ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਭੈਣ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਦਿੱਤੀ ਵਧਾਈ
(ਸੱਚ ਕਹੂੰ ਨਿਊਜ਼)
ਚੰਡੀਗੜ੍ਹ । ਬ੍ਰਿਟੇਨ ਦੇ ਬਰਮਿੰਘਮ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤ ਦਾ ਖਾਤਾ ਚਾਂਦੀ ਨਾਲ ਖੁੱਲ੍ਹਿਆ। ਭਾਰਤ ਨੂੰ ਆਪਣਾ ਪਹਿਲਾ ਮੈਡਲ ਵੇਟਲਿਫਟਿੰਗ ‘ਚੋਂ ਮਿਲਿਆ। ਭਾਰਤ ਦੇ 21 ਸਾਲਾ ਬਾਹੂਬਲੀ ਸੰਕੇਤ ਮਹਾਦੇਵ ਸਰਗਰ ਨੇ ਅਦਭੁਤ ਤਾਕਤ ਦਿਖਾਉਂਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ। ਜੇਕਰ ਉਹ ਕਲੀਨ ਐਂਡ ਜਰਕ ਦੇ ਦੂਜੇ ਦੌਰ ਵਿੱਚ ਜ਼ਖ਼ਮੀ ਨਾ ਹੁੰਦਾ ਤਾਂ ਤਮਗੇ ਦਾ ਰੰਗ ਸੁਨਹਿਰੀ ਹੋ ਸਕਦਾ ਸੀ। ਉਹ ਸਿਰਫ਼ ਇੱਕ ਕਿੱਲੋ ਤੱਕ ਸੋਨਾ ਜਿੱਤਣ ਤੋਂ ਖੁੰਝ ਗਿਆ। ਖੈਰ ਸੋਨਾ ਸਹੀ ਨਹੀਂ, ਚਾਂਦੀ ਸਹੀ ਹੈ।
ਇਸ ਮੈਚ ਤੋਂ ਥੋੜ੍ਹੀ ਦੇਰ ਬਾਅਦ ਹੀ ਗੁਰੂਰਾਜਾ ਪੁਜਾਰੀ ਨੇ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਦੂਜੀ ਸਫ਼ਲਤਾ ਦਿਵਾਈ। ਉਸ ਨੇ 269 ਕਿਲੋ ਭਾਰ ਚੁੱਕ ਕੇ ਬਰਮਿੰਘਮ ਵਿੱਚ ਭਾਰਤ ਨੂੰ ਦੂਜਾ ਤਗ਼ਮਾ ਦਿਵਾਇਆ। ਹੁਣ ਨਜ਼ਰ ਮੀਰਾਬਾਈ ਚਾਨੂ (49 ਕਿਲੋ) ‘ਤੇ ਹੈ। ਉਹ ਅੱਠ ਵਜੇ ਮੁਕਾਬਲਾ ਕਰਨਗੇ। ਭਾਰਤ ਨੇ ਦੂਜੇ ਦਿਨ ਬੈਡਮਿੰਟਨ ਵਿੱਚ ਵੀ ਜਿੱਤ ਨਾਲ ਸ਼ੁਰੂਆਤ ਕੀਤੀ। ਮਿਕਸਡ ਈਵੈਂਟ ‘ਚ ਲਕਸ਼ਯ ਸੇਨ ਨੇ ਆਸਾਨੀ ਨਾਲ ਆਪਣਾ ਮੈਚ ਜਿੱਤ ਲਿਆ।
ਇਨ੍ਹਾਂ ਖਿਡਾਰੀਆਂ ਦਾ ਮਨੋਬਲ ਵਧਾਉਂਦੇ ਹੋਏ ਸਤਿਕਾਰਯੋਗ ਸਾਹਿਬਜਾਦੀ ਭੈਣ ਹਨੀਪ੍ਰੀਤ ਇੰਸਾਂ ਨੇ ਟਵੀਟ ’ਤੇ ਲਿਖਿਆ, ’’ਅਵਿਸ਼ਵਾਸ਼ਯੋਗ ਪ੍ਰਦਰਸ਼ਨ! ਭਾਰਤ ਕੋਲ ਹੁਣ #CommonwealthGames2022 ’ਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਹੈ। #SanketSargar ਅਤੇ #GuruRajPoojary ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ‘ਤੇ ਵਧਾਈ। ਕੌਮ ਨੂੰ ਤੁਹਾਡੇ ਦ੍ਰਿੜ ਇਰਾਦੇ ਅਤੇ ਬੇਮਿਸਾਲ ਪ੍ਰਦਰਸ਼ਨ ‘ਤੇ ਮਾਣ ਹੈ! #CWG2022
ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਅਤੇ ਭੈਣ ਹਨੀਪ੍ਰੀਤ ਇੰਸਾਂ ਹਮੇਸ਼ਾ ਲੋਕਾਂ ਨੂੰ ਦੇਸ਼ ਦਾ ਭਲਾ ਕਰਨ ਲਈ ਪ੍ਰਰਿਤ ਕਰਦੇ ਰਹਿੰਦੇ ਹਨ ।
https://twitter.com/insan_honey/status/1553373657162219520?t=MxpCVoh0xSKI5Vwr1lEb_w&s=09
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ