ਗੁਰੂਗ੍ਰਾਮ ‘ਚ ਛੇ ਮੰਜਿਲਾ ਇਮਾਰਤ ਡਿੱਗੀ, ਕਈ ਵਿਅਕਤੀ ਮਲਬੇ ਹੇਠਾਂ ਦੱਬੇ, ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ

gurugram

ਦਵਾਰਕਾ ਐਕਸਪ੍ਰੈਸਵੇਅ ‘ਤੇ ਸੈਕਟਰ-109 ‘ਚ ਡਿੱਗੀ ਛੇ ਮੰਜ਼ਿਲਾ ਇਮਾਰਤ

(ਸੱਚ ਕਹੂੰ ਨਿਊਜ਼) ਗੁਰੂਗ੍ਰਾਮ।  ਦਿੱਲੀ ਨਾਲ ਲੱਗਦੇ ਹਰਿਆਣਾ ਦੇ ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਵੀਰਵਾਰ ਦੇਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ। ਦਵਾਰਕਾ ਐਕਸਪ੍ਰੈਸਵੇਅ ‘ਤੇ ਸਥਿਤ ਸੈਕਟਰ-109 ‘ਚ ਛੇ ਮੰਜ਼ਿਲਾ ਇਮਾਰਤ ਦਾ ਕੁਝ ਹਿੱਸਾ ਡਿੱਗਣ ਨਾਲ ਹਫੜਾ-ਦਫੜੀ ਮਚ ਗਈ। ਹਾਦਸੇ ਦੇ ਤੁਰੰਤ ਬਾਅਦ ਲੋਕਾਂ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਵਿੱਚ ਲੈਂਟਰ ਦਾ ਇੱਕ ਹਿੱਸਾ ਡਿੱਗ ਗਿਆ ਹੈ, ਜਿਸ ਦੇ ਮਲਬੇ ਹੇਠ ਕਈ ਵਿਅਕਤੀ ਦੱਬੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਸੈਕਟਰ-109 ਸਥਿਤ ਚਿੰਤਲ ਸੁਸਾਇਟੀ ਦੇ ਇੱਕ ਟਾਵਰ ਦੇ 6 ਫਲੈਟ ਦੇ ਡਰਾਇੰਗ ਰੂਮ ਦਾ ਹਿੱਸਾ ਡਿੱਗ ਗਿਆ ਹੈ। ਇਸ ਵਿੱਚ 6 ਲੋਕ ਦੱਬੇ ਹੋਏ ਹਨ। ਕੁਝ ਲੋਕਾਂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ, ਅਜੇ ਤੱਕ ਇਮਾਰਤ ਦੇ ਹੇਠਾਂ ਦੱਬੇ ਲੋਕਾਂ ਅਤੇ ਮ੍ਰਿਤਕਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਹ ਹਾਦਸਾ ਕਿਸ ਕਾਰਨ ਹੋਇਆ, ਇਸ ਬਾਰੇ ਵੀ ਕੋਈ ਖੁਲਾਸਾ ਨਹੀਂ ਹੋਇਆ ਹੈ। ਪ੍ਰਸ਼ਾਸਨਿਕ ਕਰਮਚਾਰੀ ਮੌਕੇ ‘ਤੇ ਬਚਾਅ ਕਾਰਜ ‘ਚ ਜੁਟੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ