ਸਿੰਧੂ-ਸਾਇਨਾ ਨੇ ਰਚ ਦਿੱਤਾ ਇਤਿਹਾਸ

ਪਹਿਲੀ ਵਾਰ ਏਸ਼ੀਆਡ ‘ਚ ਦੋ ਮਹਿਲਾ ਤਗਮੇ ਪੱਕੇ | PV Sindhu

ਜਕਾਰਤਾ, (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀ ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇਹਵਾਲ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮਹਿਲਾ ਮੁਕਾਬਲਿਆਂ ‘ਚ ਮਹਿਲਾ ਸਿੰਗਲ ਸੈਮੀਫਾਈਨਲ ‘ਚ ਪਹੁੰਚ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਅਤੇ ਸਾਇਨਾ ਨੇ ਇਸ ਦੇ ਨਾਲ ਹੀ ਪਹਿਲੀ ਵਾਰ ਭਾਰਤ ਦੇ ਏਸ਼ੀਆਡ ‘ਚ ਦੋ ਮਹਿਲਾ ਤਗਮੇ ਪੱਕੇ ਕਰ ਦਿੱਤੇ। ਸਾਇਨਾ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰੀ ਅਤੇ ਆਪਣੀ ਪੁਰਾਣੀ ਵਿਰੋਧੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਲਗਾਤਾਰ ਗੇਮਾਂ ‘ਚ 21-18, 21-16 ਨਾਲ ਹਰਾਇਆ ਜਦੋਂਕਿ ਓਲੰਪਿਕ, ਰਾਸ਼ਟਰਮੰਡਲ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਗਮਾ ਜੇਤੂ ਸਿੰਧੂ ਨੇ ਥਾਈਲੈਂਡ ਦੀ ਨਿਚੋਨ ਜਿਦਾਪੋਲ ਨੂੰ 61 ਮਿੰਟ ‘ਚ ਚੱਲੀਆਂ ਤਿੰਨ ਗੇਮਾਂ ‘ਚ 21-11, 16-21, 21-14 ਨਾਲ ਹਰਾ ਦਿੱਤਾ ਸਿੰਧੂ ਚਾਰ ਸਾਲ ਪਹਿਲਾਂ ਪਿਛਲੀਆਂ ਏਸ਼ੀਆਈ ਖੇਡਾਂ ‘ਚ ਗੇੜ 16 ‘ਚ ਹਾਰ ਗਈ ਸੀ ਜਦੋਂਕਿ ਸਾਇਨਾ ਨੂੰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਦੋਵੇਂ ਖਿਡਾਰਨਾਂ ਸੈਮੀਫਾਈਨਲ ‘ਚ ਪਹੁੰਚ ਗਈਆਂ ਹਨ।

36 ਸਾਲ ਬਾਅਦ ਭਾਰਤ ਨੂੰ ਮਿਲੇਗਾ ਸਿੰਗਲ ਵਰਗ ਦਾ ਕੋਈ ਤਗਮਾ | PV Sindhu

ਭਾਰਤ ਨੇ ਇਹਨਾਂ ਖੇਡਾਂ ‘ਚ ਬੈਡਮਿੰਟਨ ‘ਚ 20 ਮੈਂਬਰੀ ਟੀਮ ਉਤਾਰੀ ਸੀ ਜਿਸ ਵਿੱਚੋਂ ਸਿਰਫ਼ ਸਿੰਧੂ ਅਤੇ ਸਾਇਨਾ ਸੈਮੀਫਾਈਨਲ ਤੱਕ ਪਹੁੰਚ ਸਕੀਆਂ ਹਨ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਕੁਆਰਟਰ ਫਾਈਨਲ ‘ਚ ਹਾਰੀ ਸੀ ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਮਹਿਲਾ ਟੀਮ ਦਾ ਕਾਂਸੀ ਤਗਮਾ ਜਿੱਤਿਆ ਸੀ  ਸਿੰਗਲ ਵਰਗ ‘ਚ ਆਖ਼ਰੀ ਵਾਰ ਉਸਨੂੰ ਕਾਂਸੀ ਤਗਮਾ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ‘ਚ ਸਈਅਦ ਮੋਦੀ ਨੇ ਦਿਵਾਇਆ ਸੀ ਭਾਰਤ ਦੇ ਨਾਂਅ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਬੈਡਮਿੰਟਨ ‘ਚ ਅੱਠ ਤਗਮੇ ਹਨ ਮੋਦੀ ਦੀ ਪ੍ਰਾਪਤੀ ਦੇ 36 ਸਾਲ ਬਾਅਦ ਹੁਣ ਭਾਰਤ ਬੈਡਮਿੰਟਨ ‘ਚ ਨਿੱਜੀ ਤਗਮਾ ਹਾਸਲ ਕਰੇਗਾ। (PV Sindhu)

ਸਾਇਨਾ ਨੇ ਕੁਆਰਟਰਫਾਈਨਲ ‘ਚ 40 ਮਿੰਟ ਤੱਕ ਚੱਲੇ ਮੁਕਾਬਲੇ ‘ਚ ਪਹਿਲੀ ਗੇਮ ਦੀ ਸ਼ੁਰੂਆਤ ‘ਚ 3-11 ਨਾਲ ਪੱਛੜਨ ਤੋਂ ਬਾਅਦ ਆਪਣਾ ਤਜ਼ਰਬਾ ਲਾਉਂਦਿਆਂ ਸ਼ਾਨਦਾਰ ਵਾਪਸੀ ਕੀਤੀ ਅਤੇ ਰਤਚਾਨੋਕ ‘ਤੇ 17-16 ਦਾ ਵਾਧਾ ਬਣਾ ਲਿਆ ਸਾਇਨਾ ਨੇ ਫਿਰ ਵਿਰੋਧੀ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ ਅਤੇ ਪਹਿਲੀ ਗੇਮ 21-18 ਨਾਲ ਜਿੱਤ ਲਈ ਸਾਇਨਾ ਦੇ ਦੂਸਰੇ ਗੇਮ ‘ਚ ਬਿਹਤਰੀਨ ਸ਼ਾਟ ਖੇਡਦਿਆਂ 15-11 ਨਾਲ ਵਾਧਾ ਬਣਾ ਲਿਆ ਅਤੇ ਆਖ਼ਰ 21-16 ਨਾਲ ਗੇਮ ਅਤੇ ਮੈਚ ਆਪਣੇ ਨਾਂਅ ਕਰ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਮੁਕਾਬਲਾ ਟਾੱਪ ਸੀਡ ਤਾਈਪੇ ਦੀ ਜੂ ਯਿਗ ਤੇਈ ਨਾਲ ਹੋਵੇਗਾ। (PV Sindhu)