Punjab School News: ਸਕੂਲ ਦੀ ਤਰੱਕੀ ਸਭ ਦੀ ਜ਼ਿੰਮੇਵਾਰੀ ਤਹਿਤ ਹੋਈ ਐੱਸਐੱਮਸੀ ਟ੍ਰੇਨਿੰਗ

Punjab School News
ਭਾਦਸੋਂ: ਟ੍ਰੇਨਿੰਗ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਬੀਪੀਈਓ ਭਾਦਸੋਂ -2 ਜਗਜੀਤ ਸਿੰਘ ਨੌਹਰਾ। ਤਸਵੀਰ: ਸੁਸ਼ੀਲ ਕੁਮਾਰ

Punjab School News: (ਸੁਸ਼ੀਲ ਕੁਮਾਰ) ਭਾਦਸੋਂ। ਕਲੱਸਟਰ ਮਟੋਰੜਾ ਵਿਖੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਇਕ ਦਿਨਾਂ ਐੱਸਐੱਮਸੀ ਟ੍ਰੇਨਿੰਗ ਹੋਈ।ਜਿਸ ‘ਚ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀਆਂ ਐੱਸਐੱਮਸੀ ਕਮੇਟੀਆਂ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਬੀਪੀਈਓ ਭਾਦਸੋਂ -2 ਜਗਜੀਤ ਸਿੰਘ ਨੌਹਰਾ ਨੇ ਐੱਸਐੱਮਸੀ ਦੀ ਸਕੂਲ ਪ੍ਰਤੀ ਜਿੰਮੇਵਾਰੀ ਅਤੇ ਭਾਗੇਦਾਰੀ ਦੀ ਅਹਿਮੀਅਤ ਬਾਰੇ ਦੱਸਿਆ।  ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਜਸਵਿੰਦਰ ਸਿੰਘ ਬੀ.ਆਰ. ਸੀ ਨੇ ਸਕੂਲ ਪ੍ਰਤੀ ਪਿੰਡ ਵਾਸੀਆਂ, ਗ੍ਰਾਮ ਪੰਚਾਇਤਾਂ ਤੇ ਮਾਪਿਆਂ ਦੀ ਭੂਮਿਕਾ ਬਾਰੇ ਦੱਸਿਆ। ਇਸ ਸਮੇਂ ਰਿਸੋਰਸ ਪਰਸਨ ਸਤਵੀਰ ਸਿੰ ਘ ਰਾਏ ਨੇ ਟ੍ਰੇਨਿੰਗ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

Punjab School News
ਭਾਦਸੋਂ: ਟ੍ਰੇਨਿੰਗ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਬੀਪੀਈਓ ਭਾਦਸੋਂ -2 ਜਗਜੀਤ ਸਿੰਘ ਨੌਹਰਾ। ਤਸਵੀਰ: ਸੁਸ਼ੀਲ ਕੁਮਾਰ
Punjab School News
Punjab School News

ਇਹ ਵੀ ਪੜ੍ਹੋ: IND vs WI: ਅਹਿਮਦਾਬਾਦ ਟੈਸਟ ’ਚ ਭਾਰਤ ਦੀ ਵੱਡੀ ਜਿੱਤ, ਜਡੇਜ਼ਾ ਤੇ ਸਿਰਾਜ਼ ਚਮਕੇ

ਇਸ ਮੌਕੇ ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ ਨੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਪਹੁੰਚੀਆਂ ਐੱਸਐੱਮਸੀ ਕਮੇਟੀਆਂ ਅਤੇ ਸਕੂਲ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਸਮੇਂ ਗੁਰਪ੍ਰੀਤ ਸਿੰਘ, ਸਕੂਲ ਮੁੱਖੀ ਸੁਰਿੰਦਰ ਕੌਰ, ਨਵਨੀਤ ਕੌਰ, ਰਾਜਵੀਰ ਕੌਰ, ਹੇਮ ਸਿੰਘ, ਦੀਪਕ, ਸੁਰਿੰਦਰ ਕੁਮਾਰ, ਗੁਰਜਿੰਦਰ ਸਿੰਘ, ਰਿਤੂ ਬਾਲਾ, ਰਸਵਿੰਦਰ ਕੌਰ, ਹਰਮੇਸ਼ ਕੁਮਾਰ, ਨਿਸ਼ੂ ਕੌਸਲ, ਹਰਪ੍ਰੀਤ ਕੌਰ, ਸਪਨਾ ਰਾਣੀ, ਜੋਤੀ ਬਾਲਾ ਆਦਿ ਹਾਜ਼ਰ ਸਨ। Punjab School News