FIH ਹਾਕੀ ਫਾਈਵਸ ਵਿਸ਼ਵ ਕੱਪ | FIH Hockey Fives World Cup
ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ ਨੇ ਚਮਾਨ ਦੇ ਮਸਕਟ ’ਚ ਹੋਣ ਵਾਲੇ ਆਗਾਮੀ ਐੱਫਆਈਐੱਚ ਹਾਕੀ ਫਾਈਵਸ ਵਿਸ਼ਵ ਕੱਪ ਲਈ ਐਤਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ, ਜਿਸ ’ਚ ਸਿਮਰਨਜੀਤ ਸਿੰਘ ਤੇ ਰਜਨੀ ਇਤਿਮਾਰਪੁ ਕ੍ਰਮਵਾਰ ਪੁਰਸ਼ ਤੇ ਮਹਿਲਾ ਟੀਮ ਦੀ ਕਮਾਨ ਸੰਭਾਲਣਗੇ ਹਾਕੀ ਫਾਈਵਸ ਮਹਿਲਾ ਵਿਸ਼ਵ ਕੱਪ 24 ਤੋਂ 27 ਜਨਵਰੀ ਤੱਕ ਹੋਵੇਗਾ, ਜਦੋਂਕਿ ਪੁਰਸ਼ਾਂ ਦੇ ਮੁਕਾਬਲੇ 28 ਜਨਵਰੀ ਤੋਂ 31 ਜਨਵਰੀ ਤੱਕ ਕਰਵਾਏ ਜਾਣਗੇ ਤਜ਼ਰਬੇਕਾਰ ਗੋਲਕੀਪਰ ਰਜਨੀ ਦੀ ਮੱਦਦ ਲਈ ਡਿਫੈਂਡਰ ਮਹਿਲਾ ਚੌਧਰੀ ਉੱਪ ਕਪਤਾਨ ਹੋਵੇਗੀ, ਜਦੋਂਕਿ ਮਨਦੀਪ ਮੋਰ ਪੁਰਸ਼ ਟੀਮ ਦੇ ਉੱਪ ਕਪਤਾਨ ਹੋਣਗੇ ਮਹਿਲਾ ਟੀਮ ’ਚ ਬੰਸਾਰੀ ਸੋਲੰਕੀ ਦੂਜੀ ਗੋਲਕੀਪਰ ਹੋਵੇਗੀ।
ਜਿਸ ’ਚ ਅਕਸ਼ਿਤਾ ਅਬਾਸੋ ਢੇਕਾਲੇ ਤੇ ਜਿਓਤੀ ਛਤਰੀ ਡਿਫੈਂਡਰ ਹੋਵੇਗੀ ਮਿੱਡ ਫੀਲਡਰਾਂ ’ਚ ਮਾਰਿਆਨਾ ਕੁਜੂਰ ਤੇ ਮੁਮਤਾਜ ਖਾਨ ਨੂੰ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਅਜ਼ਮੀਨਾ ਕੁਜੂਰ, ਰੂਤਾਜਾ ਦਾਦਾਸੋ ਪਿਸਲ ਤੇ ਦੀਪਿਕਾ ਸੋਰੇਂਗ ਫਾਰਵਰਡ ਹੋਵੇਗੀ ਭਾਰਤੀ ਖਿਡਾਰਨਾਂ ਨੂੰ ਨਾਮੀਬੀਆ, ਪੋਲੈਂਡ ਤੇ ਅਮਰੀਕਾ ਨਾਲ ਪੂਲ ਸੀ ’ਚ ਰੱਖਿਆ ਗਿਆ ਹੈ ਹਾਕੀ ਫਾਈਵਸ ਮਹਿਲਾ ਵਿਸ਼ਵ ਕੱਪ ’ਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ, ਜਿਸ ’ਚ ਪੂਲ ਏ ’ਚ ਫਿਜੀ, ਮਲੇਸ਼ੀਆ, ਨੀਦਰਲੈਂਡ ਤੇ ਮੇਜ਼ਬਾਨ ਓਮਾਨ ਸ਼ਾਮਲ ਹਨ ਜਦੋਂਕਿ ਪੂਲ ਬੀ ’ਚ ਅਸਟਰੇਲੀਆ, ਦੱਖਣੀ ਅਫਰੀਕਾ, ਯੂਕਰੇਨ ਤੇ ਜਾਂਬੀਆ ਹਨ ਪੂਲ ਡੀ ’ਚ ਨਿਊਜ਼ੀਲੈਂਡ, ਪਰਾਗਵੇ, ਥਾਈਲੈਂਡ ਤੇ ਉਰੂਗਵੇ ਸ਼ਾਮਲ ਹਨ ਕੋਚ ਸੌਂਦਰਿਆ ਨੇ ਹਾਕੀ ਇੰਡੀਆ ਦੇ ਨੋਟ ’ਚ ਕਿਹਾ ਕਿ ਟੀਮ ’ਚ ਨੌਜਵਾਨ ਖਿਡਾਰੀ ਸ਼ਾਮਲ ਹਨ। (FIH Hockey Fives World Cup)
ਇਹ ਵੀ ਪੜ੍ਹੋ : Happy New Year 2024 : ਸਿੱਖਿਆ ਮੰਤਰੀ ਨੇ ਨਵੇਂ ਸਾਲ ’ਤੇ ਦਿੱਤੀ ਵਧਾਈ
ਜਿਨ੍ਹਾਂ ਕੋਲ ਲੋੜੀਂਦਾ ਕੌਮਾਂਤਰੀ ਤਜ਼ਰਬਾ ਹੈ ਤੇ ਹਾਕੀ ਫਾਈਵਸ ਵਿਸ਼ਵ ਕੱਪ ਵਰਗੇ ਟੂਰਨਾਮੈਂਟ ’ਚ ਖੇਡਣ ਦੀਆਂ ਚੁਣੌਤੀਆਂ ਦੀ ਸਮਝ ਹੈ ਅਸੀਂ ਚੰਗੀ ਤਰ੍ਹਾਂ ਤਿਆਰ ਹਾਂ ਓਲੰਪਿਕ ਕਾਂਸੀ ਤਮਗਾ ਜੇਤੂ ਸਿਮਰਨਜੀਤ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ’ਚ ਗੋਲਕੀਪਰ ਸੂਰਜ ਕਰਕੇਰਾ ਤੇ ਪ੍ਰਸ਼ਾਂਤ ਕੁਮਾਰ ਚੌਹਾਨ ਸ਼ਾਮਲ ਹਨ ਡਿਫੈਂਸ ’ਚ ਮਨਜੀਤ ਨਾਲ ਮਨਦੀਪ ਮੋਰ ਹੋਣਗੇ ਜਦੋਂਕਿ ਮਿੱਡ ਫੀਲਡਰ ’ਚ ਮੁਹੰਮਦ ਰਾਹੀਲ ਮੌਸੀਨ ਤੇ ਮਨਿੰਦਰ ਸਿੰਘ ਤੇ ਫਾਰਵਰਡ ਲਾਈਨ ’ਚ ਕਪਤਾਨ ਸਿਮਰਨਜੀਤ ਨਾਲ ਪਵਨ ਰਾਜਭਰ, ਗੁਰਜੋਤ ਸਿੰਘ ਤੇ ਉੱਤਮ ਸਿੰਘ ਸ਼ਾਮਲ ਹਨ ਭਾਰਤ ਨੂੰ ਪੂਲ ਬੀ ’ਚ ਰੱਖਿਆ ਗਿਆ ਹੈ। (FIH Hockey Fives World Cup)
ਜਿਸ ਨਾਲ ਨਾਕਆਊਟ ਗੇੜ ’ਚ ਜਗ੍ਹਾ ਬਣਾਉਣ ਲਈ ਉਸ ਨੂੰ ਮਿਸਰ, ਜਮੈਕਾ ਤੇ ਸਵਿੱਟਜ਼ਰਲੈਂਡ ਖਿਲਾਫ਼ ਖੇਡਣਾ ਹੋਵੇਗਾ ਪੂਲ ਏ ’ਚ ਨੀਦਰਲੈਂਡ, ਨਾਈਜ਼ੀਰੀਆ, ਪਾਕਿਸਤਾਨ ਤੇ ਪੋਲੈਂਡ ਤੇ ਪੂਲ ਸੀ ’ਚ ਅਸਟਰੇਲੀਆ, ਕੀਨੀਆ, ਨਿਊਜ਼ੀਲੈਂਡ, ਤ੍ਰਿਨਿਦਾਦ ਤੇ ਟੋਬੈਗੋ ਸ਼ਾਮਲ ਹਨ ਜਦੋਂਕਿ ਪੂਲ ਡੀ ’ਚ ਫਿਜ਼ੀ, ਮਲੇਸ਼ੀਆ ਤੇ ਓਮਾਨ ਤੇ ਅਮਰੀਕਾ ਮੌਜ਼ੂਦ ਹਨ ਕੋਚ ਸਰਦਾਰ ਸਿੰਘ ਨੇ ਕਿਹਾ ਕਿ ਅਸੀਂ ਹਾਕੀ ਦੇ ਇਸ ਰੋਮਾਂਚਕ ਫਾਰਮੈਟ ਲਈ ਨੌਜਵਾਨ ਤੇ ਤਜ਼ਰਬੇਕਾਰ ਖਿਡਾਰੀਆਂ ਵਾਲੀ ਸੰਤੁਲਿਤ ਟੀਮ ਚੁਣੀ ਹੈ ਇਸ ਟੀਮ ’ਚ ਕਈ ਖਿਡਾਰੀਆਂ ਨੂੰ ਪਹਿਲਾਂ ਹੀ ਇਸ ਫਾਰਮੈਟ ’ਚ ਖੇਡਣ ਦਾ ਤਜ਼ਰਬਾ ਹੈ ਤੇ ਉਹ ਚੰਗਾ ਪ੍ਰਦਰਸ਼ਨ ਕਰਨ ਲਈ ਉਤਾਵਲੇ ਹੈ ਅਸੀਂ ਇਸ ਟੂਰਨਾਮੈਂਟ ਲਈ ਸਖਤ ਮਿਹਨਤ ਕੀਤੀ ਹੈ ਤੇ ਪੋਡੀਅਮ ’ਤੇ ਪਹੁੰਚਣ ਲਈ ਉਤਸੁਕ ਹਾਂ (FIH Hockey Fives World Cup)