ਰੂਹਾਨੀਅਤ: ਸਿਮਰਨ ਕਰਨ ਦਾ ਫ਼ਲ ਜ਼ਰੂਰ ਮਿਲਦਾ ਹੈ

God Sent Saints, Revered Guru Ji

ਸਿਮਰਨ ਕਰਨ ਦਾ ਫ਼ਲ ਜ਼ਰੂਰ ਮਿਲਦਾ ਹੈ : Saint Dr MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਪਰਮਾਤਮਾ ਦਾ ਨਾਮ ਸੁੱਖਾਂ ਦੀ ਖਾਨ ਹੈ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਨੀਆ ’ਚ ਪਰੇਸ਼ਾਨੀਆਂ ਹਨ, ਦੁੱਖ, ਤਕਲੀਫ਼ਾਂ, ਮੁਸ਼ਕਲਾਂ ਹਨ ਪਰ ਪ੍ਰਭੂ, ਈਸ਼ਵਰ, ਅੱਲ੍ਹਾ, ਵਾਹਿਗੁਰੂ, ਪਰਮ ਪਿਤਾ ਪਰਮਾਤਮਾ ਦਾ ਨਾਮ ਪਰਮਾਨੰਦ ਦੇਣ ਵਾਲਾ ਹੈ ਇਸ ਲਈ ਹਮੇਸ਼ਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ।

ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਚਲਦੇੇ, ਫਿਰਦੇ, ਬੈਠਕੇ, ਕੰਮ-ਧੰਦਾ ਕਰਦੇ ਹੋਏ ਜਿੰਨਾ ਵੀ ਸਮਾਂ ਤੁਸੀਂ ਸਿਮਰਨ ਕਰ ਸਕੋ, ਕਰਦੇ ਰਹਿਣਾ ਚਾਹੀਦਾ ਹੈ ਕਿਉਕਿ ਉਹ ਕੀਤਾ ਗਿਆ ਸਿਮਰਨ ਕਦੇ ਬੇਕਾਰ ਨਹੀਂ ਜਾਂਦਾ, ਉਸ ਦਾ ਫ਼ਲ ਲਾਜ਼ਮੀ ਮਿਲਦਾ ਹੀ ਮਿਲਦਾ ਹੈ ਜਦੋਂ ਵੀ ਤੁਸੀਂ ਸਿਮਰਨ ਕਰੋਗੇ ਮਾਲਕ ਮਨਜ਼ੂਰ ਕਬੂਲ ਕਰੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਸੁੰਨ-ਸਮਾਧੀ ’ਚ ਜਾਣਾ ਹੋਵੇ, ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਨੇ ਹੋਣ ਤਾਂ ਉਸ ਲਈ ਜ਼ਰੂਰੀ ਹੈ ਤੁਸੀਂ ਬੈਠ ਕੇ ਸਿਮਰਨ ਕਰੋ ਸਵੇਰੇ 2 ਤੋਂ 5 ਦਰਮਿਆਨ ਜੇਕਰ ਤੁਸੀਂ ਸਿਮਰਨ ਕਰੋ ਤਾਂ ਤੁਹਾਡੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋਣਗੀਆਂ ਤੇ ਮਾਲਕ ਦੇ ਨਜ਼ਾਰੇ ਆਉਣੇ ਸ਼ੁਰੂ ਹੋ ਜਾਣਗੇ। ਇਸ ਲਈ ਸਿਮਰਨ ਕਰੋ, ਭਾਵੇਂ ਸਰੀਰਕ ਅਵਸਥਾ ਕਿਹੋ ਜਿਹੀ ਹੋਵੇ, ਕੀਤਾ ਗਿਆ ਸਿਮਰਨ ਮਾਲਕ ਦੀ ਦਰਗਾਹ ’ਚ ਮਨਜ਼ੂਰ-ਕਬੂਲ ਜ਼ਰੂਰ ਹੁੰਦਾ ਹੈ ਇਸ ਲਈ ਮਾਲਕ ਨੂੰ ਪਾਉਣ ਲਈ ਸਿਮਰਨ ਜ਼ਰੂਰ ਕਰੋ, ਜਿਸ ਨਾਲ ਤੁਹਾਡੀਆਂ ਕਮੀਆਂ ਦੂਰ ਹੋਣਗੀਆਂ, ਤੁਸੀਂ ਮਾਲਕ ਦੀ ਦਇਆ, ਮਿਹਰ-ਰਹਿਮਤ ਦੇ ਕਾਬਲ ਬਣ ਜਾਵੋਗੇ ਸਿਮਰਨ ਕਰਨ ’ਤੇ ਕੋਈ ਸਰੀਰਕ ਤਾਕਤ ਨਹੀਂ ਲਾਉਣੀ ਪੈਂਦੀ ਇਸ ਲਈ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਕਹਾਉਦਾ ਹੈ, ਜਿਸ ’ਤੇ ਪੈਸਾ ਨਹੀਂ ਲੱਗਦਾ, ਧਰਮ, ਜਾਤ ਨਹੀਂ ਛੱਡਣੀ, ਵੱਖਰੀ ਤਰ੍ਹਾਂ ਦਾ ਕੱਪੜਾ ਨਹੀਂ ਪਹਿਨਣਾ, ਬੱਸ ਜੀਭ ਨਾਲ ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਰਹੋ ਤਾਂ ਉਸ ਦਾ ਫ਼ਲ ਲਾਜ਼ਮੀ ਮਿਲੇਗਾ ਹੀ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ