ਟਹਿਲ ਸਿੰਘ/ਖੰਨਾ। ਮਾਨਵਤਾ ਭਲਾਈ ‘ਚ ਵਿਸ਼ਵ ਪ੍ਰਸਿੱਧ ਸੰਸਥਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਆਸ਼ਿਆਨਾ ਮੁਹਿੰਮ ਤਹਿਤ ਇੱਕ ਅਤਿ ਲੋੜਵੰਦ ਵਿਧਵਾ ਭੈਣ ਨੂੰ ਸਿਰਫ਼ 16 ਘੰਟਿਆਂ ਵਿੱਚ ਮਕਾਨ ਬਣਾ ਕੇ ਦਿੱਤਾ ਬਲਾਕ ਪਾਇਲ ਦੇ ਪਿੰਡ ਫ਼ੈਜ਼ਗੜ ਦੀ ਵਸਨੀਕ ਭੈਣ ਮਨਜਿੰਦਰ ਕੌਰ ਪਤਨੀ ਸਵ. ਪਰਮਿੰਦਰ ਸਿੰਘ ਜੋ ਆਪਣੀ ਸੱਸ, ਬੇਟਾ ਤੇ ਬੇਟੀ ਸਮੇਤ ਬਹੁਤ ਹੀ ਖ਼ਸਤਾ ਹਾਲਤ ਵਿੱਚ ਰਹਿ ਰਹੀ ਸੀ ਤੇ ਕਿਸੇ ਵਕਤ ਵੀ ਕੋਈ ਹਾਦਸਾ ਵਾਪਰ ਸਕਦਾ ਸੀ ਪਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਉਸਦੀ ਡਿਗੂੰ-ਡਿਗੂੰ ਕਰਦੀ ਛੱਤ ਦਾ ਡਰ ਮੁਕਾ ਦਿੱਤਾ ।
ਮਿਲੀ ਜਾਣਕਾਰੀ ਅਨੁਸਾਰ ਉਕਤ ਭੈਣ ਨੇ ਬਲਾਕ ਦੇ ਜਿੰਮੇਵਾਰਾਂ ਨੂੰ ਮਕਾਨ ਬਣਾਉਣ ਲਈ ਲਿਖ਼ਤੀ ਅਰਜ਼ੀ ਦਿੱਤੀ ਸੀ ਤੇ ਸੇਵਾਦਾਰਾਂ ਨੇ ਵੀ ਤੁਰੰਤ ਪੜਤਾਲ ਕਰਕੇ ਮਕਾਨ ਬਣਾਉਣ ਦਾ ਕੰਮ ਸਿਰਫ਼ 16 ਘੰਟੇ ਵਿੱਚ ਨੇਪਰੇ ਚਾੜ੍ਹਦਿਆਂ ਇਲਾਕੇ ‘ਚ ਮਿਸਾਲ ਪੈਦਾ ਕਰ ਦਿੱਤੀ ਇਸ ਦੌਰਾਨ ਤਕਰੀਬਨ 12 ਮਿਸਤਰੀਆਂ ਤੇ 300 ਦੇ ਕਰੀਬ ਸੇਵਾਦਾਰਾਂ ਨੇ ਤਨ, ਮਨ ਅਤੇ ਧਨ ਨਾਲ ਨਿਸ਼ਕਾਮ ਸੇਵਾ ਨਿਭਾਈ ਸਾਧ-ਸੰਗਤ ਨੇ ਵਿਧਵਾ ਭੈਣ ਨੂੰ 2 ਕਮਰੇ, 1 ਰਸੋਈ, ਬਾਥਰੂਮ ਤੇ ਲੈਟਰੀਨ ਬਣਾ ਕੇ ਦਿੱਤੀ ਜਿਸ ‘ਤੇ ਤਕਰੀਬਨ 1 ਲੱਖ਼ 5 ਹਜ਼ਾਰ ਰੁਪਏ ਖ਼ਰਚਾ ਆਇਆ ਹੈ ਇਸ ਦੌਰਾਨ 45 ਮੈਂਬਰ ਜਸਵੀਰ ਸਿੰਘ ਇੰਸਾਂ, ਸੰਦੀਪ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, 45 ਮੈਂਬਰ ਭੈਣਾਂ ਚਰਨਜੀਤ ਕੌਰ ਇੰਸਾਂ, ਜਸਪਾਲ ਕੌਰ ਇੰਸਾਂ ਤੋਂ ਇਲਾਵਾ ਬਲਾਕ ਪਾਇਲ, ਖੰਨਾ, ਮਲੌਦ, ਸਮਰਾਲਾ, ਤੇ ਦੋਰਾਹਾ ਤੋਂ ਸੇਵਾਦਾਰਾਂ ਆ ਕੇ ਸੇਵਾ ਕੀਤੀ।
ਕੀ ਕਹਿਣਾ ਬਜ਼ੁਰਗ ਬੰਤ ਸਿੰਘ ਦਾ
ਪਿੰਡ ਦੇ ਬਜ਼ੁਰਗ ਬੰਤ ਸਿੰਘ ਨੇ ਕਿਹਾ ਕਿ ਉਹ ਡੇਰੇ ਦੀ ਸੰਗਤ ਦੀ ਸਦਭਾਵਨਾ ਵੇਖ ਕੇ ਹੈਰਾਨ ਰਹਿ ਗਿਆ ਕਿ ਆਪਣੀਆਂ ਜੇਬ੍ਹਾਂ ‘ਚੋਂ ਪੈਸੇ ਕੱਢ ਕੇ ਦੂਜੇ ਦੀ ਮੱਦਦ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਇਹ ਤਾਂ ਡੇਰਾ ਸੱਚਾ ਸੌਦਾ ਹੀ ਕਰ ਸਕਦਾ ਉਨ੍ਹਾਂ ਕਿਹਾ ਕਿ ਮੈਨੂੰ ਡੇਰੇ ਦੀ ਸੰਗਤ ਨੂੰ ਸੇਵਾ ਕਰਦਿਆਂ ਦੇਖ ਜੋਸ਼ ਆ ਗਿਆ ਤੇ ਮੈਂ ਵੀ ਮਿੱਟੀ ਦੀ ਘਾਣੀ ‘ਚ ਵੜ ਗਿਆ ਤੇ ਉਹ ਸੇਵਾ ਕੀਤੀ ਜੋ ਨੌਜਵਾਨ ਵੀ ਨਹੀਂ ਕਰ ਸਕਦੇ।
ਕੀ ਕਹਿਣਾ ਪਰਿਵਾਰ ਦਾ
ਵਿਧਵਾ ਭੈਣ ਮਨਜਿੰਦਰ ਕੌਰ ਇੰਸਾਂ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦਾ ਅਹਿਸਾਨ ਕਦੇ ਨਹੀਂ ਭੁਲਾ ਸਕਦੀ ਕਿਉਂਕਿ ਮੈਂ ਮਕਾਨ ਬਣਾਉਣ ਸੰਬੰਧੀ ਸਰਕਾਰ ਤੱਕ ਵੀ ਕਈ ਅਰਜ਼ੀਆਂ ਪਹੁੰਚਾਈਆਂ ਪਰ ਕਿਸੇ ਨੇ ਵੀ ਨਹੀਂ ਸੁਣੀ ਉਨ੍ਹਾਂ ਅੱਗੇ ਕਿਹਾ ਕਿ ਅੱਜ ਪਿੰਡ ਦੇ ਲੋਕ ਖੜ੍ਹ-ਖੜ੍ਹ ਦੇਖ ਰਹੇ ਹਨ ਕਿ ਇਹ ਕੀ ਕਰਿਸ਼ਮਾ ਹੋ ਗਿਆ ਕਿ ਇੰਨੀ ਜ਼ਲਦੀ ਮਕਾਨ ਤਿਆਰ ਵੀ ਹੋ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।