ਸਿਰਾਜ਼, ਬੁਮਰਾਹ ਦਾ ਕਹਿਰ, ਅਫਰੀਕਾ ਦੇ ਬੱਲੇਬਾਜ਼ ਫੇਲ, ਅਫਰੀਕਾ ਦਾ ਭਾਰਤ ਖਿਲਾਫ ਚੌਥਾ ਸਭ ਤੋਂ ਘੱਟ ਸਕੋਰ

SA Vs IND

ਮੁਹੰਮਦ ਸਿਰਾਜ਼ ਨੇ ਹਾਸਲ ਕੀਤੀਆਂ 6 ਵਿਕਟਾਂ | SA Vs IND

  • ਜਸਪ੍ਰੀਤ ਬੁਮਰਾਹ ਨੂੰ ਮਿਲੀਆਂ 2 ਵਿਕਟਾਂ, 1 ਵਿਕਟਾਂ ਮੁਕੇਸ਼ ਦੇ ਨਾਂਅ
  • 7 ਬੱਲੇਬਾਜ਼ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ

ਕੇਪਟਾਊਨ (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਿਰੀ ਮੁਕਾਬਲਾ ਅੱਜ ਅਫਰੀਕਾ ਦੇ ਕੇਪਟਾਊਨ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਰੀਕਾ ਦੀ ਟੀਮ ਅੱਜ ਪਿਛਲੇ ਮੁਕਾਬਲੇ ਵਾਂਗ ਨਹੀਂ ਦਿਖੀ ਅਤੇ ਸਿਫਰ 55 ਦੌੜਾਂ ਦੇ ਸਕੋਰ ’ਤੇ ਆਲਆਊਟ ਹੋ ਗਈ ਹੈ। ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਨੇ ਕਹਿਰ ਸੁੱਟਿਆ ਅਤੇ ਅਫਰੀਕਾ ਦੇ 6 ਬੱਲੇਬਾਜ਼ਾਂ ਨੂੰ ਵਾਪਸ ਪਵੇਲਿਅਨ ਭੇਜਿਆ। (SA Vs IND)

SA Vs IND SA Vs IND

ਦੱਖਣੀ ਅਫਰੀਕਾ ਦੇ 7 ਬੱਲੇਬਾਜ਼ ਤਾਂ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਪਿਛਲੇ ਮੁਕਾਬਲੇ ’ਚ ਸੈਂਕੜਾ ਜੜਨ ਵਾਲੇ ਬੱਲੇਬਾਜ਼ ਅਤੇ ਇਸ ਮੁਕਾਬਲੇ ’ਚ ਕਪਤਾਨ ਡੀਨ ਐਲਗਰ ਵੀ 4 ਦੌੜਾਂ ਬਣਾ ਸਕੇ, ਉਨ੍ਹਾਂ ਨੂੰ ਸਿਰਾਜ਼ ਨੇ ਬੋਲਡ ਕੀਤਾ। ਡੀਨ ਐਲਗਰ ਆਪਣੇ ਕਰੀਅਰ ਦਾ ਇਹ ਆਖਿਰੀ ਮੁਕਾਬਲਾ ਖੇਡ ਰਹੇ ਹਨ। ਉਨ੍ਹਾਂ ਨੇ ਇਸ ਸੀਰੀਜ਼ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਏਡਨ ਮਾਰਕ੍ਰਮ ਨੇ 2, ਮਾਰਕੋ ਯੈਨਸਨ ਨੇ 0 ਦੌੜਾਂ ਯੋਗਦਾਨ ਦਿੱਤਾ। ਸਿਰਾਜ਼ ਤੋਂ ਇਲਾਵਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 8 ਓਵਰਾਂ ’ਚ 25 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੂੰ ਵੀ 2 ਵਿਕਟਾਂ ਮਿਲੀਆਂ। (SA Vs IND)

ਇਹ ਵੀ ਪੜ੍ਹੋ : ਪੰਜਾਬ ’ਚ ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ, ਸਾਵਧਾਨ! ਕੋਲਡ ਡੇਅ ਦੀ ਚੇਤਾਵਨੀ

ਦੱਖਣੀ ਅਰਫੀਕਾ ਦਾ ਚੌਥਾ ਸਭ ਤੋਂ ਘੱਟ ਸਕੋਰ | SA Vs IND

ਦੱਖਣੀ ਅਫਰੀਕਾ ਦਾ ਭਾਰਤੀ ਟੀਮ ਖਿਲਾਫ ਟੈਸਟ ਮੈਚਾਂ ’ਚ ਇਹ ਚੌਥਾ ਸਭ ਤੋਂ ਘੱਟ ਸਕੋਰ ਹੈ, ਇਸ ਵਾਰ ਅਫਰੀਕੀ ਟੀਮ ਸਿਰਫ 55 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇਸ ਤੋਂ ਪਹਿਲਾਂ ਅਫਰੀਕਾ ਨੇ ਭਾਰਤੀ ਟੀਮ ਖਿਲਾਫ ਨਾਗਪੁਰ ’ਚ ਸੀ, ਜਿੱਥੇ ਅਫਰੀਕੀ ਟੀਮ ਭਾਰਤ ਖਿਲਾਫ ਸਿਰਫ 79 ਦੌੜਾਂ ਹੀ ਬਣਾ ਸਕੀ ਸੀ, ਇਸ ਸਕੋਰ ਉਨ੍ਹਾਂ 2015 ’ਚ ਬਣਾਇਆ ਸੀ। ਇਸ ਤੋਂ ਪਹਿਲਾਂ ਜੋਹਾਨਸਬਰਗ ’ਚ ਸੀ, ਸਾਲ 2006 ’ਚ ਉਸ ਸਮੇਂ ਅਫਰੀਕੀ ਟੀਮ ਸਿਰਫ 84 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ ਅਤੇ ਸਭ ਤੋਂ ਪਹਿਲਾਂ ਅਫਰੀਕਾ ਨੇ ਸਨ 1996 ’ਚ ਅਹਿਮਦਾਬਾਦ ’ਚ ਭਾਰਤੀ ਟੀਮ ਖਿਲਾਫ 105 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਇਸ ਵਾਰ ਅਫਰੀਕੀ ਟੀਮ ਦਾ ਸਭ ਤੋਂ ਘੱਟ ਦੌੜਾਂ ਦਾ ਸਕੋਰ ਹੈ, ਇਸ ਵਾਰ ਕੇਪਟਾਊਨ ’ਚ ਅਫਰੀਕਾ ਸਿਰਫ 55 ਦੌੜਾਂ ’ਤੇ ਆਲਆਊਟ ਹੋ ਗਈ ਹੈ। (SA Vs IND)

ਮੁਕੇਸ਼ ਕੁਮਾਰ ਨੇ ਹਾਸਲ ਕੀਤੀ ਪਹਿਲੀ ਵਿਕਟ, ਮਹਾਰਾਜ ਨੂੰ ਕੀਤਾ ਆਊਟ

ਮੁਕੇਸ਼ ਕੁਮਾਰ ਪਹਿਲੀ ਪਾਰੀ ਦੇ 20ਵੇਂ ਓਵਰ ’ਚ ਗੇਂਦਬਾਜ਼ੀ ਕਰਨ ਆਏ। ਉਸ ਨੇ ਆਖਰੀ ਗੇਂਦ ’ਤੇ ਕੇਸ਼ਵ ਮਹਾਰਾਜ ਨੂੰ ਆਊਟ ਕੀਤਾ। ਮਹਾਰਾਜ ਸਿਰਫ 3 ਦੌੜਾਂ ਹੀ ਬਣਾ ਸਕੇ ਅਤੇ ਮਿਡ ਵਿਕਟ ’ਤੇ ਕੈਚ ਹੋ ਗਏ। ਮੁਹੰਮਦ ਸਿਰਾਜ ਨੇ 6 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਮਾਰਕੋ ਯੈਨਸਨ, ਡੇਵਿਡ ਬੇਡਿੰਘਮ, ਟੋਨੀ ਡੀ ਜਾਰਗੀ, ਡੀਨ ਐਲਗਰ ਅਤੇ ਏਡਨ ਮਾਰਕਰਮ ਨੂੰ ਵੀ ਪਵੇਲੀਅਨ ਭੇਜਿਆ। ਜਸਪ੍ਰੀਤ ਬੁਮਰਾਹ ਨੇ ਟ੍ਰਿਸਟਨ ਸਟੱਬਸ ਨੂੰ ਕੈਚ ਕਰਵਾਇਆ। (SA Vs IND)

ਸਰਦੀਆਂ ’ਚ ਬੱਚਿਆਂ ਨੂੰ ਕੀ ਪਹਿਨਾਉਣਾ ਚਾਹੀਦਾ ਹੈ? ਜਾਣੋ ਸੌਖੀ ਭਾਸ਼ਾ ’ਚ

LEAVE A REPLY

Please enter your comment!
Please enter your name here