੰਗਲੈਂਡ ਦੀ ਹੀਥਰ ਨਾਈਟ, ਸ਼੍ਰੀਲੰਕਾ ਦੀ ਚਮਾਰੀ ਅਟਾਪੱਟੂ ਅਤੇ ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਸ਼ਾਮਲ ਸਨ। (WPL)

10ਵੇਂ ਸੈੱਟ ਵਿੱਚ ਯੂਪੀ ਨੇ ਐਸ ਯਸ਼ਸ਼੍ਰੀ ਨੂੰ 10 ਲੱਖ ਰੁਪਏ ਵਿੱਚ ਖਰੀਦਿਆ। ਇਸ ਤੋਂ ਪਹਿਲਾਂ ਨੌਵੇਂ ਵਿੱਚ ਯੂਪੀ ਨੇ ਸ਼ਵੇਤਾ ਸਹਿਰਾਵਤ ਨੂੰ 40 ਲੱਖ ਅਤੇ ਪਾਰਸ਼ਵੀ ਚੋਪੜਾ ਨੂੰ 10 ਲੱਖ ਵਿੱਚ ਸ਼ਾਮਲ ਕੀਤਾ ਸੀ। ਜਦੋਂਕਿ ਤਿਤਾਸ ਸਾਧੂ ਨੂੰ ਦਿੱਲੀ ਨੇ 25 ਲੱਖ ‘ਚ ਖਰੀਦਿਆ ਸੀ। 8ਵੇਂ ਸੈੱਟ ਵਿੱਚ ਦਿੱਲੀ ਨੇ ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਮਰਿਜਨ ਕਪ ਨੂੰ 1.5 ਕਰੋੜ ਰੁਪਏ ਵਿੱਚ, ਰਾਧਾ ਯਾਦਵ ਨੂੰ 40 ਲੱਖ ਰੁਪਏ ਵਿੱਚ ਅਤੇ ਸ਼ਿਖਾ ਪਾਂਡੇ ਨੂੰ 60 ਲੱਖ ਰੁਪਏ ਵਿੱਚ ਸ਼ਾਮਲ ਕੀਤਾ। ਜਦੋਂਕਿ ਗੁਜਰਾਤ ਨੇ ਸਨੇਹ ਰਾਣਾ ਨੂੰ 75 ਲੱਖ ਰੁਪਏ ‘ਚ ਆਪਣੀ ਟੀਮ ਦਾ ਹਿੱਸਾ ਬਣਾਇਆ।

Smriti Mandhana

ਕਿਹੜੀ ਟੀਮ ਨੇ ਕਿਸਨੂੰ ਖਰੀਦਿਆ

ਮੁੰਬਈ ਇੰਡੀਅਨਜ਼ – ਹਰਮਨਪ੍ਰੀਤ ਕੌਰ (ਭਾਰਤ), ਨਟਾਲੀ ਸਾਇਵਰ (ਇੰਗਲੈਂਡ), ਅਮੇਲੀਆ ਕੇਰ (ਨਿਊਜ਼ੀਲੈਂਡ), ਯਸਤਿਕਾ ਭਾਟੀਆ (ਭਾਰਤ)।

ਰਾਇਲ ਚੈਲੇਂਜਰਜ਼ ਬੈਂਗਲੁਰੂ – ਸਮ੍ਰਿਤੀ ਮੰਧਾਨਾ (ਭਾਰਤ), ਰੇਣੁਕਾ ਸਿੰਘ (ਭਾਰਤ), ਸੋਫੀ ਡਿਵਾਈਨ (ਨਿਊਜ਼ੀਲੈਂਡ), ਐਲੀਸ ਪੇਰੀ (ਆਸਟ੍ਰੇਲੀਆ), ਰਿਚਾ ਘੋਸ਼ (ਭਾਰਤ)।

ਦਿੱਲੀ ਕੈਪੀਟਲਜ਼ – ਜੇਮੀਮਾ ਰੌਡਰਿਗਜ਼ (ਭਾਰਤ), ਸ਼ੈਫਾਲੀ ਵਰਮਾ (ਭਾਰਤ), ਮੇਗ ਲੈਨਿੰਗ (ਆਸਟ੍ਰੇਲੀਆ), ਰਾਧਾ ਯਾਦਵ (ਭਾਰਤ), ਸ਼ਿਖਾ ਪਾਂਡੇ (ਭਾਰਤ), ਮਰਿਜਨ ਕਪ (ਦੱਖਣੀ ਅਫਰੀਕਾ), ਤਿਤਾਸ ਸਾਧੂ (ਭਾਰਤ)।

ਯੂਪੀ ਵਾਰੀਅਰਜ਼ – ਦੀਪਤੀ ਸ਼ਰਮਾ (ਭਾਰਤ), ਤਾਹਿਲੀਆ ਮੈਕਗ੍ਰਾ (ਆਸਟ੍ਰੇਲੀਆ), ਸ਼ਬਨੀਮ ਇਸਮਾਈਲ (ਦੱਖਣੀ ਅਫਰੀਕਾ), ਸੋਫੀ ਏਕਲਸਟੋਨ (ਇੰਗਲੈਂਡ), ਅਲੀਸਾ ਹੀਲੀ (ਆਸਟ੍ਰੇਲੀਆ), ਅੰਜਲੀ ਸਰਵਾਨੀ (ਭਾਰਤ), ਰਾਜੇਸ਼ਵਰੀ ਗਾਇਕਵਾੜ (ਭਾਰਤ), ਪਾਰਸ਼ਵੀ ਚੋਪੜਾ (ਭਾਰਤ) ), ਐਸ ਯਸ਼ਸ਼੍ਰੀ (ਭਾਰਤ), ਸ਼ਵੇਤਾ ਸਹਿਰਾਵਤ (ਭਾਰਤ)।

ਗੁਜਰਾਤ ਜਾਇੰਟਸ – ਐਸ਼ਲੇ ਗਾਰਡਨਰ (ਆਸਟ੍ਰੇਲੀਆ), ਬੈਥ ਮੂਨੀ (ਆਸਟ੍ਰੇਲੀਆ), ਸੋਫੀਆ ਡੰਕਲੇ (ਇੰਗਲੈਂਡ), ਐਨਾਬੇਲ ਸਦਰਲੈਂਡ (ਆਸਟ੍ਰੇਲੀਆ), ਹਰਲੀਨ ਦਿਓਲ (ਭਾਰਤ), ਡਿਓਂਡਰਾ ਡੌਟਿਨ (ਵੈਸਟ ਇੰਡੀਜ਼), ਸਨੇਹ ਰਾਣਾ (ਭਾਰਤ)।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here