ਬਰਾਤ ਆਉਣ ਤੋਂ ਕੁਝ ਸਮਾਂ ਪਹਿਲਾਂ ਮੈਰਿਜ ਪੈਲੇਸ ਦੀ ਛੱਤ ਡਿੱਗੀ, ਮੱਚਿਆ ਰੌਲਾ

ਜਾਨੀ ਨੁਕਸਾਨ ਤੋਂ ਬਚਾਅ, ਭਾਰੀ ਮਾਲੀ ਨੁਕਸਾਨ (Marriage Palace)

(ਸੁਖਜੀਤ ਮਾਨ) ਮਾਨਸਾ।  ਇੱਥੋਂ ਦੇ ਸਰਸਾ-ਬਰਨਾਲਾ ਰੋਡ ‘ਤੇ ਸਥਿਤ ਇੱਕ ਮੈਰਿਜ ਪੈਲੇਸ (Marriage Palace) ਦੀ ਛੱਤ ਡਿੱਗ ਪਈ। ਛੱਤ ਡਿੱਗਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੱਖਾਂ ਰੁਪਿਆ ਦਾ ਮਾਲੀ ਨੁਕਸਾਨ ਹੋ ਗਿਆ। ਇਸ ਪੈਲੇਸ ਵਿੱਚ ਅੱਜ ਇੱਕ ਵਿਆਹ ਸਮਾਗਮ ਦੀ ਬੁਕਿੰਗ ਸੀ, ਜਿਸ ਤਹਿਤ ਬਰਾਤ ਆਉਣੀ ਸੀ ਪਰ ਉਸ ਤੋਂ ਪਹਿਲਾਂ ਪੈਲੇਸ ਹੀ ਤਹਿਸ ਨਹਿਸ ਹੋ ਗਿਆ।

ਵੇਰਵਿਆਂ ਮੁਤਾਬਿਕ ਨਹਿਰੂ ਕਾਲਜ ਨੇੜੇ ਸਥਿਤ ਮਧੁਰ ਮਿਲਨ ਪੈਲੇਸ ਵਿੱਚ ਸੋਮਵਾਰ ਦੀ ਸਵੇਰ ਇੱਕ ਵਿਆਹ ਸਮਾਗਮ ਰੱਖਿਆ ਹੋਇਆ ਸੀ। ਜਦੋਂ ਬਰਾਤ ਆਉਣ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰਨ ਦੇ ਨਾਲ ਖਾਣ-ਪੀਣ ਦਾ ਸਮਾਨ ਪੈਲੇਸ ਦੇ ਅੰਦਰ ਸਜਾਇਆ ਗਿਆ ਤਾਂ ਕਰੀਬ 9:30 ਦੇ ਕਰੀਬ ਮੈਰਿਜ ਪੈਲੇਸ ਦੀਆਂ ਚਾਦਰਾਂ ਅਤੇ ਪਲਾਈ-ਲੱਕੜ ਆਦਿ ਨਾਲ ਬਣੀ ਛੱਤ ਡਿੱਗ ਪਈ। ਛੱਤ ਡਿੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਮੈਰਿਜ ਪੈਲੇਸ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਰਕੇ ਕੋਈ ਜਾਨੀ ਨੁਕਸਾਨ ਜਾਂ ਕੋਈ ਸੱਟਾਂ ਆਦਿ ਲੱਗਣ ਤੋਂ ਕੋਈ ਬਚਾਅ ਹੋ ਸਕਿਆ। (Marriage Palace)

Marriage Palace
ਬਰਾਤ ਆਉਣ ਤੋਂ ਕੁਝ ਸਮਾਂ ਪਹਿਲਾਂ ਮੈਰਿਜ ਪੈਲੇਸ ਦੀ ਛੱਤ ਡਿੱਗੀ, ਮੱਚਿਆ ਰੌਲਾ

ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ 10 ਮੋਬਾਇਲ ਬਰਾਮਦ, 9 ਹਵਾਲਾਤੀ ਨਾਮਜ਼ਦ

ਛੱਤ ਡਿੱਗਣ ਨਾਲ ਵਿਆਹ ਲਈ ਸਜਾਇਆ ਹਜ਼ਾਰਾਂ ਰੁਪਏ ਦਾ ਖਾਣ-ਪੀਣ ਦਾ ਸਮਾਨ ਵੀ ਮਿੱਟੀ ਭਰਨ ਨਾਲ ਖਰਾਬ ਹੋ ਗਿਆ। ਪੈਲੇਸ ਬਿਲਡਿੰਗ ਦੀਆਂ ਸਿਰਫ਼ ਕੰਧਾਂ ਹੀ ਰਹਿ ਗਈਆਂ। ਇਸ ਦੌਰਾਨ ਪੈਲੇਸ ਵਿੱਚ ਰੱਖਿਆ ਸਮਾਗਮ ਮੌਕੇ ਤੇ ਕਿਸੇ ਹੋਰ ਨੇੜਲੇ ਮੈਰਿਜ ਪੈਲੇਸ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਮੈਰਿਜ ਪੈਲੇਸ ਮਾਨਸਾ ਵਾਸੀ ਭੂਰਾ ਲਾਲ ਦਾ ਹੈ,, ਜੋ ਅੱਜ-ਕੱਲ੍ਹ ਸੁਨੀਲ ਸ਼ੀਲਾ ਅਤੇ ਰਾਕੇਸ਼ ਕੁਮਾਰ ਵੱਲੋਂ ਠੇਕੇ ਤੇ ਚਲਾਇਆ ਜਾ ਰਿਹਾ ਹੈ।

ਮਾਨਸਾ : ਮੈਰਿਜ ਪੈਲੇਸ ਦੀ ਛੱਤ ਡਿੱਗਣ ਨਾਲ ਖਿੰਡਿਆ ਹੋਇਆ ਮਲਬਾ। ਤਸਵੀਰ : ਸੱਚ ਕਹੂੰ ਨਿਊਜ਼