ਸਾਡੇ ਨਾਲ ਸ਼ਾਮਲ

Follow us

20.6 C
Chandigarh
Wednesday, January 21, 2026
More
    Home Breaking News Amloh News: ਸ...

    Amloh News: ਸ੍ਰੀ ਰਾਮ ਕਲਾ ਮੰਚ ਰਜਿ.ਅਮਲੋਹ ਵੱਲੋਂ ਪ੍ਰੈਸ ਕਲੱਬ ਸਮੇਤ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਕੀਤਾ ਸਨਮਾਨ

    Amloh News
    ਅਮਲੋਹ : ਮੰਚ ਦੇ ਅਹੁਦੇਦਾਰ ਪ੍ਰੈਸ ਕਲੱਬ ਦੇ ਅਹੁਦੇਦਾਰਾ ਦਾ ਸਨਮਾਨ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

    ਸ੍ਰੀ ਰਾਮ ਕਲਾ ਮੰਚ ਅਮਲੋਹ ਵੱਲੋਂ ਪਬਲਿਕ ਸਰਾਏ ਅਮਲੋਹ ‘ਚ ਰਾਮ ਲੀਲਾ ਜਾਰੀ

    Amloh News: (ਅਨਿਲ ਲੁਟਾਵਾ) ਅਮਲੋਹ। ਸ੍ਰੀ ਰਾਮ ਕਲਾ ਮੰਚ ਰਜਿ.ਅਮਲੋਹ ਵੱਲੋਂ ਪਬਲਿਕ ਸਰਾਏ ਅਮਲੋਹ ਵਿਚ ਪ੍ਰਧਾਨ ਗੁਲਸਨ ਤੱਗੜ ਦੀ ਅਗਵਾਈ ਹੇਠ ਸ੍ਰੀ ਰਾਮ ਲੀਲਾ ਜਾਰੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਦਰਸ਼ਕਾਂ ਵੱਲੋਂ ਰੋਜ਼ਾਨਾ ਇਸ ਦਾ ਅਨੰਦ ਮਾਣਿਆ ਜਾਂਦਾ ਹੈ। ਜੋਤੀ ਪ੍ਰਚੰਡ ਦੀ ਰਸਮ ਸ੍ਰੀ ਰਾਮ ਲੀਲਾ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਦੀਪਕ ਸਾਗਰ, ਉਪ ਪ੍ਰਧਾਨ ਅਜੇ ਕੁਮਾਰ, ਸਕੱਤਰ ਰਮੇਸ ਧਾਰੀਵਾਲ, ਚੰਚਲ ਸਰਮਾ, ਰਾਹੁਲ ਤਿਵਾੜੀ, ਪ੍ਰਿੰਸ ਕੁਮਾਰ, ਪੰਕਜ ਕੁਮਾਰ, ਸਿਵਮ ਧਾਰੀਵਾਲ ਨੇ ਅਦਾ ਕੀਤੀ।

    ਇਹ ਵੀ ਪੜ੍ਹੋ: Punjab News: ਪੰਜਾਬ ’ਚ ਅੱਜ ਲਏ ਜਾ ਸਕਦੇ ਨੇ ਇਹ ਫ਼ੈਸਲੇ, ਸੱਦੀ ਮੀਟਿੰਗ

    ਰਿਬਨ ਕੱਟਣ ਦੀ ਰਸਮ ਸ੍ਰੀ ਸ਼ਾਮ ਪਰਿਵਾਰ ਅਮਲੋਹ ਦੇ ਪ੍ਰਧਾਨ ਦਿਨੇਸ਼ ਗੋਇਲ, ਹਨੀ ਗੋਇਲ, ਅਜੇ ਗੋਇਲ, ਰੁਪਿੰਦਰ ਜਿੰਦਲ, ਪ੍ਰਿੰਸ ਸਰਮਾ ਆਦਿ ਨੇ ਅਦਾ ਕੀਤੀ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਆਪ ਆਗੂ ਰਣਜੀਤ ਸਿੰਘ, ਮਹਿਲਾ ਵਿੰਗ ਦੀ ਆਗੂ ਪਸਪਿੰਦਰ ਕੌਰ ਅਤੇ ਕ੍ਰਿਸ਼ਨਾ ਦੇਵੀ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਪ੍ਰੈਸ ਕਲੱਬ ਦੇ ਕਾਰਜਕਾਰੀ ਪ੍ਰਧਾਨ ਅਨਿਲ ਲੁਟਾਵਾ, ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਵਿੱਕੀ, ਪੱਤਰਕਾਰ ਰਜਨੀਸ ਡੱਲਾ, ਚੇਅਰਮੈਨ ਸਵਰਨਜੀਤ ਸਿੰਘ ਸੇਠੀ ਅਤੇ ਨਾਹਰ ਸਿੰਘ ਰੰਗੀਲਾ ਆਦਿ ਦਾ ਪ੍ਰਬੰਧਕਾਂ ਨੇ ਵਿਸ਼ੇਸ਼ ਸਨਮਾਨ ਕੀਤਾ।

    Amloh News
    ਅਮਲੋਹ : ਮੰਚ ਦੇ ਅਹੁਦੇਦਾਰ ਪ੍ਰੈਸ ਕਲੱਬ ਦੇ ਅਹੁਦੇਦਾਰਾ ਦਾ ਸਨਮਾਨ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

    ਉਨ੍ਹਾਂ ਮੀਡੀਏ ਵੱਲੋਂ ਹਰ ਸਾਲ ਦਿੱਤੇ ਜਾ ਰਹੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਮੰਚ ਦੇ ਸਵਰਗੀ ਸੀਨੀਅਰ ਮੈਂਬਰ ਮਨੀ ਸ਼ਰਮਾ ਦੀ ਮਾਤਾ ਕਿਰਨਾ ਰਾਣੀ ਦਾ ਵੀ ਸਟੇਜ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੰਚ ਦੇ ਸਰਪਰਸਤ ਬਲਦੇਵ ਸੇਢਾ, ਕੁਲਦੀਪ ਮੋਦੀ,ਬੱਬੀ ਡੱਗ, ਜਨਰਲ ਸਕੱਤਰ ਅਸ਼ੋਕ ਮੋਦੀ, ਰੁਪਿੰਦਰ ਜਿੰਦਲ, ਸਰਪਰਸਤ ਹੈਪੀ ਤੱਗੜ, ਪ੍ਰਧਾਨ ਗੁਲਸਨ ਤੱਗੜ, ਮੀਤ ਪ੍ਰਧਾਨ ਮਹਿੰਦਰ ਲੁਟਾਵਾ, ਡਾਇਰੈਕਟਰ ਬੁੱਧ ਰਾਮ, ਖਜ਼ਾਨਚੀ ਜੀਤਾ ਲੁਟਾਵਾ, ਸੀਨੀਅਰ ਮੈਬਰ ਸੋਨੂੰ ਧੱਮੀ, ਨੀਰਜ਼ ਵਰਮਾ, ਮਾਸਟਰ ਰਜੇਸ ਕੁਮਾਰ,ਕੁਲਦੀਪ ਮੋਦੀ, ਡਾ. ਹਿਮਾਂਸੂ ਸੂਦ, ਪ੍ਰਿੰਸ ਸ਼ਰਮਾ, ਰਿੰਕਨ ਅਰੋੜਾ, ਹੈਰੀ ਲੁਟਾਵਾ, ਬੰਟੀ ਸ਼ਾਹੀ, ਅੰਕੁਰ ਵਰਮਾ, ਦੀਪਕ ਗਰਗ, ਦੀਪਕ ਮੜ੍ਹਕਣ, ਬੀਰੂ ਗੌਤਮ, ਬੂਟੇ ਸ਼ਾਹ ਸਾਂਬਰੀ, ਲਾਡੀ ਕੁਮਾਰ, ਗੋਗੀ ਕੁਮਾਰ, ਗੁਰਮੀਤ ਸਿੰਘ ਗੇਲਾ ਅਤੇ ਮਨੀਸ਼ ਕੁਮਾਰ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਹੋਰ ਵੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਕਾਰਕੁੰਨਾ ਦਾ ਸਨਮਾਨ ਕੀਤਾ ਗਿਆ। Amloh News

    LEAVE A REPLY

    Please enter your comment!
    Please enter your name here