ਸਾਡੇ ਨਾਲ ਸ਼ਾਮਲ

Follow us

15.3 C
Chandigarh
Saturday, February 14, 2026
More
    Home Breaking News ਕੋਲੰਬੀਆ &#821...

    ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਛੇ ਦੀ ਮੌਤ, 11 ਜਖਮੀ

    ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਛੇ ਦੀ ਮੌਤ, 11 ਜਖਮੀ

    ਬੋਗੋਟਾ। ਕੋਲੰਬੀਆ ਦੇ ਨਾਰੀਓ ‘ਚ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 6 ਲੋਕਾਂ ਦੀ ਮੌਤ, 11 ਜ਼ਖਮੀ ਅਤੇ 20 ਲਾਪਤਾ ਹੋ ਗਏ ਹਨ। ਸਿਵਲ ਡਿਫੈਂਸ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਟਵਿੱਟਰ ‘ਤੇ ਕਿਹਾ, ਸਾਡੇ ਵਲੰਟੀਅਰ ਲਾਪਤਾ ਲੋਕਾਂ ਦੀ ਭਾਲ ‘ਚ ਮਦਦ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਮੀਂਹ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆਈ। ਸਿਵਲ ਡਿਫੈਂਸ, ਰੈੱਡ ਕਰਾਸ, ਪੁਲਿਸ ਅਤੇ ਫਾਇਰ ਵਿਭਾਗ ਦੇ ਮੈਂਬਰ ਬਚਾਅ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ