ਅਮਰਿੰਦਰ ਨੂੰ ਨਹੀਂ ਮੰਨਦੇ ਲੀਡਰ ਤਾਂ ਕੈਬਨਿਟ ‘ਚੋ ਅਸਤੀਫ਼ਾ ਦੇਣ ਸਿੱਧੂ

Sidhu, Not, Believe Amarinder, Resigns, Cabinet

 ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੰਗਿਆਂ ਅਸਤੀਫ਼ਾ ਤਾਂ 10 ਮੰਤਰੀ ਆਏ ਸਿੱਧੂ ਦੇ ਵਿਰੋਧ ‘ਚ

ਚੰਡੀਗੜ। ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਲੀਡਰ ਹੀ ਨਹੀਂ ਮੰਨਦੇ ਹਨ ਤਾਂ ਉਨਾਂ ਨੂੰ ਕੈਬਨਿਟ ਵਿੱਚ ਰਹਿਣ ਦਾ ਵੀ ਕੋਈ ਅਧਿਕਾਰ ਨਹੀਂ ਹੈ, ਇਸ ਲਈ ਨਵਜੋਤ ਸਿੱਧੂ ਨੂੰ ਆਪਣਾ ਅਸਤੀਫ਼ਾ (Resigns) ਦੇ ਕੇ  ਇੱਕ ਪਾਸੇ ਹੋ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਸਾਡੇ ਲੀਡਰ ਅਤੇ ਸਾਰੀ ਪਾਰਟੀ ਦੇ ਲੀਡਰ ਅਮਰਿੰਦਰ ਸਿੰਘ ਹੀ ਹਨ, ਜਦੋਂ ਕਿ ਨਵਜੋਤ ਸਿੱਧੂ ਆਪਣੇ ਆਪ ਨੂੰ ਅਮਰਿੰਦਰ ਸਿੰਘ ਤੋਂ ਵੱਡਾ ਲੀਡਰ ਮੰਨਣ ਲਗ ਪਏ ਹਨ। ਇਸ ਤਰਾਂ ਦੀ ਤੇਜ਼ੀ ਕਦੇ ਕਦਾਰ ਐਕਸੀਡੈਂਟ ਕਰਵਾ ਦਿੰਦੀ ਹੈ। ਉਹ ਮੁੜ ਤੋਂ ਸਲਾਹ ਦੇਣਗੇ ਕਿ ਨਵਜੋਤ ਸਿੱਧੂ ਕੈਬਨਿਟ ਵਿੱਚੋਂ ਅਸਤੀਫ਼ਾ ਦੇ ਦੇਣ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਸਰੇਆਮ ਮੁਆਫ਼ੀ ਮੰਗ ਲੈਣ। ਇਹ ਸ਼ਬਦੀ ਹਮਲਾ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਨਵਜੋਤ ਸਿੱਧੂ ਦੇ ਉਸ ਬਿਆਨ ‘ਤੇ ਕੀਤਾ ਗਿਆ ਹੈ। ਜਿਹੜਾ ਕਿ ਬੀਤੇ ਦਿਨੀਂ ਹੈਦਰਾਬਾਦ ਵਿਖੇ ਉਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਸੀ।ਸਿੱਧੂ ਨੇ ਕਿਹਾ ਸੀ ਕਿ ਕਿਹੜੇ ਕੈਪਟਨ, ਉਹ ਕਿਸੇ ਕੈਪਟਨ ਨੂੰ ਨਹੀਂ ਜਾਣਦੇ ਹਨ ਅਤੇ ਉਨਾਂ ਦਾ ਕੈਪਟਨ ਤਾਂ ਰਾਹੁਲ ਗਾਂਧੀ ਹੈ ਅਤੇ ਜਿੱਥੋਂ ਤੱਕ ਅਮਰਿੰਦਰ ਸਿੰਘ ਦੀ ਗਲ ਕੀਤੀ ਜਾ ਰਹੀਂ ਹੈ ਤਾਂ ਅਮਰਿੰਦਰ ਸਿੰਘ ਦਾ ਕੈਪਟਨ ਵੀ ਰਾਹੁਲ ਗਾਂਧੀ ਹੈ ਅਤੇ ਉਨਾਂ ਦਾ ਕੈਪਟਨ ਵੀ ਰਾਹੁਲ ਗਾਂਧੀ ਹੈ। ਨਵਜੋਤ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਤੋਂ ਇਲਾਵਾ 10 ਮੰਤਰੀ ਹੋਰ ਹਨ, ਜਿਨਾਂ ਨੇ ਸਿੱਧੂ ਦੇ ਇਸ ਬਿਆਨ ‘ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਗਲਤ ਕਰਾਰ ਦਿੱਤਾ ਹੈ। ਇਸ ਲਈ ਉਹ ਸਾਰੇ ਕੈਬਨਿਟ ਮੰਤਰੀ ਪਹਿਲਾਂ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਨਵਜੋਤ ਸਿੱਧੂ ਨਾਲ ਗੱਲਬਾਤ ਕਰਦੇ ਹੋਏ ਮੁਆਫ਼ੀ ਮੰਗਣ ਲਈ ਕਹਿਣਗੇ ਅਤੇ ਜੇਕਰ ਸਿੱਧੂ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਅਗਲੀ ਕਾਰਵਾਈ ਵਲ ਵਧਣਗੇ। ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਹਰ ਕਿਸੇ ਦੇ ਲੀਡਰ ਹਨ ਅਤੇ ਜੇਕਰ ਰਾਹੁਲ ਗਾਂਧੀ ਨੇ ਉਨਾਂ ਨੂੰ ਕੋਈ ਜਿੰਮੇਵਾਰੀ ਸੌਂਪੀ ਹੈ ਤਾਂ ਉਹ ਉਸ ਜਿੰਮੇਵਾਰੀ ਨੂੰ ਨਿਭਾਉਣ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹੀ ਬੋਲਣਗੇ। ਉਨਾਂ ਨਵਜੋਤ ਸਿੱਧੂ ਨੂੰ ਘੱਟ ਬੋਲਣ ਅਤੇ ਕੰਮ ਜਿਆਦਾ ਕਰਨ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਹੌਲੀ ਹੌਲੀ ਚਲਣ ਨਹੀਂ ਤਾਂ ਤੇਜ ਰਫ਼ਤਾਰ ਨਾਲ ਚਲਣ ਵਾਲੀਆ ਦਾ ਐਕਸੀਡੈਂਟ ਵੀ ਹੋ ਸਕਦਾ ਹੈ। ਉਨਾਂ ਕਿਹਾ ਕਿ ਰਾਹੁਲ ਗਾਂਧੀ ਪੂਰੀ ਕਾਂਗਰਸ ਦੇ ਕੈਪਟਨ ਹਨ ਤਾਂ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਅਤੇ ਸਰਕਾਰ ਦੇ ਕੈਪਟਨ ਹਨ, ਇਸ ਲਈ ਉਨਾਂ ਨੂੰ ਆਪਣੇ ਲੀਡਰ ਲਈ ਇਸ ਤਰਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਉਹ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਹੀ ਨਹੀਂ ਮੰਨਦੇ ਹਨ ਤਾਂ ਉਨਾਂ ਨੂੰ ਕੈਬਨਿਟ ਵਿੱਚ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ ਅਤੇ ਤੁਰੰਤ ਬਤੌਰ ਮੰਤਰੀ ਕੈਬਨਿਟ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। Resigns

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।