ਸਿੱਧੂ ਮੂਸੇਵਾਲ ਕਤਲ ਕਾਂਡ : ਐਨਕਾਊਂਟਰ ’ਚ ਮਾਰੇ ਗਏ ਰੂਪਾ ਤੇ ਮਨੂੰ ਬਾਰੇ ਗੈਂਗਸਟਰ ਗੋਲਡੀ ਬਰਾੜ ਨੇ ਕੀਤੇ ਅਹਿਮ ਖੁਲਾਸੇ

sdihu

ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਨੂੰ ਸਿਰੰਡਰ ਕਰਨ ਲਈ ਕਿਹਾ ਸੀ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ’ਚ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦੇ ਐਨਕਾਊਂਟਰ ’ਚ ਮਾਰੇ ਜਾਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਰਾਹੀਂ ਕਈ ਖੁਲਾਸੇ ਕੀਤੇ। ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਮੈਂ ਇਨ੍ਹਾਂ ਦੋਵਾਂ ਨੂੰ ਸਿਰੰਡਰ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਆਖਰੀ ਪਰਫਾਰਮੇਂਸ ਵਿਖਾ ਕੇ ਜਾਣਗੇ। ਗੋਲਡੀ ਬਰਾੜ ਨੇ ਐਨਕਾਊਂਟਰ ਬਾਰੇ ਕਈ ਹੋਰ ਵੀ ਖੁਲਾਸੇ ਕੀਤੇ। ਗੋਲਡੀ ਬਰਾੜ ਨੇ ਕਿਹਾ ਕਿ ਐਨਕਾਊਂਟਰ ਦੇ ਦਿਨ ਵੀ ਮੈਨੂੰ ਜਗਰੂਪ ਰੂਪਾ ਦਾ ਫੋਨ ਆਇਆ ਸੀ ਤੇ ਕਿਹਾ ਸੀ ਸਾਨੂੰ ਪੁਲਿਸ ਨੇ ਚਾਰੇ ਪਾਸਿਓਂ ਘੇਰ ਲਿਆ ਹੈ। ਜਿਸ ’ਤੇ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਸਿਰੰਡਰ ਕਰਨ ਲਈ ਕਿਹਾ ਸੀ। ਮੈਂ ਤੁਹਾਨੂੰ ਬਾਹਰ ਕੱਢਵਾ ਦੇਵਾਂਗਾ। (Sidhu MooseWala Murder)

ਅੱਗੋ ਉਨ੍ਹਾਂ ਨੇ ਕਿਹਾ ਕਿ ਅਸੀਂ ਤੈਨੂੰ ਆਖਰੀ ਪਰਮਾਰਮੈਂਸ ਵਿਖਾਉਣੀ ਹੈ ਅਸੀਂ ਸਿਰੰਡਰ ਨਹੀਂ ਕਰਾਂਗਾ। ਮੇਰੇ ਡੇਜਲੀ ਲਾਇੰਸ ਨੇ 6 ਘੰਟਿਆਂ ਤੱਕ ਪੁਲਿਸ ਨੂੰ ਰੋਕ ਕੇ ਰੱਖਿਆ। ਜੋ ਲੋਕ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਨੂੰ 8 ਲੋਕਾਂ ਨੇ ਮਾਰ ਦਿੱਤਾ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉੱਥੇ 8 ਸੀ ਤੇ ਇੱਥੇ ਇੱਕ ਹਜ਼ਾਰ ਪੁਲਿਸ ਵਾਲੇ, ਮੁਕਾਬਲਾ ਫਿਰ ਵੀ ਪੂਰਾ ਕੀਤਾ। ਜਿਕਰਯੋਗ ਹੈ ਕਿ ਰੂਪਾ ਤੇ ਮਨੂੰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਇਹ ਕਤਲ ਗੋਲਡੀ ਬਰਾੜ ਨੇ ਕਰਵਾਇਆ ਸੀ।  (Sidhu MooseWala Murder)

ਰੂਪਾ ਤੇ ਮਨੂੰ ਦੇ ਪਰਿਵਾਰ ਦੀ ਕਰਾਂਗਾ ਪੂਰੀ ਮੱਦਦ

ਗੋਲਡੀ ਬਰਾੜ ਨੇ ਲਿਖਿਆ ਕਿ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਐਨਕਾਊਂਟਰ ’ਚ ਸਾਡੇ ਦੋ ਭਰਾਵਾਂ ਦੀ ਮੌਤ ਹੋ ਗਈ। ਜਗਰੂਪ ਰੂਪਾ ਤੇ ਮਨੂੰ ਦੋਵੇਂ ਭਰਾ ਬੱਬਰ ਸ਼ੇਰ ਸਨ। ਇਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਅਸੀਂ ਹਮੇਸ਼ਾ ਇਨ੍ਹਾਂ ਦੇ ਅਹਿਸਾਨਮੰਦ ਰਹਾਂਗੇ। ਇਨ੍ਹਾਂ ਦੀ ਫੈਮਲੀ ਲਈ ਹਰ ਸਮੇਂ ਹਾਜ਼ਰ ਹਾਂ। ਪੂਰੀ ਮੱਦਦ ਕਰਾਂਗੇ। ਮੈਂ ਛੋਟੇ ਭਰਾ ਕਾਜੀਕੋਟ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਇਨ੍ਹਾਂ ਦੋਵਾਂ ਮੇਰੇ ਨਾਲ ਮੁਲਾਕਾਤ ਕਰਵਾਈ ਸੀ।

ਸ਼ੂਟਰ ਅੰਕਿਤ ਸੇਰਸਾ ਬਾਰੇ ਬੋਲੇ

ਪੁਲਿਸ ਮੀਡੀਆ ’ਚ ਗੱਲ ਚੱਲ ਰਹੀ ਹੈ ਕਿ ਅੰਕਿਤ ਸੇਰਸਾ ਨੂੰ ਮੈਂ ਪੈਸੇ ਨਹੀਂ ਦਿੱਤੇ। ਮੈਂ ਉਸ ਦਾ ਫੋਨ ਨਹੀਂ ਚੁੱਕ ਰਿਹਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਹ ਮੇਰਾ ਭਰਾ ਹੈ। ਉਨ੍ਹਾਂ ਦਾ ਸਭ ਮੈਂ ਸੈਟ ਕਰ ਦਿੱਤਾ ਹੈ। ਪੁਲਿਸ ਅਜਿਹੀਆਂ ਗਲਤ ਗੱਲਾਂ ਨਾ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here