Fraud: ਯੂਟਿਊਬ ਤੋਂ ਸਿੱਖ ਕੀਤਾ Email ਦਾ ਐਕਸੈੱਸ ਹਾਸਲ ਅਤੇ ਖਾਤੇ ’ਚੋਂ ਉਡਾਏ 28 ਲੱਖ ਰੁਪਏ

Fraud News

ਸਾਇਬਰ ਕ੍ਰਾਇਮ ਦੀ ਟੀਮ ਨੇ ਐੱਨਆਰਆਈ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਮੁਲਜ਼ਤ ਨੂੰ ਕੀਤਾ ਕਾਬੂ | Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud: ਸਾਈਬਰ ਕ੍ਰਾਈਮ ਨੇ ਇੱਕ ਐੱਨਆਰਆਈ ਦੇ ਈਮੇਲ ਦਾ ਐਕਸੈੱਸ ਹਾਸਲ ਕਰਕੇ ਉਸਦੇ ਬੈਂਕ ਖਾਤੇ ਵਿੱਚੋਂ 28 ਲੱਖ ਰੁਪਏ ਟਰਾਂਸਫਰ ਕਰ ਲੈਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ। ਜਿਸ ਦੇ ਖਾਤਿਆਂ ਨੂੰ ਫਰੀਜ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਵਧੀਕ ਡਿਪਟੀ ਕਮਿਸ਼ਨਰ ਗੁਰਮੀਤ ਕੌਰ ਅਤੇ ਸਾਈਬਰ ਕ੍ਰਾਈਮ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੈਨੇਡਾ ਦੇ ਐੱਨਆਰਆਈ ਹਨ। Fraud

ਇਹ ਖਬਰ ਵੀ ਪੜ੍ਹੋ : Punjab News: ਗੰਨੇ ਦੇ ਭਾਅ ’ਚ ਵਾਧੇ ’ਤੇ ਵਿਧਾਇਕ ਨੇ ਪੰਜਾਬ ਸਰਕਾਰ ਤੇ ਕਿਸਾਨਾਂ ਲਈ ਦਿੱਤਾ ਬਿਆਨ, ਪੜ੍ਹੋ ਕੀ ਕਿਹਾ&#…

ਉਹ ਅਕਸਰ ਭਾਰਤ ਆਉਂਦੇ ਰਹਿੰਦੇ ਹਨ। ਬੀਤੀ 13 ਨਵੰਬਰ ਨੂੰ ਇਕਬਾਲ ਸਿੰਘ ਨੇ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨਾਲ ਸਾਈਬਰ ਠੱਗੀ ਹੋਈ ਹੈ। ਜਿਸ ਤਹਿਤ ਕਿਸੇ ਨੇ ਉਨ੍ਹਾਂ ਦੇ ਖਾਤੇ ’ਚੋਂ 28 ਲੱਖ ਰੁਪਏ ਦੀ ਰਕਮ ਟਰਾਂਸਫਰ ਕਰ ਲਈ ਹੈ। ਜਾਣਕਾਰੀ ਤੋਂ ਬਾਅਦ ਸਾਈਬਰ ਕ੍ਰਾਈਮ ਦੀ ਟੀਮ ਨੇ ਤਫਤੀਸ਼ ਸ਼ੁਰੂ ਕੀਤੀ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੜਤਾਲ ਦੇ ਦੌਰਾਨ ਐੈੱਨਆਰਆਈ ਇਕਬਾਲ ਸਿੰਘ ਦੇ ਡਰਾਈਵਰ ਪਲਵਿੰਦਰ ਸਿੰਘ ਨੂੰ ਹਿਰਾਸਤ ’ਚ ਲਿਆ। ਸਾਈਬਰ ਕ੍ਰਾਈਮ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਦੇ ਡਰਾਈਵਰ ਪਲਵਿੰਦਰ ਸਿੰਘ ਨੂੰ ਕਾਬੂ ਕਰਕੇ ਜਦ ਉਸ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਅਕਸਰ ਇਕਬਾਲ ਸਿੰਘ ਨੂੰ ਏਅਰਪੋਰਟ ’ਤੇ ਛੱਡਣ ਜਾਂਦਾ ਸੀ। Fraud

ਕੁਝ ਸਮਾਂ ਪਹਿਲਾਂ ਜਦ ਉਹ ਏਅਰਪੋਰਟ ’ਤੇ ਗਿਆ ਤਾਂ ਉਸਨੇ ਧੋਖੇ ਨਾਲ ਇਕਬਾਲ ਸਿੰਘ ਦਾ ਮੋਬਾਈਲ ਫੋਨ ਹਾਸਲ ਕਰਕੇ ਸਿਮ ਬਦਲ ਲਿਆ। ਮੁਲਜਮ ਨੇ ਕੋਰੀਅਰ ਰਾਹੀਂ ਡੈਬਿਟ ਕਾਰਡ ਹਾਸਲ ਕੀਤਾ ਤੇ ਈਮੇਲ ਆਈਡੀ ਦਾ ਐਕਸੈੱਸ ਲੈ ਲਿਆ ਅਤੇ ਬਾਅਦ ਵਿੱਚ ਇਕਬਾਲ ਸਿੰਘ ਦਾ ਫੋਨ ਪੇ ਅਤੇ ਗੂਗਲ ਪੇ ਆਪਣੇ ਫੋਨ ’ਤੇ ਚਲਾ ਲਿਆ। ਇਸ ਪਿੱਛੋਂ ਪਲਵਿੰਦਰ ਸਿੰਘ ਨੇ ਵੱਖ-ਵੱਖ ਪੈਟਰੋਲ ਪੰਪਾਂ ਤੋਂ ਯੂਪੀਆਈ ਰਾਹੀਂ ਟਰਾਂਸਫਰ ਕਰਕੇ ਰਕਮ ਹਾਸਲ ਕੀਤੀ ਜਿਸ ਨੂੰ ਉਸਨੇ ਅੱਗੇ ਵੱਖ-ਵੱਖ ਖਾਤਿਆਂ ਵਿੱਚ ਜਮ੍ਹਾ ਕਰਵਾ ਦਿੱਤਾ। ਕੁਝ ਹੀ ਸਮੇਂ ਵਿੱਚ ਮੁਲਜ਼ਮ ਨੇ ਐੱਨਆਰਆਈ ਨਾਲ 28 ਲੱਖ ਰੁਪਏ ਦੀ ਧੋਖਾਧੜੀ ਕੀਤੀ। Fraud

ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਲਵਿੰਦਰ ਸਿੰਘ ਦੇ ਖਾਤਿਆਂ ਨੂੰ ਫਰੀਜ ਕਰ ਦਿੱਤਾ ਹੈ ਜਿੰਨ੍ਹਾਂ ਵਿੱਚ ਪੁਲਿਸ ਦੇ ਮੁਤਾਬਕ 13 ਲੱਖ 58 ਹਜਾਰ ਦੀ ਰਕਮ ਹੈ। ਇਸ ਤੋਂ ਇਲਾਵਾ ਪਲਵਿੰਦਰ ਸਿੰਘ ਦੇ ਕਬਜ਼ੇ ’ਚੋਂ ਵੱਖ- ਵੱਖ ਬੈਂਕਾਂ ਦੀਆਂ ਛੇ ਪਾਸ ਬੁੱਕਾਂ, ਵੱਖ-ਵੱਖ ਬੈਂਕਾਂ ਦੀਆਂ ਅੱਠ ਚੈੱਕ ਬੁੱਕਾਂ, 14 ਡੈਬਿਟ ਕਾਰਡ, ਕ੍ਰੈਡਿਟ ਕਾਰਡ, ਤਿੰਨ ਮੋਬਾਇਲ ਫੋਨ ਅਤੇ ਪੰਜ ਸਿਮ ਬਰਾਮਦ ਕੀਤੇ ਹਨ। ਸਾਈਬਰ ਕ੍ਰਾਈਮ ਦੀ ਟੀਮ ਪਲਵਿੰਦਰ ਸਿੰਘ ਕੋਲੋਂ ਰਿਮਾਂਡ ਦੌਰਾਨ ਪੁੱਛਗਿਛ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਮੰਨਿਆ ਹੈ ਕਿ ਉਸਨੇ ਯੂਟਿਊਬ ਤੋਂ ਸਿੱਖ ਕੇ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਲੁਧਿਆਣਾ ਜਾਣਕਾਰੀ ਦਿੰਦੇ ਹੋਏ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਡੀਸੀ ਪੁਲਿਸ ਗੁਰਮੀਤ ਕੌਰ ਅਤੇ ਥਾਣਾ ਸਾਈਬਰ ਕ੍ਰਾਈਮ ਦੇ ਇੰਚਾਰਜ ਜਤਿੰਦਰ ਸਿੰਘ।