ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ਸਿੱਧ ਮੂਸੇਵਾਲਾ...

    ਸਿੱਧ ਮੂਸੇਵਾਲਾ ਦੇ ਪਿਤਾ ਦੇ ਗੰਨਮੈਨ ਨੂੰ ਗੋਲੀ ਮਾਰੀ

    ਬਲਕੌਰ ਸਿੰਘ ਪ੍ਰੋਗਰਾਮ ‘ਚ ਮੌਜੂਦ ਨਹੀਂ ਸਨ

    (ਸੁਖਜੀਤ ਮਾਨ) ਮਾਨਸਾ। ਮਾਨਸਾ ਕੈਂਚੀਆਂ ਨੇੜੇ ਸਥਿਤ ਇੱਕ ਮੈਰਿਜ ਪੈਲੇਸ ’ਚ ਸ਼ਨਿੱਚਰਵਾਰ ਨੂੰ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਗੋਲੀ ਚੱਲਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਅਕਤੀ ਤੋਂ ਗੋਲੀ ਚੱਲੀ ਤੇ ਜਿਸ ਦੇ ਲੱਗੀ, ਦੋਵੇਂ ਜਣੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਸੁਰੱਖਿਆ ’ਚ ਤਾਇਨਾਤ ਗੰਨਮੈਨ ਦੱਸੇ ਜਾ ਰਹੇ ਹਨ।

    ਵੇਰਵਿਆਂ ਮੁਤਾਬਿਕ ਜਦੋਂ ਪੈਲੇਸ ’ਚ ਗੋਲੀ ਚੱਲੀ ਤਾਂ ਇਸ ਦੌਰਾਨ ਜ਼ਖ਼ਮੀ ਹੋਣ ਵਾਲੇ ਨੌਜਵਾਨ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਪੁਲਿਸ ਵੱਲੋਂ ਕੀਤੀ ਪੜਤਾਲ ਬਾਅਦ ਪਤਾ ਲੱਗਿਆ ਹੈ ਕਿ ਜਿਸ ਵਿਅਕਤੀ ਗੁਰਵਿੰਦਰ ਸਿੰਘ ਨੂੰ ਗੋਲੀ ਲੱਗੀ ਹੈ, ਉਹ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਗੰਨਮੈਨ ਹੈ ਤੇ ਜਿਸ ਵਿਅਕਤੀ ਨਵਜੋਤ ਸਿੰਘ ਤੋਂ ਗੋਲੀ ਚੱਲੀ ਹੈ, ਉਹ ਵੀ ਬਲਕੌਰ ਸਿੰਘ ਦਾ ਗੰਨਮੈਨ ਹੈ।

    ਥਾਣਾ ਸਿਟੀ ਮਾਨਸਾ ਦੇ ਮੁਖੀ ਬਲਦੇਵ ਸਿੰਘ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਛੁੱਟੀ ਲੈ ਕੇ ਵਿਆਹ ’ਤੇ ਆਇਆ ਸੀ। ਵਿਆਹ ਸਮਾਗਮ ਦੌਰਾਨ ਉਸ ਕੋਲੋਂ ਬਿਨ੍ਹਾਂ ਕਿਸੇ ਮੰਦਭਾਵਨਾ ਦੇ ਗੋਲੀ ਚੱਲ ਗਈ, ਜਿਸ ਨਾਲ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਗੋਲੀ ਕਿਹੜੇ ਹਾਲਾਤਾਂ ’ਚ ਚੱਲੀ ਹੈ। ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here