ਭੱਠਾ ਮਾਲਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Froud alerts

ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫ਼ਾਜ਼ਿਲਕਾ ਦੇ ਥਾਣਾ (Kiln Owner) ਖੂਈਖੇੜਾ ਦੀ ਪੁਲਿਸ ਨੇ ਭੱਠਾ ਮਾਲਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਠੱਗੀ ਮਾਰਨ ਵਾਲਿਆ ਵਿੱਚ 3 ਵਿਅਕਤੀਆਂ ਵਿੱਚੋਂ 2 ਰਾਜਸਥਾਨ ਦੇ ਸੀਕਰ ਜ਼ਿਲ੍ਹੇ ਅਤੇ ਇੱਕ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਠੱਗੀ ਦਾ ਸ਼ਿਕਾਰ ਹੋਏ ਅਮਰ ਕੁਮਾਰ ਵਾਸੀ ਲੱਖੇਵਾਲੀ ਢਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਿਹਾਗ ਬ੍ਰਿਕਸ ਇੰਡਸਟਰੀ ਇੱਟ ਭੱਠੇ ਚਲਾਉਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : 16th Letter of Saint Dr. MSG : ਪੂਜਨੀਕ ਗੁਰੂ ਜੀ ਦੀ 16ਵੀਂ ਰੂਹਾਨੀ ਚਿੱਠੀ

ਜਿੱਥੇ ਮਨੀ ਰਾਮ, ਜਤਿੰਦਰ ਸਿੰਘ ਵਾਸੀ ਭਗਤਪੁਰਾ (Kiln Owner) ਸੀਕਰ ਰਾਜਸਥਾਨ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਆਜ਼ਮਵਾਲਾ ਨੇ ਭੱਠੇ ਦੀ ਮਜ਼ਦੂਰੀ ਦੇਣ ਦਾ ਝਾਂਸਾ ਦੇ ਕੇ ਉਸ ਨਾਲ7.63 ਲੱਖ ਰੁਪਏ ਦੀ ਠੱਗੀ ਮਾਰੀ। ਇਸ ਸਬੰਧੀ ਐਸਐਸਪੀ ਫਾਜ਼ਿਲਕਾ ਨੂੰ ਸ਼ਿਕਾਇਤ ਕੀਤੀ ਗਈ। ਜਿਸ ਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਫਾਜ਼ਿਲਕਾ ਵੱਲੋਂ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਤੱਥ ਸਹੀ ਪਾਏ ਗਏ ਐਸਐਸਪੀ ਵਲੋ ਅਪਰੂਵ ਕਰਨ ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420, 120ਬੀ ਤਹਿਤ ਕੇਸ ਮਨੀ ਰਾਮ, ਜਤਿੰਦਰ ਸਿੰਘ ਵਾਸੀ ਭਗਤਪੁਰਾ ਸੀਕਰ ਰਾਜਸਥਾਨ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਆਜ਼ਮਵਾਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸੰਬਧੀ ਥਾਣਾ ਖੂਈਖੇੜਾ ਦੇ ਜਾਂਚ ਅਧਿਕਾਰੀ (Kiln Owner) ਬਲਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰ ਕੁਮਾਰ ਵਾਸੀ ਲੱਖੇਵਾਲੀ ਢਾਬ ਨੇ ਸ਼ਿਕਾਇਤ ਦਿੱਤੀ ਸੀ। ਨੇ ਦੱਸਿਆ ਕਿ ਉਹ ਸਿਹਾਗ ਬ੍ਰਿਕਸ ਇੰਡਸਟਰੀ ਚਲਾਉਣ ਦਾ ਕੰਮ ਕਰਦਾ ਹੈ। ਜਿਸ ਵਿੱਚ ਮਨੀ ਰਾਮ, ਜਤਿੰਦਰ ਸਿੰਘ ਵਾਸੀ ਭਗਤਪੁਰਾ ਸੀਕਰ ਰਾਜਸਥਾਨ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਆਜ਼ਮਵਾਲਾ ਨੇ ਭੱਠੇ ਦੇ ਲੇਬਰ ਦੇ ਨਾਮ ਪਰ 7.63 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420, 120ਬੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।