7.5 ਲੱਖ ਦੇ ਨਕਲੀ ਨੋਟ ਬਰਾਮਦ

Punjab News Today

ਪੁਲਿਸ ਨੂੰ ਸ਼ੱਕ ਪਾਕਿਸਤਾਨ ‘ਚ ਹੋ ਰਹੀ ਹੈ ਛਪਾਈ

ਗ੍ਰਿਫ਼ਤਾਰ ਮੁਲਜ਼ਮ ਪੱਛਮੀ ਬੰਗਾਲ ਦੇ ਮਾਲਦਾ ਦਾ ਰਹਿਣ ਵਾਲਾ

ਨਵੀਂ ਦਿੱਲੀ, ਏਜੰਸੀ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇੱਕ ਵਾਰ ਫਿਰ 2 ਹਜ਼ਾਰ ਰੁਪਏ ਦੇ ਨਕਲੀ ਨੋਟਾਂ ਦੀ ਵੱਡੀ ਖੇਪ ਫੜੀ ਹੈ। ਪੱਛਮੀ ਬੰਗਾਲ ਦੇ  ਮਾਲਦਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 7.5 ਲੱਖ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ 2 ਹਜ਼ਾਰ ਦੇ ਨੋਟਾਂ ਦੀ ਇਹ ਖੇਪ ਵੀ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ਹੁੰਦੇ ਹੋਏ ਰਾਜਧਾਨੀ ਲਿਆਂਦੀ ਗਈ। ਇਸ ਤੋਂ ਪਹਿਲਾਂ ਵੀ ਉਸੇ ਰਸਤੇ ਤੋਂ ਦਿੱਲੀ ਆਏ  2 ਹਜ਼ਾਰ ਦੇ ਨਕਲੀ ਨੋਟਾਂ ਦੀ ਵੱਡੀ ਖੇਪ ਫੜੀ ਜਾ ਚੁੱਕੀ ਹੈ।

ਪੁਲਿਸ ਨੇ ਦੱਸਿਆ, ਸਾਰੇ ਮਾਮਲਿਆਂ ‘ਚ ਸਪਲਾਈਕਰਤਾ ਤੋਂ ਪੁੱਛਗਿੱਛ ‘ਚ ਇਹ ਜਾਣਕਾਰੀ ਪੁਖ਼ਤਾ ਤੌਰ ‘ਤੇ ਸਾਹਮਣੇ ਆਈ ਹੈ ਕਿ ਬੰਗਲਾਦੇਸ਼ ਨਕਲੀ ਨੋਟਾਂ ਦੀ ਸਪਲਾਈ ਦਾ ਟ੍ਰਾਂਜਿਟ ਪੁਆਇੰਟ ਬਣ ਚੁੱਕਾ ਹੈ। ਉੱਥੇ ਨੋਟਾਂ ਦੀ ਛਪਾਈ ਨਹੀਂ ਹੋ ਰਹੀ ਹੈ ਖੁਫ਼ੀਆ ਏਜੰਸੀਆਂ ਤੋਂ ਜੋ ਇਨਪੁਟ ਮਿਲ ਰਹੇ ਹਨ, ਉਸ ਦੇ ਅਨੁਸਾਰ 2 ਹਜ਼ਾਰ ਦੇ ਨਕਲੀ ਨੋਟ ਪਾਕਿਸਤਾਨ ‘ਚ ਛਾਪੇ ਜਾ ਰਹੇ ਹਨ। ਉਸ ਤੋਂ ਬਾਅਦ ਬੰਗਲਾਦੇਸ਼ ਰਾਹੀਂ ਭਾਰਤ ‘ਚ ਪਹੁੰਚਾਏ ਜਾ ਰਹੇ ਹਨ।

ਖਾਨਪੁਰ ਤੋਂ ਹੋਈ ਗ੍ਰਿਫ਼ਤਾਰੀ

ਪੁਲਿਸ ਸੂਤਰ ਅਨੁਸਾਰ ਇਸ ਕੜੀ ‘ਚ ਸਪੈਸ਼ਲ ਸੈੱਲ ਦੀ ਇੱਕ ਟੀਮ 9 ਅਗਸਤ ਦੀ ਰਾਤ ਖਾਨਪੁਰ ਤੋਂ ਦੀਪਕ ਮੰਡਲ ਨਾਂਅ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਉਸ ਤੋਂ 7.5 ਲੱਖ ਦੇ ਨਕਲੀ ਨੋਟ ਰਿਕਵਰ ਹੋਏ ਹਨ ਡੀਸੀਪੀ (ਸਪੈਸ਼ਲ ਸੈੱਲ) ਪ੍ਰਮੋਦ ਕੁਸ਼ਵਾਹ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।