Sirsa News : ਅਫ਼ੀਮ ਤਸਕਰਾਂ ’ਤੇ ਸੀਆਈਏ ਡੱਬਵਾਲੀ ਪੁਲਿਸ ਦੀ ਕਾਰਵਾਈ

Sirsa-News

ਸਰਸਾ (ਸੁਨੀਲ ਵਰਮਾ)। ਜ਼ਿਲ੍ਹੇ ਭਰ (Sirsa News) ’ਚ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੀ ਸੀਆਈਏ ਡੱਬਵਾਲੀ ਪੁਲਿਸ ਨੇ ਗਸ਼ਤ ਦੌਰਾਨ ਅਹਿਮ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲੱਖਾਂ ਰੁਪਏ ਦੀ ਕਰੀਬ ਢਾਈ ਕਿੱਲੋ 160 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਅਤੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀ.ਆਈ.ਏ. ਡੱਬਵਾਲੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਨੰਦਰਾਮ ਪੁੱਤਰ ਬਲਰਾਮ ਵਾਸੀ ਪਿੰਡ ਚਾਂਦਖੇੜੀ, ਹਦਮਤ ਸਿੰਘ ਪੁੱਤਰ ਚੈਨ ਸਿੰਘ ਵਾਸੀ ਪਿੰਡ ਮੱਕੜਵਾਂ ਵਜੋਂ ਹੋਈ ਹੈ ਤੇ ਕਨ੍ਹੱਈਆ ਪੁੱਤਰ ਸ਼ਿਵ ਲਾਲ ਵਾਸੀ ਪਿੰਡ ਚਾਂਦਖੇੜੀ, ਮੱਧ ਪ੍ਰਦੇਸ਼ ਵਿਖੇ ਹੋਈ। ਸੀਆਈਏ ਡੱਬਵਾਲੀ ਦੇ ਇੰਚਾਰਜ ਨੇ ਦੱਸਿਆ ਕਿ ਸਟਾਫ ਦੇ ਏਐਸਆਈ ਬਜਰੰਗ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਬੀਤੀ ਰਾਤ ਗਸ਼ਤ ਦੌਰਾਨ ਸਦਰ ਡੱਬਵਾਲੀ ਥਾਣਾ ਖੇਤਰ ਦੇ ਪਿੰਡ ਮੰਗੇਆਣਾ ਵਿੱਚ ਮੌਜ਼ੂਦ ਸੀ।

ਕਰੀਬ ਢਾਈ ਲੱਖ ਰੁਪਏ ਦੀ ਕੀਮਤ ਦੀ ਇੱਕ ਕਿਲੋ 160 ਗ੍ਰਾਮ ਅਫੀਮ ਸਮੇਤ ਕਾਰ ਵਿੱਚ ਸਵਾਰ ਤਿੰਨ ਤਸਕਰ ਕਾਬੂ | Sirsa News

ਉਸ ਨੇ ਦੱਸਿਆ ਕਿ ਇਸ ਦੌਰਾਨ ਕਾਰ ’ਚ ਸਵਾਰ ਤਿੰਨ ਵਿਅਕਤੀ ਆਏ ਅਤੇ ਪੁਲਸ ਪਾਰਟੀ ਨੂੰ ਸਾਹਮਣੇ ਤੋਂ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਉਕਤ ਕਾਰ ਸਵਾਰ ਤਿੰਨਾਂ ਵਿਅਕਤੀਆਂ ਨੂੰ ਸੱਕ ਦੇ ਆਧਾਰ ’ਤੇ ਰੋਕ ਕੇ ਗਜਟਿਡ ਅਧਿਕਾਰੀ ਦੀ ਹਾਜ਼ਰੀ ’ਚ ਨਿਯਮਾਂ ਅਨੁਸਾਰ ਤਲਾਸੀ ਲੈਣ ’ਤੇ ਉਨ੍ਹਾਂ ਦੇ ਕਬਜੇ ’ਚੋਂ 1 ਕਿਲੋ 160 ਗ੍ਰਾਮ ਅਫ਼ੀਮ ਬਰਾਮਦ ਕੀਤੀ। ਸੀਆਈਏ ਇੰਚਾਰਜ ਨੇ ਦੱਸਿਆ ਕਿ ਕਾਰ ਅਤੇ ਅਫ਼ੀਮ ਸਮੇਤ ਫੜੇ ਗਏ ਵਿਅਕਤੀਆਂ ਖਿਲਾਫ਼ ਥਾਣਾ ਸਦਰ ਡੱਬਵਾਲੀ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਭੱਠਾ ਮਾਲਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਕਤ ਅਫੀਮ ਮੱਧ ਪ੍ਰਦੇਸ਼ ਖੇਤਰ ਤੋਂ ਲਿਆਂਦੀ ਗਈ ਸੀ ਅਤੇ ਡੱਬਵਾਲੀ ਅਤੇ ਨਾਲ ਲੱਗਦੇ ਪੰਜਾਬ ਖੇਤਰ ਵਿੱਚ ਸਪਲਾਈ ਕੀਤੀ ਜਾਣੀ ਸੀ। ਸੀਆਈਏ ਇੰਚਾਰਜ ਡੱਬਵਾਲੀ ਸਹਾਇਕ ਸਬ-ਇੰਸਪੈਕਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਪੁੱਛਗਿੱਛ ਕਰਨ ਤੋਂ ਬਾਅਦ ਅਫੀਮ ਦੀ ਤਸਕਰੀ ’ਚ ਸਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਮਿਲਣ ‘ਤੇ ਉਨ੍ਹਾਂ ਨੂੰ ਵੀ ਜਲਦ ਗਿ੍ਰਫ਼ਤਾਰ ਕਰ ਲਿਆ ਜਾਵੇਗਾ।