SL Vs BAN: ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਹਰਾ ਕੇ ਕੀਤਾ ਉਲਟਫੇਰ

SL Vs BAN

ਬੰਗਲਾਦੇਸ਼ ਤਿੰਨ ਵਿਕਟਾਂ ਜਿੱਤਿਆ

  • ਹੁਸੈਨ ਸ਼ਾਂਤੋ ਤੇ ਕੈਪਟਨ ਸ਼ਾਕਿਬ ਅਲ ਹਸਨ ਨੇ ਲਾਏ ਅਰਧ ਸੈਂਕੜੇ

ਨਵੀਂ ਦਿੱਲੀ। SL Vs BAN ਵਿਸ਼ਵ ਕੱਪ ’ਚ ਇਸ ਵਾਰ ਕਈ ਉਲਟਫੇਰ ਵੇਖਣ ਨੂੰ ਮਿਲੇ ਹਨ। ਇੱਕ ਵਾਰ ਫਿਰ ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ ਹਰਾ ਵੱਡਾ ਉਲਟਫੇਰ ਕਰ ਦਿੱਤਾ, ਜਿਸ ਨਾਲ ਵਿਸ਼ਵ ਕੱਪ ’ਚ ਸੈਮੀਫਾਈਨਲ ਲਈ ਜੰਗ ਹੋਰ ਵੀ ਰੋਮਾਂਚਕ ਹੋ ਗਈ ਹੈ। ਬੰਗਾਲੇਦਾਸ਼ ਨੇ ਸ੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ।

ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 280 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਬੰਗਲਾਦੇਸ਼ ਨੇ 41.1 ਓਵਰਾਂ ‘ਚ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ । ਹਾਲਾਂਕਿ ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ ਉਸ ਨੇ 41 ਦੌੜਾਂ ’ਤੇ ਆਪਣੇ ਦੋਵੇਂ ਬੱਲਬਾਜ਼ ਗੁਆ ਦਿੱਤੇ ਸਨ। ਇਸ ਤੋਂ ਬਾਅਦ ਨਜਮੁਲ ਹੁਸੈਨ ਸ਼ਾਂਤੋ ਤੇ ਕੈਪਟਨ ਸ਼ਾਕਿਬ ਅਲ ਹਸਨ ਨੇ ਸੂਝ-ਬੂਝ ਨਾਲ ਖੇਡਦਿਆਂ ਪਾਰੀ ਨੂੰ ਸੰਭਾਲਿਆ ਤੇ ਟੀਮ ਨੂੰ ਜਿੱਤ ਦੇ ਨੇ਼ੜੇ ਲਿਆ ਖੜਾ ਕੀਤਾ। ਨਜਮੁਲ ਹੁਸੈਨ ਸ਼ਾਂਤੋ ਸੈਂਕੜੇ ਤੋਂ ਖੁੰਝ ਗਿਆ ਉਹ 92 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਕੈਪਟਨ  ਹਸਨ ਵੀ ਜਿਆਦਾ ਨਹੀਂ ਟਿਕ ਸਕੇ ਤੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋ ਗਏ। ਉਦੋਂ ਤੱਕ ਇਹ ਦੋਵੇਂ ਬੱਲੇਬਾਜ਼ ਆਪਣਾ ਕੰਮ ਕਰ ਚੁੱਕੇ ਸਨ। ਇਸ ਤੋਂ ਬਾਅਦ ਹੇਠਲੇ ਬੱਲੇਬਾਜ਼ਾਂ ਦੇ ਨੇ ਰਲ-ਮਿਲ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।