1,72,476 ਸੇਵਾਦਾਰਾਂ ਨੇ 12,45,079 ਘੰਟੇ ਕੀਤਾ ਸਿਮਰਨ
ਬਲਾਕ ਸਰਸਾ ਦੂਜੇ ਤੇ ਪੰਜਾਬ ਦਾ ਪਟਿਆਲਾ ਤੀਜੇ ਸਥਾਨ ‘ਤੇ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਸਰਸਾ ਨੇ ਦੂਜਾ ਤੇ ਪੰਜਾਬ ਦੇ ਬਲਾਕ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਵਾਰ ਫਿਰ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾੱਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਵਿਸ਼ਵ ਭਰ ‘ਚ 458 ਬਲਾਕਾਂ ਦੇ 1,72,476 ਸੇਵਾਦਾਰਾਂ ਨੇ 12,45,079 ਘੰਟੇ ਸਿਮਰਨ ਕੀਤਾ।
ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9984 ਸੇਵਾਦਾਰਾਂ ਨੇ 114663 115735 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ। ਬਲਾਕ ਸਰਸਾ ਦੇ 10213 ਸੇਵਾਦਾਰਾਂ ਨੇ 75437 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ। ਜਦੋਂਕਿ ਪੰਜਾਬ ਦੇ ਬਲਾਕ ਪਟਿਆਲਾ ਦੇ 4112 ਸੇਵਾਦਾਰਾਂ ਨੇ 33508 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਦੁਬਈ, ਕਤਰ, ਇੰਗਲੈਂਡ, ਯੂਐਸਏ ਤੇ ਅਸਟਰੇਲੀਆ, ਕੁਵੈਤ, ਬ੍ਰਿਸਵੇਨ, ਕੈਨਬੇਰਾ ‘ਚ 105 ਸੇਵਾਦਾਰਾਂ ਨੇ 527 ਘੰਟੇ ਤੱਕ ਸਿਮਰਨ ਕੀਤਾ ਇਸ ਵਾਰ ਸਿਮਰਨ ਪ੍ਰੇਮ ਮੁਕਾਬਲੇ ‘ਚ ਰਾਜਸਥਾਨ ਸੂਬੇ ‘ਚ ਬਲਾਕ ਕੇਸਰੀਸਿੰਘਪੁਰ, ਹਿਮਾਚਲ ਪ੍ਰਦੇਸ਼ ‘ਚ ਬਲਾਕ ਅਲੀਪੁਰ ਨਰੇਲਾ, ਉੱਤਰ ਪ੍ਰਦੇਸ਼ ‘ਚ ਬਲਾਕ ਸਿਕੰਦਰਾਰਾਵ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਪੂਰੇ ਭਾਰਤ ‘ਚ ਟਾੱਪ ਟੈਨ ਬਲਾਕ
ਸੂਬੇ ਬਲਾਕ ਮੈਂਬਰ ਸਿਮਰਨ
ਹਰਿਆਣਾ ਕੈਥਲ 9984 114663
ਹਰਿਆਣਾ ਸਰਸਾ 10213 75437
ਪੰਜਾਬ ਪਟਿਆਲਾ 4112 33508
ਪੰਜਾਬ ਬਲਬੇੜਾ 3722 29554
ਹਰਿਆਣਾ ਧੁਰਾਲਾ 3503 29688
ਪੰਜਾਬ ਮੋਗਾ 2790 25939
ਹਰਿਆਣਾ ਕਲਿਆਣ ਨਗਰ 2790 21626
ਪੰਜਾਬ ਮਹਿਲਾ ਚੌਂਕ 1381 20724
ਪੰਜਾਬ ਘੱਗਾ 2295 18060
ਹਰਿਆਣਾ ਪਹੇਵਾ 2357 12296
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।